Share on Facebook Share on Twitter Share on Google+ Share on Pinterest Share on Linkedin ਭਾਜਪਾ ਜ਼ਿਲ੍ਹਾ ਮੁਹਾਲੀ ਦੀ ਮੀਟਿੰਗ ਵਿੱਚ ਮੋਦੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ’ਤੇ 8 ਜੂਨ ਨੂੰ ਸਮਾਗਮ ਕਰਨ ਦਾ ਫੈਸਲਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੂਨ ਭਾਜਪਾ ਜ਼ਿਲ੍ਹਾ ਮੁਹਾਲੀ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ੍ਰੀ ਸੁਸ਼ੀਲ ਰਾਣਾ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਸਬਕਾ ਸਾਥ ਸਬਕਾ ਵਿਕਾਸ ਬਾਰੇ ਵਿਚਾਰ ਚਰਚਾ ਹੋਈ। ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਭਾਜਪਾ ਦੇ ਸੀਨੀਅਰ ਕੌਂਸਲਰ ਅਰੁਣ ਸ਼ਰਮਾ ਨੇ ਦੱਸਿਆ ਕਿ ਕੇਂਦਰ ਵਿੱਚ ਸ੍ਰੀ ਨਰਿੰਦਰ ਮੋਦੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਸਬੰਧੀ ਜਿਲਾ ਭਾਜਪਾ ਵੱਲੋਂ 8 ਜੂਨ ਨੂੰ ਇੱਕ ਵਿਸ਼ੇਸ਼ ਪ੍ਰੋਗਰਾਮ ਕੀਤਾ ਜਾਵੇਗਾ। ਜਿਸ ਦੀ ਪ੍ਰਧਾਨਗੀ ਸ੍ਰੀ ਸੋਮ ਪ੍ਰਕਾਸ਼ (ਵਿਧਾਇਕ) ਅਤੇ ਸ੍ਰੀ ਵਿਜੈ ਸਾਂਪਲਾ (ਪ੍ਰਧਾਨ ਭਾਜਪਾ ਪੰਜਾਬ) ਵੱਲੋਂ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਸਵੱਛ ਭਾਰਤ ਅਭਿਆਨ ਤਹਿਤ ਭਾਜਪਾ ਵੱਲੋਂ ਮੁਹਾਲੀ ਸ਼ਹਿਰ ਦੇ ਵਿੱਚ 2 ਅਤੇ ਜਿਲੇ ਵਿੱਚ 1 ਵਿਸ਼ੇਸ਼ ਪ੍ਰੋਗਰਾਮ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਸਬੰਧੀ ਅੱਜ ਹੋਈ ਮੀਟਿੰਗ ਵਿੱਚ ਜਿਲ੍ਹੇ ਦੇ ਭਾਜਪਾ ਆਗੂਆਂ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਮੀਟਿੰਗ ਵਿੱਚ ਸੰਜੀਵ ਗੋਇਲ, ਆਸ਼ੂ ਖੰਨਾ, ਸੋਮਚੰਦ ਗੋਇਲ, ਦੀਪ ਢਿੱਲੋ, ਉਮਾਕਾਂਤ ਤਿਵਾੜੀ, ਤੁਲਕਾ ਤ੍ਰਿਪਾਠੀ, ਮਾਨਸੀ ਚੌਧਰੀ, ਪਰਮਜੀਤ ਵਾਲੀਆ, ਜੋਗਿੰਦਰ ਪਾਲ ਕੰਵਰ, ਹਰਚਰਨ ਸਿੰਘ, ਦਿਨੇਸ਼ ਕੁਮਾਰ, ਪਵਨ ਮਨੋਚਾ, ਮੋਹਨ ਸਿੰਘ, ਰਾਜਪਾਲ ਰਾਣਾ, ਨੀਤੂ ਰਾਨੀ, ਕੁਲਵੰਤ ਸਿੰਘ, ਭਾਗੀਰਥ, ਮਾਸਟਰ ਹਰਚਰਨ ਸਿੰਘ, ਸੰਭਵ ਨਾਇਰ, ਨਕੁਲ ਸਿੰਘ, ਪ੍ਰਦੀਪ ਸਾਂਗਵਾਨ, ਨਰਿੰਦਰ ਰਾਣਾ ਹਾਜਿਰ ਸਨ। ਇਸ ਮੌਕੇ ਜਿਲ੍ਹਾ ਪ੍ਰਧਾਨ ਵੱਲੋੱ ਸ੍ਰੀ ਕ੍ਰਿਸ਼ਨ ਚੰਦ ਨੂੰ ਭਾਜਪਾ ਦੀ ਜਿਲ੍ਹਾ ਇਕਾਈ ਦੇ ਸਭਿਆਚਾਰ ਵਿੰਗ ਦਾ ਕਨਵੀਨਰ ਬਣਾਇਆ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ