
ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਵੱਲੋਂ ਕੰਪਾਰਟਮੈਂਟ ਪ੍ਰੀਖਿਆਵਾਂ ਦਾ ਬਾਈਕਾਟ ਕਰਨ ਦਾ ਫੈਸਲਾ ਮੁਲਤਵੀਂ
ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੂਨ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐੋਸੋਸੀਏਸ਼ਨ ਵੱਲੋੱ ਅੱਜ ਕੀਤੀ ਭਰਵੀ ਗੇਟ ਰੈਲੀ ਕੀਤੀ ਗਈ ਰੈਲੀ ਵਿੱਚ ਭਰਵੇ ਇਕੱਠ ਨੂੰ ਸਬੋਧਨ ਕਰਦੇ ਹੋਏ ਪ੍ਰਧਾਨ ਸੂਖਚੈਨ ਸਿੰਘ ਸੈਣੀ ਅਤੇ ਪਰਵਿੰਦਰ ਸਿੰਘ ਖੰਗੂੜਾ ਨੇ ਕਿਹਾ ਸਰਕਾਰ ਵੱਲੋਂ ਕੀਤੇ ਨਿਰਣੇ ਅਨੁਸਾਰ ਦਸਵੀਂ/ਬਾਰ੍ਹਵੀਂ ਜਮਾਤ ਦੀਆਂ ਅਨਪੂਰਕ ਪ੍ਰੀਖਿਆਵਾਂ 23 ਜੂਨ ਤੋੱ ਸ਼ੁਰੂ ਹੋ ਰਹੀਆਂ ਹਨ। ਇੰਨੇ ਘੱਟ ਸਮੇੱ ਦੇ ਸ਼ਿਡਊਲ ਦੇ ਬਾਵਜਦੂ ਮੁਲਾਜ਼ਮ ਦਿਨ ਰਾਤ ਮਿਹਨਤ ਕਰਕੇ ਇਹ ਕੰਮ ਸਮੇੱ ਸਿਰ ਨਿਪਟਾਉਣ ਲਗੇ ਹੋਏ ਹਨ। ਪਰ ਸਰਕਾਰ ਵੱਲੋੱ ਲਗਾਏ ਸਿੱਖਿਆ ਸਕੱਤਰ ਕਮ ਚੇਅਰਮੈਨ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ ਹੈ। ਇਸ ਲਈ ਅੱਜ ਭਰਵੀ ਰੈਲੀ ਵਿੱਚ 23 ਜੂਨ ਤੋਂ ਹੋ ਰਹੀਆਂ ਪ੍ਰੀਖਿਅਵਾਂ ਦਾ ਮੁਲਾਜਮਾਂ ਵੱਲੋਂ ਪੂਰਨ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ ਕਿ ਕੋਈ ਵੀ ਕਰਮਚਾਰੀ/ਅਧਿਕਾਰੀ 21 ਜੂਨ ਨੂੰ ਖੇਤਰ ਵਿੱਚ ਪ੍ਰਸ਼ਨ ਪੱਤਰ ਲੈ ਕੇ ਨਹੀਂ ਜਾਣਗੇ।
ਇਸ ਫੈਸਲੇ ਨਾਲ ਸਾਰੇ ਮੁਲਾਜਮਾਂ ਨੇ ਹੱਥ ਖੜੇ ਕਰਕੇ ਜਥੇਬੰਦੀ ਨੂੰ ਸਹਿਮਤੀ ਦਿੱਤੀ ਹੈ। ਇਸ ਸਬੰਧੀ ਪਿਛਲੇ ਦਿਨੀਂ ਵੀ ਯੂਨੀਅਨ ਵੱਲੋੋੱ ਇਕ ਭਰਵੀਂ ਰੈਲੀ ਕੀਤੀ ਗਈ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਜੇਕਰ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪ੍ਰੀਖਿਆਵਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਇਸੇ ਲੜੀ ਤਹਿਤ ਅੱਜ ਗੇਟ ਰੈਲੀ ਕੀਤੀ ਗਈ। ਜਥੇਬੰਦੀ ਸਰਕਾਰ ਕੋਲੋੋੱ ਮੰਗ ਕਰਦੀ ਆ ਰਹੀ ਹੈ ਕਿ ਮੁਲਾਜਮਾਂ ਦੀਆਂ ਜਾਇਜ ਮੰਗਾਂ ਜਿਵੇ ਕਿ ਖੇਤਰ ਵਿੱਚ ਪ੍ਰਸ਼ਨ ਪੱਤਰ ਲੈ ਕੇ ਜਾਣ ਵਾਲੇ ਕਰਮਚਾਰੀ/ਅਧਿਕਾਰੀ ਨੂੰ ਮਾਣ-ਭੇਟਾ ਦਿੱਤਾ ਜਾਵੇ, ਖਾਲੀ ਹੋਈਆਂ ਅਸਾਮੀਆਂ ਤੇ ਤਰੱਕੀਆਂ ਕੀਤੀਆਂ ਜਾਣ, ਦਿਹਾੜੀਦਾਰ ਹੈਲਪਰਾਂ ਦੀ ਸੇਵਾ ਦੀ ਮਿਆਦ ਵਿੱਚ ਵਾਧਾ ਕੀਤਾ ਜਾਵੇ ਅਤੇ ਲਮਕ ਵਿਚ ਪਈਆਂ ਹੋਰ ਅਹਿਮ ਫਾਇਲਾਂ ਵੀ ਕਲੀਅਰ ਕੀਤੀਆਂ ਜਾਣ।
ਮੁਲਾਜਮਾਂ ਵੱਲੋੋਂ ਪ੍ਰੀਖਿਆਵਾਂ ਸਬੰਧੀ ਕੀਤੇ ਬਾਈਕਾਟ ਅਤੇ ਜਥੇਬੰਦੀ ਦੇ ਯਤਨਾਂ ਸਦਕਾ ਬੋੋਰਡ ਅਧਿਕਾਰੀ ਵਾਈਸ ਚੇਅਰਮੈਨ, ਸੀਨੀਅਰ ਵਾਈਸ ਚੇਅਰਪਰਸਨ, ਸਕੱਤਰ ਕੰਟਰੋੋਲਰ ਪ੍ਰੀਖਿਆਵਾਂ, ਵਿੱਤ ਤੇ ਵਿਕਾਸ ਅਫ਼ਸਰ ਜਥੇਬੰਦੀ ਨਾਲ ਹੋਈ ਮੀਟਿੰਗ ਵਿੱਚ ਪ੍ਰਸ਼ਨ ਪੱਤਰ ਲੈ ਕੇ ਜਾਣ ਸਬੰਧੀ ਮਾਣ ਭੇਟਾ ਦੇ ਦਿੱਤੀ ਗਈ ਅਤੇ ਬਾਕੀ ਅਹਿਮ ਮੰਗਾਂ ਸਬੰਧੀ ਵੀ ਸਕੱਤਰ ਨੇ ਦੱਸਿਆ ਕਿ ਵਧੀਕ ਮੁੱਖ ਸਕੱਤਰ ਕਮ ਚੇੇਅਰਮੈਨ ਵੱਲੋੋਂ ਮਿਲੇ ਸੁਨੇਹੇ ਕਿ ਵਿਧਾਨ ਸਭਾ ਸੈਸ਼ਨ ਖਤਮ ਹੋੋਣ ਤੋਂ ਬਾਅਦ ਤੁਰੰਤ ਉਨ੍ਹਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ। ਜਥੇਬੰਦੀ ਨੇ ਦੱਸਿਆ ਕਿ ਮੈਨੇਜਮੈਂਟ ਵੱਲੋੋਂ ਮਾਣ ਭੇਟਾ ਜਾਰੀ ਕਰਨ ਅਤੇ ਬਾਕੀ ਅਹਿਮ ਮੰਗਾਂ ਹੱਲ ਕਰਨ ਦੇ ਦਿੱਤੇ ਭਰੋਸੇ ਦੇ ਚਲਦਿਆਂ 23 ਜੂਨ ਨੂੰ ਹੋ ਰਹੀਆਂ ਪ੍ਰੀਖਿਆਵਾਂ ਦੇ ਬਾਈਕਾਟ ਦਾ ਫੈਸਲਾ ਫਿਲਹਾਲ ਟਾਲ ਦਿੱਤਾ ਹੈ। ਪ੍ਰੰਤੂ ਜਥੇਬੰਦੀ ਨੇ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਮੈਰੀਟੋੋਰੀਅਸ ਸਕੂਲਾਂ ਦੀਆਂ ਪ੍ਰੀਖਿਆਵਾਂ ਦਾ ਬਾਈਕਾਟ ਕਰ ਦਿੱਤਾ ਜਾਵੇਗਾ ਜੋ 25 ਜੂਨ ਨੂੰ ਹੋਣ ਜਾ ਰਹੀਆਂ ਹਨ।
ਉਪਰੋਕਤ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਹੋੋਰ ਮੰਗਾਂ ਜਿਵੇਂ ਕਿ ਡੀਪੀਆਈ ਨੂੰ ਦਿੱਤੀ ਬਿਲਡਿੰਗ ਦਾ ਕਿਰਾਇਆ ਦਿੱਤਾ ਜਾਵੇ, ਖਾਲੀ ਪਈਆਂ ਵੱਖ-ਵੱਖ ਕਾਡਰਾਂ ਦੀਆਂ ਅਸਾਮੀਆਂ ’ਤੇ ਭਰਤੀ ਕੀਤੀ ਜਾਵੇ, ਸਰਕਾਰ ਵੱਲ ਕਿਤਾਬਾਂ ਦਾ 193 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦਿੱਤੀ ਜਾਵੇ, , ਕੱਚੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ, 53 ਹੈਲਪਰ 9 ਕਲਰਕਾਂ ਨੂੰ ਰੈਗੂਲਰ ਤਨਖਾਹ ਦਿੱਤੀ ਜਾਵੇ, ਪੰਜਵੀਂ ਅਤੇ ਅੱਠਵੀਂ ਦੀ ਪ੍ਰੀਖਿਆ ਪੁਰਾਣੀ ਪ੍ਰਥਾ ਅਨੁਸਾਰ ਬੋੋਰਡ ਵੱਲੋੋਂ ਲਈ ਜਾਵੇ। ਉਪਰੋਕਤ ਬੂਲਾਰਿਆਂ ਤੋਂ ਇਲਾਵਾ ਸਤਨਾਮ ਸਿੰਘ ਸੱਤਾ (ਸੀਨੀਅਰ ਮੀਤ ਪ੍ਰਧਾਨ) ਅਤੇ ਪਰਮਜੀਤ ਸਿੰਘ ਪੰਮਾ ਸਾਬਕਾ ਜਨਰਲ ਸਕੱਤਰ ਨੇ ਵੀ ਸਰਕਾਰ ਅਤੇ ਬੋਰਡ ਚੇਅਰਮੈਨ ਨੂੰ ਅਪੀਲ ਕੀਤੀ ਕਿ ਮੁਲਾਜਮਾਂ ਦੀਆਂ ਜਾਇਜ ਮੰਗਾਂ ਹਨ ਤੁਰੰਤ ਮਨੀਆਂ ਜਾਣ। ਇਸ ਦੀ ਜਾਣਕਾਰੀ ਪ੍ਰੈਸ ਸਕੱਤਰ ਗੁਨਾਮ ਸਿੰਘ ਵੱਲੋਂ ਦਿੱਤੀ।