ਪਿੰਡ ਸਵਾੜਾ ਨੇੜੇ ਸੜਕ ਹਾਦਸੇ ਦੋ ਨੌਜਵਾਨਾਂ ਦੀ ਮੌਤ

ਵਿਆਹ ਪਾਰਟੀ ਅਟੈਂਡ ਕਰਨ ਤੋਂ ਅੱਧੀ ਰਾਤ ਨੂੰ ਵਾਪਸ ਦਿੱਲੀ ਜਾ ਰਹੇ ਦੋਵੇਂ ਨੌਜਵਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਫਰਵਰੀ:
ਮੁਹਾਲੀ ਤੋਂ ਸਰਹਿੰਦ ਮਾਰਗ ’ਤੇ ਪੈਂਦੇ ਪਿੰਡ ਸਵਾੜਾ ਨੇੜੇ ਹੋਟਲ ਮਿੱਡ ਵੇਅ ਨਜ਼ਦੀਕ ਬੀਤੀ ਦੇਰ ਰਾਤ ਇੱਕ ਫਾਰਚੂਨਰ ਕਾਰ ਅਤੇ ਟਰੱਕ ਦੀ ਸਿੱਧੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਨੰਬਰ ਦੀ ਫਾਰਚੂਨਰ ਕਾਰ ਚੁੰਨੀ ਸਾਈਡ ਤੋਂ ਮੁਹਾਲੀ ਵੱਲ ਜਾ ਰਹੀ ਸੀ ਜਦੋਂ ਕਿ ਟਰੱਕ ਮਨੀਮਾਜਰਾ ਤੋਂ ਸਕਰੈਪ ਲੋਡ ਕਰਕੇ ਮੰਡੀ ਗੋਬਿੰਦਗੜ੍ਹ ਜਾ ਰਿਹਾ ਸੀ। ਜਦੋਂ ਇਹ ਦੋਵੇਂ ਵਾਹਨ ਪਿੰਡ ਸਵਾੜਾ ਨੇੜੇ ਮਿੱਡ ਵੇਅ ਹੋਟਲ ਦੇ ਸਾਹਮਣੇ ਪੁੱਜੇ ਤਾਂ ਇਨ੍ਹਾਂ ਵਿੱਚ ਆਹਮੋ ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਾਰ ਸਵਾਰ ਆਰੀਅਨ ਸੋਨੀ ਉਮਰ 16 ਸਾਲ ਅਤੇ ਯਸ਼ ਸ਼ੌਂਕੀਨ ਉਮਰ 19 ਸਾਲ ਵਾਸੀ ਨਵੀਂ ਦਿੱਲੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ, ਜਦੋਂ ਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋਣ ਵਿੱਚ ਸਫ਼ਲ ਹੋ ਗਿਆ।
ਇਹ ਹਾਦਸਾ ਇੰਨਾ ਜ਼ਿਆਦਾਤ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ ਅਤੇ ਕਾਰ ਦੀ ਹਾਲਤ ਵੇਖ ਕੇ ਲੱਗਦਾ ਸੀ ਕਿ ਕਾਰ ਬਹੁਤ ਤੇਜ਼ ਰਫਤਾਰ ਵਿੱਚ ਜਾ ਰਹੀ ਹੋਵੇਗੀ। ਦੋਵੇਂ ਮ੍ਰਿਤਕ ਇੱਥੋਂ ਦੇ ਸਿੰਡਨੀ ਹਾਈਟਸ ਪੈਲੇਸ ਆਪਣੇ ਕਿਸੇ ਜਾਣਕਾਰ ਦੀ ਵਿਆਹ ਪਾਰਟੀ ਵਿੱਚ ਸ਼ਾਮਲ ਹੋਣ ਲਈ ਦਿੱਲੀ ਤੋਂ ਸਪੈਸ਼ਲ ਆਏ ਸਨ ਅਤੇ ਪਾਰਟੀ ਖਤਮ ਹੋਣ ਮਗਰੋਂ ਉਹ ਵਾਪਸ ਦਿੱਲੀ ਜਾ ਰਹੇ ਸੀ ਕਿ ਇਹ ਭਾਣਾ ਵਰਤ ਗਿਆ। ਮਾਰੇ ਗਏ ਦੋਵੇਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਸਿਵਲ ਹਸਪਪਤਾਲ ਖਰੜ ਵਿੱਚ ਲਿਆਂਦੀਆਂ ਗਈਆਂ। ਜਿਥੇ ਅੱਜ ਪੋਸਟ ਮਾਰਟਮ ਤੋਂ ਬਾਅਦ ਮ੍ਰਿਤਕ ਦੇਹਾਂ ਉਨ੍ਹਾਂ ਦੇ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ। ਦੱਸਿਆ ਗਿਆ ਹੈ ਕਿ ਇਸ ਹਾਦਸੇ ਕਾਰਨ ਇਸ ਸੜਕ ਉੱਤੇ ਬੀਤੀ ਰਾਤ ਅਤੇ ਸਾਰਾ ਦਿਨ ਹੀ ਆਵਾਜਾਈ ਪ੍ਰਭਾਵਿਤ ਰਹੀ ਅਤੇ ਹਾਦਸਾਗ੍ਰਸਤ ਟਰੱਕ ਵਿੱਚ ਕਰੇਨ ਰਾਹੀਂ ਦੂਜੇ ਟਰੱਕ ਵਿੱਚ ਸਕਰੈਂਪ ਦੀ ਲੋਡਿੰਗ ਹੁੰਦੀ ਰਹੀ। ਉਧਰ, ਇਸ ਸਬੰਧੀ ਮਜਾਤ ਪੁਲੀਸ ਚੌਂਕੀ ਦੇ ਮੁਨਸ਼ੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਟਰੱਕ ਦੇ ਚਾਲਕ ਦੇ ਖ਼ਿਲਾਫ਼ ਧਾਰਾ 279 ਅਤੇ 304ਏ ਦੇ ਤਹਿਤ ਮਾਮਲਾ ਦਰਜ ਕਰਕੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਫਰਾਰ ਹੋਏ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…