Nabaz-e-punjab.com

ਗੁਰਪੁਰਬ ਨੂੰ ਸਮਰਪਿਤ ‘ਮੁਹਾਲੀ ਪ੍ਰੋਮੋ ਮੈਰਾਥਨ ਦੌੜ ਕਰਵਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਨਵੰਬਰ:
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਕਾਲੀ ਦਲ ਦੇ ਕੌਂਸਲਰ ਸਤਵੀਰ ਸਿੰਘ ਧਨੋਆ, ਦੀਪ ਕੌਰ ਸ਼ੇਰਗਿੱਲ ਅਤੇ ਸਾਥੀਆਂ ਵੱਲੋਂ ਸੁਪਰ ਸਿੱਖ ਰੇਸ ਸੰਸਥਾ ਦੇ ਬੈਨਰ ਹੇਠ ਡਿਪਲਾਸਟ ਗਰੁੱਪ, ਟਰਾਈਸਿਟੀ ਵੋਇਜ਼ਰ, ਕੇਐੱਫ਼ਟੀ, ਗਰੇਸ਼ੀਅਨ ਹਸਪਤਾਲ, ਵੇਰਕਾ ਮਿਲਕ ਪਲਾਂਟ, ਫੋਰਟਿਸ ਹਸਪਤਾਲ ਅਤੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69, ਭੂਮੀ ਤੇ ਪਾਣੀ ਸੁਧਾਰ ਵਿਭਾਗ ਮੁਹਾਲੀ ਦੇ ਸਹਿਯੋਗ ਨਾਲ ‘ਮੁਹਾਲੀ ਪ੍ਰੋਮੋ ਦੌੜ’ ਕਰਵਾਈ ਗਈ। ਇਸ ਦੌਰਾਨ 5 ਕਿੱਲੋਮੀਟਰ, 10 ਕਿੱਲੋਮੀਟਰ ਅਤੇ 15 ਕਿੱਲੋਮੀਟਰ ਮੈਰਾਥਨ ਕਰਵਾਈਆਂ ਗਈਆਂ। ਇਸ ਸਬੰਧੀ ਆਨਲਾਈਨ ਰਜਿਸਟਰੇਸ਼ਨ ਕੀਤੀ ਗਈ ਸੀ। ਇਸ ਦੌਰਾਨ 650 ਤੋਂ ਵੱਧ ਵੱਖ ਵੱਖ ਉਮਰ ਦੇ ਲੋਕਾਂ, ਜਿਨ੍ਹਾਂ ਵਿੱਚ ਕਾਫੀ ਗਿਣਤੀ ਵਿੱਚ ਅੌਰਤਾਂ ਵੀ ਸ਼ਾਮਲ ਸਨ, ਨੇ ਇਸ ਦੌੜ ਵਿੱਚ ਹਿੱਸਾ ਲਿਆ। ਇਸ ਮੈਰਾਥਨ ਵਿੱਚ ਅਨੇਕਾਂ ਗੋਲਡ ਮੈਡਲਿਸਟ ਜੇਤੂ ਅਥਲੀਟ ਅਮਰ ਸਿੰਘ ਚੌਹਾਨ ਸਮੇਤ ਸ਼ਹਿਰ ਦੇ ਉੱਘੇ ਅਥਲੀਟਾਂ ਨੇ ਭਾਗ ਲਿਆ। ਦੌੜ ਲਈ ਨੌਜਵਾਨਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।
ਸੰਤ ਬਾਬਾ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਨੇ ਇਸ ਮੈਰਾਥਨ ਦੌੜ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਮੁਹਾਲੀ ਪੁਲੀਸ ਵੱਲੋਂ ਦੌੜ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਡਿਪਲਾਸਟ ਗਰੁੱਪ ਦੇ ਐਮਡੀ ਅਸ਼ੋਕ ਕੁਮਾਰ ਗੁਪਤਾ ਨੇ ਦੱਸਿਆ ਕਿ ਮੈਰਾਥਨ ਤੌੜ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਆਪਣੀ ਸਿਹਤ ਅਤੇ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਸਿਹਤਮੰਦ ਅਤੇ ਚੰਗੀ ਸੋਚ ਦੇ ਮਾਲਕ ਹੋਣਗੇ ਤੱਦ ਹੀ ਉਹ ਦੇਸ਼ ਦੀ ਤਰੱਕੀ ਅਤੇ ਸਮਾਜ ਭਲਾਈ ਕਾਰਜਾਂ ਵਿੱਚ ਆਪਣਾ ਯੋਗਦਾਨ ਪਾ ਸਕਣਗੇ। ਇਸ ਪ੍ਰੋਗਰਾਮ ਨੂੰ ਨੇਪਰੇ ਚੜ੍ਹਾਉਣ ਲਈ ਮਨਰੀਤ ਪਾਲ ਸਿੰਘ, ਹਰਸ਼ਦੀਪ ਸਿੰਘ ਸ਼ੇਰਗਿੱਲ, ਇੰਦਰਪਾਲ ਸਿੰਘ ਧਨੋਆ, ਸਿਮਰਦੀਪ ਸਿੰਘ, ਹਰਵਿੰਦਰ ਸਿੰਘ, ਅਰਸ਼ਦੀਪ ਸਿੰਘ ਮਾਨ, ਕੰਵਰਜੋਤ ਸਿੰਘ ਅਤੇ ਹੋਰਨਾਂ ਨੌਜਵਾਨਾਂ ਨੇ ਪੂਰਾ ਸਹਿਯੋਗ ਦਿੱਤਾ। ਅਖੀਰ ਵਿੱਚ ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਮੈਰਾਥਨ ਦੌੜ ਵਿੱਚ ਹਿੱਸਾ ਲੈਣ ਸਾਰੇ ਦੌੜਾਕਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਦੌੜਾਂ ਨਿਰੋਗੀ ਸਰੀਰ ਲਈ ਬਹੁਤ ਲਾਹੇਵੰਦ ਹਨ। ਖੇਡਾਂ ਚੰਗੀ ਸੋਚ ਅਤੇ ਨਿਰੋਗੀ ਸਰੀਰ ਦਾ ਨਿਰਮਾਣ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਆਯੋਜਨ ਅੱਗੇ ਵੀ ਕੀਤੇ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…