
ਸੀਜੀਸੀ ਝੰਜੇੜੀ ਦੀ ਤੀਜੀ ਕਨਵੋਕੇਸ਼ਨ ਮੌਕੇ 1307 ਵਿਦਿਆਰਥੀਆਂ ਨੂੰ ਦਿੱਤੀਆਂ ਡਿਗਰੀਆਂ
ਸਿੱਖਿਆ ਮੰਤਰੀ ਮੀਤ ਹੇਅਰ ਨੇ 96 ਵਿਦਿਆਰਥੀਆਂ ਨੂੰ ਮੈਡਲਾਂ ਨਾਲ ਕੀਤਾ ਸਨਮਾਨਿਤ
ਮਿਆਰੀ ਸਿੱਖਿਆ ਦੀ ਦ੍ਰਿਸ਼ਟੀ ਤੋਂ ਸੀਜੀਸੀ ਝੰਜੇੜੀ ਦਾ ਯੋਗਦਾਨ ਸਲਾਹੁਣਯੋਗ: ਸਿੱਖਿਆ ਮੰਤਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਪਰੈਲ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵੱਲੋਂ 2020-2022 ਬੈਚ ਦੇ 1307 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ ਲਈ ਦੂਜੀ ਕਨਵੋਕੇਸ਼ਨ ਆਯੋਜਿਤ ਕੀਤੀ ਗਈ। ਇਸ ਡਿਗਰੀ ਵੰਡ ਸਮਾਰੋਹ ਮੁੱਖ ਮਹਿਮਾਨ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਸਨ। ਜਦ ਕਿ ਜਲਾਲਾਬਾਦ ਦੇ ਐਮ ਐਲ ਏ ਜਗਦੀਪ ਗੋਲਡੀ ਖ਼ਾਸ ਮਹਿਮਾਨ ਸਨ। ਇਸ ਡਿਗਰੀ ਵੰਡ ਸਮਾਰੋਹ ਵਿਚ ਹਿੱਸਾ ਲੈਣ ਲਈ ਬੈਗਲੂਰੂ, ਪੁਣੇ, ਮੁੰਬਈ, ਹੈਦਰਾਬਾਦ, ਗੁਰੂਗ੍ਰਾਮ ਵਿਖੇ ਕੌਮਾਂਤਰੀ ਕੰਪਨੀਆਂ ਵਿਚ ਕੰਮ ਕਰ ਰਹੇ ਵਿਦਿਆਰਥੀਆਂ ਨੇ ਖ਼ਾਸ ਤੌਰ ਤੇ ਆਪਣੀਆਂ ਡਿਗਰੀਆਂ ਹਾਸਿਲ ਕਰਨ ਲਈ ਸ਼ਿਰਕਤ ਕੀਤੀ। ਸੀ ਜੀ ਸੀ ਝੰਜੇੜੀ ਕੈਂਪਸ ਦੇ 1307 ਵਿਦਿਆਰਥੀਆਂ ਨੂੰ ਪੰਜਾਬ ਦੇ ਸਿੱਖਿਆਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਵੱਲੋਂ ਡਿਗਰੀਆਂ ਵੰਡੀਆਂ ਗਈਆਂ। ਨਾਲ ਹੀ ਮੈਰਿਟ ਵਿਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ 96 ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਨਵੋਕੇਸ਼ਨ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਆਖਿਆ ਵਿੱਦਿਅਕ ਸੰਸਥਾਵਾਂ ਵਿਚੋਂ ਹਾਸਿਲ ਕੀਤੀ ਰਸਮੀ ਡਿਗਰੀ ਜ਼ਿੰਦਗੀ ਦਾ ਇਕ ਮਹੱਤਵਪੂਰਨ ਪੜਾਅ ਜ਼ਰੂਰ ਹੈ , ਪਰ ਨੌਜਵਾਨ ਇਸ ਨੂੰ ਆਪਣੀ ਜ਼ਿੰਦਗੀ ਦਾ ਮੁਕਾਮ ਨਾ ਮੰਨ ਲੈਣ ਕਿਉਂਕਿ ਹਰ ਇਨਸਾਨ ਜ਼ਿੰਦਗੀ ਦਾ ਅਸਲ ਗਿਆਨ ਆਪਣੇ ਕੈਰੀਅਰ ਅਤੇ ਨਿੱਜੀ ਜੀਵਨ ਦੇ ਮਿੱਠੇ ਕੌੜੇ ਤਜਰਬਿਆਂ ਰਾਹੀਂ ਹੀ ਗ੍ਰਹਿਣ ਕਰਦਾ ਹੈ। ਸਿੱਖਿਆਂ ਮੰਤਰੀ ਹੇਅਰ ਨੇ ਝੰਜੇੜੀ ਕੈਂਪਸ ਵੱਲੋਂ ਦਿਤੀ ਜਾ ਰਹੀ ਮਿਆਰੀ ਸਿੱਖਿਆ, ਪਲੇਸਮੈਂਟ ਅਤੇ ਇੰਡਸਟਰੀ ਗੱਠਜੋੜ ਦੇ ਖੇਤਰ ‘ਚ ਪਾਏ ਅਹਿਮ ਯੋਗਦਾਨ ਦੀ ਸ਼ਲਾਘਾ ਕਰਦਿਆਂ ਕੈਂਪਸ ਵਿਚ ਵਿਦਿਆਰਥੀਆਂ ਨੂੰ ਅਕੈਡਮਿਕ ਸਿੱਖਿਆਂ ਦੇ ਨਾਲ ਨਾਲ ਦਿਤੀ ਜਾ ਰਹੀ ਮਿਆਰੀ ਪ੍ਰੈਕਟੀਕਲ ਸਿੱਖਿਆ ਦੀ ਤਾਰੀਫ਼ ਕੀਤੀ ।
ਸੀਜੀਸੀ ਗਰੁੱਪ ਵੱਲੋਂ ਸਿੱਖਿਆਂ ਦੇ ਖੇਤਰ ਦਿਤੇ ਜਾ ਰਹੇ ਅਹਿਮ ਯੋਗਦਾਨ ਲਈ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਦੀ ਸ਼ਲਾਘਾ ਕਰਦੇ ਹੋਏ ਸਿੱਖਿਆਂ ਮੰਤਰੀ ਹੇਅਰ ਨੇ ਕਿਹਾ ਕਿ ਸੀਜੀਸੀ ਵਰਗੀਆਂ ਬਿਹਤਰੀਨ ਖੋਜ ਅਤੇ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਨੌਜਵਾਨ ਵਿਦਿਆਰਥੀ ਹੀ ਭਾਰਤ ਨੂੰ ਦੁਨੀਆਂ ਦਾ ਸਿਰਮੌਰ ਦੇਸ਼ ਬਣਾਉਣ ‘ਚ ਅਹਿਮ ਯੋਗਦਾਨ ਪਾ ਸਕਦੇ ਹਨ। ਇਤਿਹਾਸ ਗਵਾਹ ਹੈ ਕਿ ਕਿਸੇ ਵੀ ਦੇਸ਼ ਦੀ ਤਰੱਕੀ ਦਾ ਮੁੱਖ ਧੁਰਾ ਉੱਥੋਂ ਦੇ ਨੌਜਵਾਨਾਂ ਨੂੰ ਦਿਤੀ ਜਾਣ ਬਿਹਤਰੀਨ ਸਿੱਖਿਆਂ ਹੁੰਦੀ ਹੈ ਜਿਸ ਦੀ ਜ਼ਿੰਮੇਵਾਰੀ ਸਿੱਖਿਆ ਸੰਸਥਾਵਾਂ ਦੇ ਸਿਰ ਹੁੰਦੀ ਹੈ।

ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਇਸ ਮੌਕੇ ਤੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਡਿਗਰੀਆਂ ਪ੍ਰਾਪਤ ਕਰਨ ਵਾਲੇ ਇਹ ਨੌਜਵਾਨਅੱਜ ਦੇਸ਼-ਵਿਦੇਸ਼ ਵਿੱਚ ਕੌਮਾਂਤਰੀ ਕੰਪਨੀਆਂ ਵਿੱਚ ਰੁਜ਼ਗਾਰ ਹਾਸਲ ਕਰਕੇ ਬਿਹਤਰੀਨ ਪੈਕੇਜਾਂ ’ਤੇ ਕੰਮ ਕਰ ਰਹੇ ਹਨ। ਧਾਲੀਵਾਲ ਅਨੁਸਾਰ ਝੰਜੇੜੀ ਕੈਂਪਸ ਵਿੱਚ ਸਿੱਖਿਆਂ ਹਾਸਿਲ ਕਰਨ ਵਾਲੇ ਲਗਭਗ ਹਰ ਵਿਦਿਆਰਥੀ ਦੀ ਪਲੇਸਮੈਂਟ ਉਸ ਦੀ ਫਾਈਨਲ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਕਰਵਾ ਦਿੱਤੀ ਜਾਂਦੀ ਹੈ।

ਇਸ ਲਈ ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਵੀ ਲਗਾਤਾਰ ਕੈਂਪਸ ਵਿਚ ਪਲੇਸਮੈਂਟ ਲਈ ਆਉਂਦੀਆਂ ਰਹਿੰਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਅੱਜ ਸਿੱਖਿਆ ਸੰਸਥਾਵਾਂ ਦੀ ਜ਼ਿੰਮੇਵਾਰੀ ਨੂੰ ਕੇਵਲ ਡਿਗਰੀਆਂ ਵੰਡਣ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ, ਬਲਕਿ ਅੱਜ ਵਿਦਿਆਰਥੀਆਂ ਨੂੰ ਸਫਲ ਕੈਰੀਅਰ ਲਈ ਸਹੀ ਸੇਧ ਪ੍ਰਦਾਨ ਕਰਨਾ ਵੀ ਸਿੱਖਿਆ ਸੰਸਥਾਵਾਂ ਦੀ ਅਹਿਮ ਜ਼ਿੰਮੇਵਾਰੀ ਹੈ। ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਸਦਕਾ ਹੀ ਅੱਜ ਝੰਜੇੜੀ ਕੈਂਪਸ ਦੇ ਵਿਦਿਆਰਥੀ ਨਾ ਸਿਰਫ਼ ਯੂਨੀਵਰਸਿਟੀ ਪੱਧਰ ਤੇ ਮੈਰਿਟ ਹਾਸਿਲ ਕਰਦੇ ਹਨ, ਬਲਕਿ ਕੌਮੀ ਅਤੇ ਕੌਮਾਂਤਰੀ ਉਪਲਬਧੀਆਂ ਵੀ ਹਾਸਲ ਕਰ ਰਹੇ ਹਨ। ਇਸ ਦੌਰਾਨ ਡਿਗਰੀ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਉਤਸ਼ਾਹ ਵੀ ਵੇਖਦੇ ਹੀ ਬਣ ਰਿਹਾ ਸੀ