nabaz-e-punjab.com

ਭਾਰਤ ਦੇ ਪਹਿਲੇ ਰੱਖਿਆ ਮੰਤਰੀ ਬਲਦੇਵ ਸਿੰਘ ਦਾ ਜਨਮ ਦਿਨ ਮਨਾਉਣ ਦਾ ਫੈਸਲਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 20 ਜੁਲਾਈ
ਸਥਾਨਕ ਸ਼ਹਿਰ ਦੇ ਚੰਡੀਗੜ੍ਹ ਰੋਡ ’ਤੇ ਸਥਿਤ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਦੁੱਮਣਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਇਸ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਹਰਬੰਸ ਸਿੰਘ ਕੰਧੋਲਾ ਅਤੇ ਅਰਵਿੰਦਰ ਸਿੰਘ ਪੈਂਟਾ ਨੇ ਦੱਸਿਆ ਕਿ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਸਵ.ਬਲਦੇਵ ਸਿੰਘ ਦੁੱਮਣਾ ਦੇ ਜੀਵਨ ਦੀਆਂ ਪ੍ਰਾਪਤੀਆਂ ਅਤੇ ਸਮਾਜਿਕ ਦੇਣ ਨੂੰ ਯਾਦ ਕਰਦਿਆਂ ਇੱਕ ਪ੍ਰੋਗਰਾਮ 31 ਜੁਲਾਈ ਦਿਨ ਸੋਮਵਾਰ ਨੂੰ ਕਰਵਾਇਆ ਜਾਵੇਗਾ। ਕੁਰਾਲੀ ਦੇ ਖਾਲਸਾ ਸਕੂਲ ਵਿਖੇ ਕਰਵਾਏ ਜਾ ਰਹੇ ਇਸ ਸਮਾਰੋਹ ਲਈ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਜਿਸ ਵਿਚ ਵੱਖ ਵੱਖ ਪਿੰਡਾਂ ਨੂੰ ਸਰਕਲਾਂ ਵਿਚ ਵੰਡ ਦਿੱਤਾ ਤਾਂ ਜੋ ਪਾਰਟੀ ਦੇ ਹਰੇਕ ਵਰਕਰ ਨੂੰ ਇਸ ਸਮਾਗਮ ਵਿਚ ਪਹੁੰਚਣ ਲਈ ਪੁਖਤਾ ਪ੍ਰਬੰਧ ਕੀਤੇ ਜਾ ਸਕਣ।
ਇਸ ਮੌਕੇ ਭਜਨ ਸਿੰਘ ਸ਼ੇਰਗਿੱਲ, ਅਰਵਿੰਦਰ ਸਿੰਘ ਪੈਂਟਾ, ਥੀਵਨ ਜਰਮਨੀ, ਫਰੁਗਜ ਆਇਸਰ, ਬਲਵੀਰ ਸਿੰਘ ਗਿੱਲ, ਜ਼ੋਰ ਸਿੰਘ ਚੱਪੜਚਿੜੀ, ਪ੍ਰਿੰ. ਸਪਿੰਦਰ ਸਿੰਘ, ਸਵਿੰਦਰ ਭੰਗੂ, ਗੁਰਸੇਵਕ ਸਿੰਘ ਸਿੰਘਪੁਰਾ, ਜਥੇ. ਜਸ਼ਮਰ ਸਿੰਘ ਚੈੜੀਆਂ, ਭਾਗ ਇੰਘ ਰੋਪੜ, ਬਾਬਾ ਦੀਪ ਸਿੰਘ ਰੋਪੜ, ਜਗਦੀਸ਼ ਸਿੰਘ ਨਗਲੀਆਂ, ਗੁਰਮੀਤ ਸਿੰਘ ਢੰਗਰਾਲੀ, ਸੁਰਮੁਖ ਸਿੰਘ ਵਜੀਦਪੁਰ, ਜਗਤਾਰ ਸਿੰਘ ਖੇੜਾ, ਸੁਰਮੁਖ ਸਿੰਘ ਭਿਓਰਾ, ਧਿਆਨ ਸਿੰਘ ਭਾਗੋਵਾਲ, ਪ੍ਰਿਤਪਾਲ ਸਿੰਘ ਬਡਾਲੀ, ਹਰੀ ਸਿੰਘ ਰੈਲੋਂ, ਦਰਸ਼ਨ ਸਿੰਘ ਕੰਸਾਲਾ, ਸੁਰਿੰਦਰ ਸਿੰਘ ਕਾਦਿਮਾਅਜਰਾ, ਨੰਬਰਦਾਰ ਜਸਪਾਲ ਸਿੰਘ ਢਕੋਰਾਂ, ਸਵਰਨ ਸਿੰਘ ਬੜੌਦੀ, ਲਾਭ ਸਿੰਘ ਕਰਤਾਰਪੁਰ, ਗੁਰਮੀਤ ਸਿੰਘ ਮੀਆਂਪੁਰ, ਮਾ. ਸਤਨਾਮ ਸਿੰਘ ਹੁਸ਼ਿਆਰਪੁਰ, ਸੁਖਦੇਵ ਸਿੰਘ ਕੰਸਾਲਾ, ਸ਼ਰਨਜੀਤ ਸਿੰਘ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ ਵੈੱਲਫੇਅਰ ਐਸੋਸੀਏਸ਼ਨ …