ਅਮਰੀਕਾ ਵਿੱਚ ਵਿਸਾਖੀ ਨੂੰ ‘ਸਿੱਖ ਨੈਸ਼ਨਲ ਡੇਅ’ ਮਨਾਉਣ ਦਾ ਫੈਸਲਾ ਸ਼ਲਾਘਾਯੋਗ: ਕਾਹਲੋਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਪਰੈਲ:
ਅਮਰੀਕਾ ਵਿੱਚ ਕਾਂਗਰਸ ਦੇ 115ਵੇਂ ਇਲਜਾਸ ਦੌਰਾਨ ਵਿਸਾਖੀ ਦੇ ਤਿਉਹਾਰ ਨੂੰ ‘ਸਿੱਖ ਨੈਸ਼ਨਲ ਡੇਅ’ ਵਜੋਂ ਮਨਾਉਣ ਦਾ ਫੈਸਲਾ ਸਿੱਖ ਕੌਮ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਨਾਲ ਅਮਰੀਕਾ ਸਮੇਤ ਅਨੇਕਾ ਦੇਸਾਂ ਅੰਦਰ ਸਿਖਾਂ ਦੀ ਪਛਾਣ ਨੂੰ ਲੈ ਕੇ ਪਾਏ ਜਾ ਭੁਲੇਖੇ ਅਤੇ ਹਮਲਿਆਂ ਤੋੱ ਰਾਹਤ ਮਿਲੇਗੀ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੁਹਾਲੀ (ਸ਼ਹਿਰੀ) ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਉਹਨਾਂ ਕਿਹਾ ਕਿ ਸਿੱਖ ਕੌਮ ਅਮਨ ਪਸੰਦ ਅਤੇ ਦੇਸ਼ ਪ੍ਰਸਤ ਹੈ ਜੋ ਜਿਸ ਦੇਸ਼ ਵਿੱਚ ਵੀ ਵਸਦੀ ਹੈ ਉਥੇ ਪੂਰੀ ਇਮਾਨਦਾਰੀ ਅਤੇ ਵਫਾਦਾਰੀ ਨਾਲ ਜੀਵਨ ਬਸਰ ਕਰਦੀ ਹੈ। ਇਸੇ ਕਰਕੇ ਦੁਨੀਆਂ ਦੇ ਹਰ ਦੇਸ ਅੰਦਰ ਇਹਨਾਂ ਨੇ ਆਪਣੀ ਪਛਾਣ ਬਣਾਈ ਹੈ। ਪ੍ਰੰਤੂ ਪਿਛਲੇ ਸਮੇਂ ਦੌਰਾਨ ਇਸਲਾਮਿਕ ਸਟੇਟ ਵੱਲੋੱ ਦੁਨੀਆਂ ਅੰਦਰ ਕੀਤੀਆਂ ਕਤਲਗਾਰਦ ਦੀਆ ਘਟਨਾਵਾਂ ਦੀ ਸਿੱਖ ਕੌਮ ਤੇ ਭਾਰੀ ਮਾਰ ਪਈ ਹੈ। ਕੌਮ ਨੂੰ ਇਸ ਸੰਕਟ ਵਿੱਚੋੱ ਕੱਢਣ ਲਈ ਅਮਰੀਕੀ ਕਾਂਗਰਸ ਦਾ ਇਹ ਮਤਾ ਬਹਤੁ ਸਹਾਈ ਹੋਵੇਗੀ। ਇਸ ਨਾਲ ਸਿੱਖ ਕੌਮ ਅੰਦਰ ਖੁਸ਼ੀ ਦੀ ਲਹਿਰ ਹੈ।
ਉਹਨਾਂ ਸਿੱਖ ਕੋਆਰਡੀਨੇਸ਼ਨ ਕਮੇਟੀ ਅਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋੱ ਕੀਤੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। ਇਸ ਸਮੇਂ ਸ੍ਰੀ ਕਾਹਲੋਂ ਦੇ ਨਾਲ ਪਰਮਜੀਤ ਸਿੰਘ ਗਿੱਲ ਪ੍ਰਧਾਨ ਗੁਰਦੁਆਰਾ ਸਾਚਾ ਧੰਨ ਫੇਜ਼-3ਬੀ1, ਸੀਨੀਅਰ ਅਕਾਲੀ ਆਗੂ ਕਰਮ ਸਿੰਘ ਬਬਰਾ, ਬਲਵਿੰਦਰ ਸਿੰਘ ਟੌਹੜਾ ਮੈਂਬਰ ਗੁਰਦੁਆਰਾ ਤਾਲਮੇਲ ਕਮੇਟੀ, ਜਗਵਿੰਦਰ ਸਿੰਘ ਧਾਲੀਵਾਲ, ਗਗਨਦੀਪ ਸਿੰਘ ਬੈਂਸ, ਸੁਖਦਿਆਲ ਸਿੰਘ ਸੋਢੀ ਆਦਿ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In General News

Check Also

Jasvir Singh Garhi Assumes Charge as Chairperson of Punjab SC Commission

Jasvir Singh Garhi Assumes Charge as Chairperson of Punjab SC Commission Chandigarh, March…