Share on Facebook Share on Twitter Share on Google+ Share on Pinterest Share on Linkedin ਨਗਰ ਕੌਂਸਲਾਂ ਦੇ ਮੁਲਾਜਮਾਂ ਦੇ ਬੁਨਿਆਦੀ ਹੱਕਾਂ ਲਈ ਲੜਨ ਦਾ ਫੈਸਲਾ ਵਿਕਰਮ ਜੀਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੂਨ: ਜੁਆਇੰਟ ਐਕਸ਼ਨ ਕਮੇਟੀ ਨਗਰ ਕੌਂਸਲ ਵਰਕਜ ਜ਼ਿਲ੍ਹਾ ਮੁਹਾਲੀ ਏਟਕ ਦੇ ਮੀਤ ਪ੍ਰਧਾਨ ਵਿਨੋਦ ਚੁੱਗ ਦੀ ਪ੍ਰਧਾਨਗੀ ਹੇਠ ਡੇਰਾਬਸੀ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਨਗਰ ਕੌਂਸਲ ਵਰਕਜ਼ ਯੂਨੀਅਨ ਏਟਕ ਡੇਰਾਬੱਸੀ, ਲਾਲੜੂ ਅਤੇ ਜ਼ੀਰਕਪੁਰ ਦੇ ਸਫ਼ਾਈ ਕਰਮਚਾਰੀ ਸ਼ਾਮਲ ਸਨ। ਮੀਟਿੰਗ ਦੌਰਾਨ ਸਰਵ ਸਹਿਮਤੀ ਨਾਲ ਫੈਸਲਾ ਕੀਤਾ ਗਿਆ ਕਿ ਕਰਮਚਾਰੀ-ਮੁਲਾਜ਼ਮ ਅਤੇ ਸਫਾਈ ਸੇਵਕਾਂ ਦੀਆਂ ਸਾਂਝੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾਵੇ ਅਤੇ ਇਸਤੇ ਸਹਿਮਤੀ ਜਤਾਉੲਦਿਆਂ ਸਰਵ ਸਹਿਮਤੀ ਨਾਲ ਇਕ ਜੁਆਇੰਟ ਐਕਸ਼ਨ ਕਮੇਟੀ ਬਣਾਈ ਗਈ ਜਿਸ ਵਿੱਚ ਜੁਆਇੰਟ ਐਕਸ਼ਨ ਕਮੇਟੀ ਨਗਰ ਕੌਂਸਲ ਵਰਕਜ਼ ਜ਼ਿਲ੍ਹਾ ਮੁਹਾਲੀ ਏਟਕ ਕਮੇਟੀ ਦੀ ਚੋਣ ਕੀਤੀ ਗਈ। ਇਸ ਦੌਰਾਨ ਰਵਿੰਦਰ ਪਾਲ ਸਿੰਘ ਜ਼ੀਰਕਪੁਰ ਨੂੰ ਚੇਅਰਮੈਨ, ਪ੍ਰਦੀਪ ਕੁਮਾਰ ਸੂਦ ਜ਼ੀਰਕਪੁਰ ਨੂੰ ਪ੍ਰਧਾਨ, ਰਾਜੇਸ਼ ਕੁਮਾਰ ਲਾਲੜੂ ਨੂੰ ਜਨਰਲ ਸਕੱਤਰ, ਰਵਿੰਦਰ ਕੁਮਾਰ ਡੇਰਾਬੱਸੀ ਨੂੰ ਮੀਤ ਪ੍ਰਧਾਨ, ਸੋਮਨਾਥ ਡੇਰਾਬੱਸੀ ਨੂੰ ਆਡੀਟਰ, ਜੀਵਨ ਕੁਮਾਰ ਡੇਰਾਬੱਸੀ ਨੂੰ ਲੇਖਾਕਾਰ, ਪ੍ਰਦੀਪ ਬਿਸ਼ਨਪੁਰਾ ਨੂੰ ਪ੍ਰੋਪੋਗੰਡਾ ਸਕੱਤਰ, ਸਤੀਸ਼ ਕੁਮਾਰ ਬਟਾਲੀ ਨੂੰ ਖਜਾਨਚੀ, ਭਾਰਤ ਭੂਸ਼ਣ ਜ਼ੀਰਕਪੁਰ ਨੂੰ ਪ੍ਰੈਸ ਸਕੱਤਰ, ਭੁਪਿੰਦਰ ਸਿੰਘ ਜੰਡਲੀ ਨੂੰ ਸਲਾਹਕਾਰ, ਵਿਨੋਦ ਚੁੱਗ ਨੂੰ ਸੀਨੀਅਰ ਸਲਾਹਕਾਰ ਅਤੇ ਸ੍ਰੀ ਗੁਰਦੀਪ ਸਿੰਘ ਲਾਲੜੂ ਨੂੰ ਜੁਆਇੰਟ ਸਕੱਤਰ ਬਣਾਇਆ ਗਿਆ। ਇਸ ਮੌਕੇ ਸੰਸਥਾ ਦੇ ਮੀਤ ਪ੍ਰਧਾਨ ਸ੍ਰੀ ਵਿਨੋਦ ਚੁਗ ਨੇ ਦੱਸਿਆ ਕਿ ਮਜ਼ਦੂਰ ਮੁਲਾਜ਼ਮ ਸਫਾਈ ਕਰਮਚਾਰੀਆਂ ਦੀਆਂ ਸਾਂਝੀਆਂ ਮੰਗਾਂ ਨੂੰ ਲੈ ਕੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਸੰਘਰਸ਼ ਕਰਕੇ ਕਿਸੇ ਵੀ ਮਜ਼ਦੂਰ, ਕਰਮਚਾਰੀ, ਮੁਲਾਜ਼ਮ ਅਤੇ ਸਫ਼ਾਈ ਸੇਵਕ ਨਾਲ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ