ਕੈਨੇਡਾ ਵਿੱਚ ਪਹਾੜ ਤੋਂ ਖਿਸਕੀ ਬਰਫ ਦੀ ਲਪੇਟ ਵਿੱਚ ਆਏ ਦੋ ਅਮਰੀਕੀ ਨਾਗਰਿਕਾਂ ਦੀ ਮੌਤ

ਨਬਜ਼-ਏ-ਪੰਜਾਬ ਬਿਊਰੋ, ਲੇਕ ਲੁਈਸ, 19 ਮਾਰਚ:
ਕੈਨੇਡਾ ਦੇ ਐਲਬਰਟਾ ਵਿੱਚ ਪਹਾੜ ਤੋਂ ਖਿਸਕੀ ਬਰਫ ਦੀ ਲਪੇਟ ਵਿੱਚ ਆਏ ਦੋ ਅਮਰੀਕੀ ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ। ਮ੍ਰਿਤਕਾਂ ਵਿਚ 32 ਸਾਲਾ ਅੌਰਤ ਅਤੇ ਇਕ ਪੁਰਸ਼ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਅਮਰੀਕਾ ਦੇ ਬੋਸਟਨ ਦੇ ਰਹਿਣ ਵਾਲੇ ਸਨ। ਇਨ੍ਹਾਂ ਦੇ ਪਰਿਵਾਰਾਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਇਹ ਦੋਵੇੱ ਕੈਨੇਡਾ ਘੁੰਮਣ ਲਈ ਆਏ ਸਨ। ਮੰਗਲਵਾਰ ਨੂੰ ਇਹ ਦੋਵੇਂ ਬ੍ਰਿਟਿਸ਼ ਕੋਲੰਬੀਆ ਸਥਿਤ ਆਪਣੇ ਹੋਟਲ ਵਿੱਚ ਨਹੀਂ ਪਹੁੰਚੇ, ਜਿਸ ਦੇ ਬਾਅਦ ਤੋਂ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਸੀ। ਉਨ੍ਹਾਂ ਦਾ ਵਾਹਨ ਬੈਂਫ ਨੈਸ਼ਨਲ ਪਾਰਕ ਵਿਚ ਹਾਈਵੇਅ 93 ਤੇ ਖੜ੍ਹਾ ਹੋਇਆ ਮਿਲਿਆ, ਜੋ ਬਰਫ ਦੇ ਮਲਬੇ ਨਾਲ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ। ਕੈਨੇਡਾ ਦੀ ਪੁਲੀਸ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਵਾਹਨ ਅਤੇ ਪਾਰਕਿੰਗ ਵਾਲੇ ਸਥਾਨ ਤੇ ਬਰਫ ਦੀ ਪਰਤ ਤੋਂ ਸੰਕੇਤ ਮਿਲਿਆ ਕਿ ਕਾਰ ਨੂੰ ਉੱਥੇ ਖੜ੍ਹੀ ਕਰਕੇ ਉਹ ਪਹਾੜ ਤੇ ਚਲੇ ਗਏ। ਜਾਂਚ ਤੋਂ ਬਾਅਦ ਦੋਹਾਂ ਦੀਆਂ ਲਾਸ਼ਾਂ ਪਹਾੜ ਦੀ ਉੱਚਾਈ ਤੋਂ ਬਰਾਮਦ ਹੋ ਗਈਆਂ। ਫਿਲਹਾਲ ਇਹ ਨਹੀਂ ਪਤਾ ਲੱਗ ਸਕਿਆ ਕਿ ਦੋਹਾਂ ਦੀ ਮੌਤ ਕਦੋਂ ਹੋਈ।

Load More Related Articles
Load More By Nabaz-e-Punjab
Load More In International

Check Also

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ ਮੁੱਖ…