ਗਿਆਨ ਜਯੋਤੀ ਇੰਸਟੀਚਿਊਟ ਦੇ 250 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ:
ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਫੇਜ਼-2 ਵਿੱਚ 23ਵਾਂ ਸਾਲਾਨਾ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਐਮਬੀਏ, ਐਮਸੀਏ, ਬੀਟੈੱਕ, ਬੀਬੀਏ ਅਤੇ ਬੀਸੀਏ ਦੇ 250 ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਗਈਆਂ। ਤਕਨੀਕੀ ਸਿੱਖਿਆ ਤੇ ਇੰਡਸਟਰੀਅਲ ਟਰੇਨਿੰਗ ਦੇ ਡਾਇਰੈਕਟਰ ਡੀਪੀਐੱਸ ਖਰਬੰਦਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦੋਂਕਿ ਪ੍ਰਧਾਨਗੀ ਮਹਿੰਦਰ ਪਾਲ ਸਿੰਘ, ਗੁਰਮੀਤ ਸਿੰਘ ਭਾਟੀਆਂ ਅਤੇ ਬੀਐੱਸ ਆਨੰਦ ਨੇ ਕੀਤੀ।
ਸਮਾਰੋਹ ਦੀ ਸ਼ੁਰੂਆਤ ਇੰਸਟੀਚਿਊਟ ਦੇ ਵਿਦਿਆਰਥੀਆਂ ਵੱਲੋਂ ਸਰਸਵਤੀ ਵੰਦਨਾ ਗਾਇਨ ਅਤੇ ਮੁੱਖ ਮਹਿਮਾਨ ਵੱਲੋਂ ਦੀਪ ਸ਼ਿਖਾ ਜਲਾ ਕੇ ਕੀਤੀ ਗਈ। ਉਪਰੰਤ ਹੋਣਹਾਰ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਨਾਲ ਹੀ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀ ਅੰਤਿਕਾ ਸ਼ਰਮਾ (1811695) ਬੈਚ ੨੦੧੮-੨੦੨੦, ਸੋਨਾਕਸ਼ੀ ਛਾਬੜਾ ਐਮਬੀਏ ਬੈਚ 2019-2021, ਰਵਿੰਦਰ ਸਿੰਘ ਐਮਸੀਏ ਬੈਚ 2018-2020, ਨੇਹਾ ਬਾਂਸਲ ਐਮਸੀਏ ਬੈਚ 2019-2021, ਰਿਮਲਜੀਤ ਕੌਰ ਬੀਬੀਏ ਬੈਚ 2017-2020, ਸ੍ਰਿਸਟੀ ਬੀਬੀਏ ਬੈਚ 2018-2021, ਸੁਰਿੰਦਰ ਕੁਮਾਰ ਮੌਰੀਆ ਬੀਸੀਏ ਬੈਚ 2017-2020, ਪੂਜਾ ਬੀਸੀਏ ਬੈਚ 2018-2021 ਨੂੰ ਸਨਮਾਨਿਤ ਕੀਤਾ ਗਿਆ।

ਮੁੱਖ ਮਹਿਮਾਨ ਡੀਪੀਐੱਸ ਖਰਬੰਦਾ ਨੇ ਕਿਹਾ ਕਿ ਡਿਗਰੀ ਹਾਸਲ ਕਰਨਾ ਜ਼ਿੰਦਗੀ ਦਾ ਇਕ ਮਹੱਤਵਪੂਰਨ ਪੜਾਅ ਜ਼ਰੂਰ ਹੈ, ਪਰ ਨੌਜਵਾਨ ਇਸ ਨੂੰ ਆਪਣੀ ਜ਼ਿੰਦਗੀ ਦਾ ਮੁਕਾਮ ਨਾ ਮੰਨਣ ਕਿਉਂਕਿ ਹਰ ਇਨਸਾਨ ਜ਼ਿੰਦਗੀ ਦਾ ਅਸਲ ਗਿਆਨ ਆਪਣੇ ਕੈਰੀਅਰ ਅਤੇ ਨਿੱਜੀ ਜੀਵਨ ਦੇ ਮਿੱਠੇ ਕੌੜੇ ਤਜਰਬਿਆਂ ਰਾਹੀਂ ਹੀ ਗ੍ਰਹਿਣ ਕਰਦਾ ਹੈ। ਉਨ੍ਹਾਂ ਗਿਆਨ ਜਯੋਤੀ ਗਰੁੱਪ ਦੀ ਮਿਆਰੀ ਸਿੱਖਿਆ, ਪਲੇਸਮੈਂਟ ਅਤੇ ਇੰਡਸਟਰੀ ਗੱਠਜੋੜ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਮਹਿੰਦਰਪਾਲ ਸਿੰਘ, ਗੁਰਮੀਤ ਸਿੰਘ ਭਾਟੀਆ, ਬੀਐੱਸ ਆਨੰਦ ਨੇ ਵੀ ਸੰਬੋਧਨ ਕੀਤਾ।
ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇਐੱਸ ਬੇਦੀ ਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …