Share on Facebook Share on Twitter Share on Google+ Share on Pinterest Share on Linkedin ‘ਪ੍ਰਭ ਆਸਰਾ’ ਸੰਸਥਾ ‘ਚ ਇਲਾਜ ਅਧੀਨ ਬਜ਼ੁਰਗ ਵਿਅਕਤੀ ਦੀ ਮੌਤ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 17 ਅਪਰੈਲ: ਸਥਾਨਕ ਸ਼ਹਿਰ ਦੇ ਪਿੰਡ ਪਡਿਆਲਾ ਦੀ ਸੰਸਥਾ ‘ਪ੍ਰਭ ਆਸਰਾ’ ਵਿਖੇ ਦਾਖਿਲ ਹੋਏ ਲਾਵਾਰਿਸ ਵਿਅਕਤੀ ਦੀ ਇਲਾਜ ਅਧੀਨ ਜੀ.ਐਮ.ਸੀ.ਐਚ ਸੈਕਟਰ 32 ਚੰਡੀਗੜ ਵਿਖੇ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਸ਼ਮਸੇਰ ਸਿੰਘ ਪਡਿਆਲਾ ਤੇ ਬੀਬੀ ਰਾਜਿੰਦਰ ਕੌਰ ਮੁੱਖ ਪ੍ਰਬੰਧਕ ‘ਪ੍ਰਭ ਆਸਰਾ’ ਸੰਸਥਾ ਨੇ ਦੱਸਿਆ ਕਿ ਇਹ ਬਜ਼ੁਰਗ ਜੋ ਆਪਣਾ ਨਾਮ ਅਮਰੀਕ ਸਿੰਘ ਦੱਸਦੇ ਸਨ ਨੂੰ ਸਮਾਜ ਦਰਦੀ ਸੱਜਣਾਂ ਵੱਲੋਂ ਸੰਸਥਾ ਵਿਚ ਬੁਹਤ ਹੀ ਤਰਸਯੋਗ ਹਾਲਤ ਵਿਚ ਦਾਖਿਲ ਕਵਾਇਆ ਗਿਆ ਸੀ। ਉਸ ਦੀ ਹਾਲਤ ਠੀਕ ਨਾ ਹੋਣ ਕਾਰਣ ਉਸ ਨੂੰ ਜੀ.ਐਮ.ਸੀ.ਐਚ ਸੈਕਟਰ 32 ਚੰਡੀਗੜ ਵਿੱਚ ਦਾਖਲ ਕਰਵਾਇਆ ਗਿਆ ਸੀ। ਬੀਤੀ ਰਾਤ ਅਚਾਨਕ ਇਲਾਜ ਅਧੀਨ ਜੀ.ਐਮ.ਸੀ.ਐਚਸੈਕਟਰ 32 ਚੰਡੀਗੜ ਵਿਖੇ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਭਾਈ ਪਡਿਆਲਾ ਨੇ ਦੱਸਿਆ ਕਿ ਲਾਸ਼ ਨੂੰ 48 ਘੰਟਿਆਂ ਤੱਕ ਸੰਸਥਾ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਮ੍ਰਿਤਕ ਦੀ ਪਛਾਣ ਕਰਨ ਵਾਲਿਆਂ ਨੂੰ ਸੰਸਥਾ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ