ਤੇਜ਼ਧਾਰ ਹਥਿਆਰਾਂ ਨਾਲ ਹੋਈ ਮੌਤ ਨਾਲ ਦੋ ਲਾਸ਼ਾਂ ਮਿਲਣ ਨਾਲ ਇਲਾਕੇ ਵਿੱਚ ਫੈਲੀ ਸਨਸਨੀ, ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 29 ਨਵੰਬਰ:
ਅੱਜ ਸਵੇਰੇ ਕਰੀਬ 9 ਵੱਜੇ ਹਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਪਿੰਡ ਛਾਪਾ ਰਾਮ ਸਿੰਘ ਨੇ ਦੱਸਿਆ ਕਿ ਉਹ ਆਪਣੀ ਮੋਟਰ ਜੋ ਕਿ ਫਤਿਹਪੁਰ ਰਾਜਪੂਤਾਂ ਰੋਡ ਨਜ਼ਦੀਕ ਕਿਲ੍ਹਾ ਮੇਹੁਕਾ ਤੇ ਆਇਆ ਤਾਂ ਦੇਖਿਆ ਕਿ ਰਸਤੇ ਵਿੱਚ ਉਸਨੇ ਦੋ ਅਣਪਛਾਤੇ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ।ਜਿਸਦੀ ਉਸਨੇ ਇਤਲਾਹ ਪੁਲਿਸ ਥਾਣਾ ਜੰਡਿਆਲਾ ਗੁਰੂ ਨੂੰ ਦਿੱਤੀ ।ਇਸ ਮੌਕੇ ਡੀ ਐਸ ਪੀ ਜੰਡਿਆਲਾ ਗੁਰੂ ਗੁਰਪ੍ਰਤਾਪ ਸਿੰਘ ਸਹੋਤਾ ,ਐਸ ਐਚ ਓ ਜੰਡਿਆਲਾ ਗੁਰੂ ਹਰਪਾਲ ਸਿੰਘ ,ਅਤੇ ਹੋਰ ਇਲਾਕੇ ਦੀ ਪੁਲਿਸ ਭਾਰੀ ਬਲ ਸਮੇਤ ਪੁੱਜੀ । ਡੀ ਐਸ ਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕਤਲ ਕੇਸ ਸੰਬੰਧੀ ਫੋਟੋਆਂ ਨੂੰ ਸੋਸ਼ਲ ਮੀਡੀਆ ਤੇ ਪਾਉਣ ਤੋਂ ਬਾਅਦ ਇਨ੍ਹਾਂ ਮਿਰਤਕਾਂ ਦੀ ਸ਼ਨਾਖਤ ਹੋਈ ।ਜਿੰਨਾ ਪਹਿਚਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮਨਜੀਤ ਸਿੰਘ ਨਿਵਾਸੀ ਗ਼ਲੀ ਨੰਬਰ 6 ਮਕਬੂਲਪੁਰਾ ਮਹਿਤਾ ਰੋਡ ਅੰਮ੍ਰਿਤਸਰ ,ਨਿੱਕਾ ਪੁੱਤਰ ਕੁਲਵੰਤ ਸਿੰਘ ਨਿਵਾਸੀ ਗ਼ਲੀ ਨੰਬਰ 5 ਥਾਣਾ ਮਕਬੂਲਪੁਰਾ ਦੇ ਰੂਪ ਵਿੱਚ ਹੋਈ ।ਇੱਥੇ ਇਹ ਗੱਲ ਵਰਣਨਯੋਗ ਹੈ ਕਿ ਮਿਰਤਕ ਦੋਵੇਂ ਦੋਸਤ ਸਨ।ਜਦਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਸਾਲੇ ਦਾ ਅੱਜ ਸ਼ਗਨ ਸੀ ਤੇ ਕੱਲ ਵਿਆਹ ਸੀ।ਗੋਪੀ ਘਰ ਇਹ ਕਹਿ ਕੇ ਆਇਆ ਸੀ ਕਿ ਮੈਂ ਕੱਪੜੇ ਲੈਣ ਜਾਣਾ ਹੈ ।ਕਾਫੀ ਦੇਰ ਬਾਅਦ ਉਹ ਜਦੋ ਘਰ ਵਾਪਿਸ ਨ੍ਹ੍ਹੀ ਆਇਆ ਤਾਂ ਉਸਦੇ ਘਰਦਿਆਂ ਨੇ ਕਾਫੀ ਭਾਲ ਕੀਤੀ ਪਰ ਓਹ ਨ੍ਹ੍ਹੀ ਮਿਲਿਆ ,ਅੱਜ ਸਵੇਰੇ ਸੋਸ਼ਲ ਮੀਡੀਆ ਤੇ ਪੈਣ ਉਪਰੰਤ ਉਨਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ।ਇਹ ਲਾਸ਼ਾਂ ਨੂੰ ਦੇਖਣ ਤੇ ਇੰਝ ਲੱਗਦਾ ਸੀ ਕਿ ਇਹਨਾਂ ਦੀ ਹੱਤਿਆ ਬੜੀ ਬੇਰਹਿਮੀ ਅਤੇ ਤੇਜਧਾਰ ਹਥਿਆਰਾਂ ਨਾਲ ਕੀਤੀ ਗਈ ਹੈ । ।ਫ਼ਿਲਹਾਲ ਪੁਲਿਸ ਨੇ ਅਣਪਛਾਤੇ ਦੋਸ਼ੀਆ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …