Share on Facebook Share on Twitter Share on Google+ Share on Pinterest Share on Linkedin ‘ਮੋਤੀਆਂ ਵਾਲੀ ਸਰਕਾਰ’ ਨੇ ਮੈਡੀਕਲ ਕਾਲਜ ਮੁਹਾਲੀ ਨੂੰ ਸੰਗਰੂਰ ਬਦਲੀ ਕਰਨ ਦਾ ਫੈਸਲਾ ਸਮੇਂ ਸਿਰ ਵਾਪਸ ਲਿਆ: ਬੀਰਦਵਿੰਦਰ ਬੀਰਦਵਿੰਦਰ ਸਿੰਘ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ, ਮੁੱਖ ਮੰਤਰੀ ਤੋਂ ਕਾਲਜ ਦੀ ਉਸਾਰੀ ਦਾ ਕੰਮ ਛੇਤੀ ਸ਼ੁਰੂ ਕਰਨ ਦੀ ਮੰਗ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਫਰਵਰੀ: ਚੰਗਾ ਹੋਇਆ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਤੋਂ ਸਰਕਾਰੀ ਮੈਡੀਕਲ ਕਾਲਜ ਮੁਹਾਲੀ ਨੂੰ ਸੰਗਰੂਰ ਬਦਲੀ ਕਰਨ ਦਾ ਤੁਗਲਕੀ ਫੁਰਮਾਨ, ਕੈਪਟਨ ਅਮਰਿੰਦਰ ਸਿੰਘ ਦੀ ‘ਮੋਤੀਆਂ ਵਾਲੀ ਸਰਕਾਰ’ ਨੇ ਵਕਤ ਸਿਰ ਹੀ ਵਾਪਿਸ ਲੈ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਸ ਦਿਨ ਪਹਿਲਾਂ ਬਿਨਾਂ ਕਿਸੇ ਤਰਕ ਜਾਂ ਦਲੀਲ ਤੋਂ, ਸਿਰਫ ਮੁਹਾਲੀ ਦੇ ਪ੍ਰਾਈਵੇਟ ਹਸਪਤਾਲਾਂ ਦੇ ਅਰਬਾਂਪਤੀ ਮਾਲਕਾਂ ਦੇ ਵਪਾਰਕ ਹਿੱਤਾਂ ਨੂੰ ਲਾਭ ਪਹੁੰਚਾਣ ਲਈ ਹੀ ਇਹ ਤੁਗਲਕੀ ਫੁਰਮਾਨ ਜਾਰੀ ਕੀਤਾ ਸੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਰਕ ਸ੍ਰ. ਬੀਰਦਵਿੰਦਰ ਸਿੰਘ ਨੇ ਇੱਥੇ ਜਾਰੀ ਬਿਆਨ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਇਹ ਫੁਰਮਾਨ ਜਾਰੀ ਕਰਨ ਵੇਲੇ ਪੰਜਾਬ ਦੀ ‘ਮੋਤੀਆਂ ਵਾਲੀ ਸਰਕਾਰ’ ਨੇ ਆਮ ਲੋਕਾਂ ਦੇ ਹਿੱਤਾਂ ਨੂੰ ਉੱਕਾ ਹੀ ਅਣਗ਼ੌਲਿਆਂ ਕਰ ਛੱਡਿਆ ਸੀ। ਮੇਰਾ ਨਿੱਜੀ ਅਨੁਭਵ ਹੈ ਕਿ ਮੁਹਾਲੀ ਦੇ ਪੰਜਤਾਰਾ ਹਸਪਤਾਲ, ਆਮ ਲੋਕਾਂ ਦੇ ਹਸਪਤਾਲ ਨਹੀਂ ਹਨ, ਇਨ੍ਹਾਂ ਹਸਪਤਾਲਾਂ ਵਿੱਚ ਇਲਾਜ ਕਰਵਾਊਂਦਿਆਂ ਤਾਂ ਲੋਕਾਂ ਦੀਆਂ ਜ਼ਮੀਨਾ ਤੇ ਘਰ ਤੱਕ ਵੀ ਵਿਕ ਜਾਂਦੇ ਹਨ। ਇੱਥੇ ਇਹ ਦੱਸਣਾਂ ਯੋਗ ਹੋਵੇਗਾ ਕਿ ਮੁਹਾਲੀ ਦੇ ਛੇ ਫੇਸ ਦੇ ਸਿਵਲ ਹਸਪਤਾਲ ਨੂੰ ਸਰਕਾਰੀ ਮੈਡੀਕਲ ਕਾਲਜ ਦਾ ਦਰਜਾ ਦਿਵਉਂਣ ਦੇ ਮਨਸ਼ੇ ਨਾਲ ਹੀ ਜਦੋਂ ਮੈਂ ਸਾਲ 2002 ਵਿੱਚ, ਹਲਕਾ ਖਰੜ ਤੋਂ ਐਮ.ਐਲ.ਏ ਸੀ, ਉਸ ਵੇਲੇ ਇਸ ਹਸਪਤਾਲ ਨੂੰ 9 ਅਕਤੂਬਰ 2002 ਨੂੰ 50 ਬਿਸਤਰਿਆਂ ਦੇ ਹਸਪਤਾਲ ਤੋਂ ਇਸਦਾ ਦਰਜਾ ਵਧਾ ਕੇ 100 ਬਿਸਤਰਿਆਂ ਦੇ ਹਸਪਤਾਲ ਦਾ ਕੀਤਾ ਗਿਆ ਸੀ।ਉਸ ਤੋਂ ਪਿੱਛੋਂ ਫੇਰ ਦੁਬਾਰਾ ਮਿਤੀ 4 ਸਤੰਬਰ 2006 ਨੂੰ ਇਸ ਹਸਪਤਾਲ ਦਾ ਦਰਜਾ ਵਧਾ ਕੇ 200 ਬਿਸਤਰਿਆਂ ਦੇ ਹਸਪਤਾਲ ਦਾ ਕੀਤਾ ਗਿਆ ਸੀ।ਇਸ ਕਾਰਜ ਲਈ ਨਵੀਂ ਇਮਾਰਤ ਦਾ ਨੀਂਹ ਪੱਥਰ ਵੀ ਉਸ ਵੇਲੇ ਦੇ ਸਿਹਤ ਅਤੇ ਵਿੱਤ ਮੰਤਰੀ ਸ਼੍ਰੀ ਸੁਰਿੰਦਰ ਸਿੰਗਲਾ ਨੇ ਮੇਰੇ ਸਿਰਤੋੜ ਯਤਨਾ ਅਤੇ ਪ੍ਰੇਰਨਾ ਸਦਕਾ ਰੱਖਿਆ ਸੀ ਅਤੇ ਹਸਪਤਾਲ ਲਈ ਲੁੜੀਂਦੇ ਫੰਡ ਵੀ ਉਪਲਬਦ ਕਰਵਾਏ ਸਨ ਅਤੇ ਇਹ ਸਾਰਾ ਕੁੱਝ ਇੱਕ ਸਪਸ਼ਟ ਅਨੁਭਵੀ ਯੋਜਨਾ ਅਨੁਸਾਰ ਹੀ ਕੀਤਾ ਜਾ ਰਿਹਾ ਸੀ। ਸ੍ਰ. ਬੀਰਦਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਇਹ ਸਾਰੀ ਯੋਜਨਾ ਹੁਣ ਨੇਪਰੇ ਵੀ ਚੜ੍ਹ ਗਈ ਸੀ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਮਿਲਕੇ ਇਸ ਸਰਕਾਰੀ ਮੈਡੀਕਲ ਕਾਲਜ ਦੇ ਨਿਰਮਾਣ ਕਾਰਜਾਂ ਤੇ ਯੋਜਨਾਂ ਅਧੀਨ ਕੰਮ ਕਰ ਰਹੇ ਸਨ ਤਾਂ ਮੁਹਾਲੀ ਦੇ ਵੱਡੇ ਪ੍ਰਾਈਵੇਟ ਹਸਪਤਾਲਾਂ ਦੇ ਅਰਬਾਂਪਤੀ ਮਾਲਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੰਢਤੁੱਪ ਕਰ ਲਈ, ਜਿਸ ਦੇ ਫਲਸਰੂਪ ਕੈਪਟਨ ਨੇ ਆਪਣਾ ਤੁਗਲਕੀ ਫੁਰਮਾਨ ਜਾਰੀ ਕੀਤਾ ਸੀ। ਜ਼ਿਕਰ ਯੋਗ ਹੈ ਕਿ ਮੁਹਾਲੀ ਵਿਖੇ ਮੈਡੀਕਲ ਕਾਲਜ ਸਥਾਪਤ ਕਰਨ ਲਈ ਸਾਰੀਆਂ ਮਨਜ਼ੂਰੀਆਂ ਪਹਿਲਾਂ ਹੀ ਮੁਕੰਮਲ ਹੋ ਚੁੱਕੀਆਂ ਹਨ। ਭਾਰਤ ਸਰਕਾਰ ਵੱਲੋ ਇਸ ਮੈਡੀਕਲ ਕਾਲਜ ਲਈ 190 ਕ੍ਰੋੜ ਦਾ ਪ੍ਰਵਧਾਨ ਪਹਿਲਾਂ ਹੀ ਕੇਂਦਰ ਸਰਕਾਰ ਦੇ ਸਿਹਤ ਵਿਭਾਗ ਦੇ ਬਜਟ ਵਿੱਚ ਕੀਤਾ ਹੋਇਆ ਹੈ ਜਿਸ ਨੂੰ ਜੇ ਵਰਤੋਂ ਵਿੱਵ ਨਾ ਲਿਆਂਦਾ ਗਿਆ ਤਾਂ 31 ਮਾਰਚ 2018 ਤੱਕ ਇਨ੍ਹਾਂ ਫੰਡਾਂ ਨੂੰ ਅਣਵਰਤਿਆ ਸਮਝ ਕੇ ਸਮਾਪਤ ਕਰ ਦਿੱਤਾ ਜਾਵੇਗਾ। ਜਿਸਦੀ ਚਿਤਾਵਨੀ ਭਾਰਤ ਸਰਕਾਰ ਵੱਲੋਂ ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ ਨਾਡ੍ਹਾ ਨੇ ਆਪਣੇ ਅਰਧ-ਸਰਕਾਰੀ ਪੱਤਰ ਰਾਹੀਂ ਪੰਜਾਬ ਸਰਕਾਰ ਨੂੰ ਦੇ ਦਿੱਤੀ ਹੈ। ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਕਿਉਂਕਿ ਉਹ ਮੁਹਾਲੀ ਦੇ ਇਸ ਹਸਪਤਾਲ ਨਾਲ ਪਿਛਲੇ ਪੰਦਰਾਂ ਸਾਲਾ ਤੋ ਜੁੜਿਆ ਹੋਇਆ ਹਾਂ ਤੇ ਇਸ ਨੂੰ ਮੈਡੀਕਲ ਕਾਲਜ ਦੇ ਰੂਪ ਵਿੱਚ ਸਾਕਾਰ ਵੇਖਣਾਂ, ਮੇਰਾ ਇੱਕ ਵੱਡਾ ਸੁਪਨਾ ਸੀ ਤੇ ਅੱਜ ਵੀ ਹੈ। ਮੈਂ ਧਨਵਾਦੀ ਹਾਂ ਕਿ ਸਰਕਾਰ ਨੇ ਸਾਰੇ ਮਾਮਲੇ ਤੇ ਪੁਨਰ ਵਿਚਾਰ ਕਰਕੇ, ਇਸ ਕਾਲਜ ਨੂੰ ਕਿਸੇ ਹੋਰ ਜ਼ਿਲ੍ਹੇ ਵਿੱਚ ਤਬਦੀਲ ਕਰਨ ਦਾ ਆਪਣਾਂ ਪਹਿਲਾ ਫੈਸਲਾ ਬਦਲ ਲਿਆ ਹੈ। ਹੁਣ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ਲਈ ਜ਼ੋਰ ਨਾਲ ਕੰਮ ਸ਼ੁਰੂ ਕੀਤਾ ਜਾਵੇ। ਪੰਜਾਬ ਸਰਕਾਰ ਆਪਣੇ ਹਿੱਸੇ ਦੇ ਲੋੜੀਂਦੇ ਫੰਡ ਵੀ ਮੁਹੱਈਆ ਕਰੇ ਤਾਂ ਕਿ ਕੇਂਦਰ ਦੀ 190 ਕਰੋੜ ਦੀ ਰਾਸ਼ੀ ਵੀ 31 ਮਾਰਚ ਤੋਂ ਪਹਿਲਾਂ-ਪਹਿਲਾਂ ਵਸੂਲ ਕੀਤੀ ਜਾ ਸਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ