ਪਿੰਡ ਝਿੰਗੜਾਂ ਦੇ ਸਰਪੰਚ ਅਮਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 7 ਫਰਵਰੀ:
ਇੱਥੋਂ ਦੇ ਨੇੜਲੇ ਪਿੰਡ ਝਿੰਗੜਾਂ ਕਲਾਂ ਦੇ ਸਰਪੰਚ ਅਮਰ ਸਿੰਘ ਸ਼ੇਰਗਿੱਲ (ਟੋਨੀ) ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਹੀ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਪਿੰਡ ਝਿੰਗੜਾਂ ਕਲਾਂ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਭਜਨ ਸਿੰਘ ਸ਼ੇਰਗਿੱਲ, ਆਪ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ, ਉੱਘੇ ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ, ਯੂਥ ਆਗੂ ਸੁਖਜਿੰਦਰ ਸਿੰਘ ਸੋਢੀ, ਹਰਜੀਤ ਸਿੰਘ ਸਰਪੰਚ ਢੰਕੋਰਾਂ, ਮੇਜਰ ਸਿੰਘ ਸ਼ੇਰਗਿੱਲ, ਹਰੀਸ਼ ਕੌਸ਼ਲ, ਗੁਰਪ੍ਰੀਤ ਸਿੰਘ ਜਿੰਮੀ, ਤਰਲੋਚਨ ਸਿੰਘ ਸਰਪੰਚ, ਬਲਵਿੰਦਰ ਸਿੰਘ ਰਕੌਲੀ, ਕਲਵਿੰਦਰ ਸਿੰਘ ਨਗਲੀਆਂ, ਉਕਾਂਰ ਸਿੰਘ ਸੈਕਟਰੀ, ਸੁਖਹਰਮਨ ਸਿੰਘ, ਊਧਮ ਸਿੰਘ, ਅਜਮੇਰ ਸਿੰਘ ਲਾਲੀ, ਉਮਿੰਦਰ ਓਮਾ, ਗੁਰਦੀਪ ਸਿੰਘ ਝਿੰਗੜਾਂ, ਹਰਜੀਤ ਸਿੰਘ ਸ਼ੇਖਪੁਰਾ, ਅਮਰੀਕ ਸਿੰਘ ਸਿੰਘਪੁਰਾ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਬਰਾਂ ਅਤੇ ਪਿੰਡ ਵਾਸੀਆਂ ਨੇ ਸਵ. ਅਮਰ ਸਿੰਘ ਸਰਪੰਚ ਨੂੰ ਅੰਤਿਮ ਵਿਦਾਇਗੀ ਦਿੱਤੀ।

Load More Related Articles
Load More By Nabaz-e-Punjab
Load More In General News

Check Also

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ ਵੇਰਕਾ ਮਿਲਕ ਪਲਾਂਟ ਮੁਹਾਲ…