Share on Facebook Share on Twitter Share on Google+ Share on Pinterest Share on Linkedin ਵੀਅਤਨਾਮ ਦੀ ਫੇਰੀ ਤੋਂ ਬਾਅਦ ਵਤਨ ਪਰਤਿਆਂ ਉੱਚ ਪੱਧਰੀ ਡੈਲੀਗੇਟ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਗਸਤ: ਵੀਅਤਨਾਮ ਯੂਨੀਅਨ ਆਫ਼ ਫਰੈਂਡਸਿੱਪ ਆਰਗੇਨਾਈਜ਼ੇਸ਼ਨ ਦੇ ਸੱਦੇ ’ਤੇ ਆਲ ਇੰਡੀਆ ਪੀਸ ਐਂਡ ਸੋਲਿਡੈਰਿਟੀ ਆਗਗੇਨਾਈਜ਼ੇਸ਼ਨ (ਐਪਸੋ) ਦਾ 27 ਮੈਂਬਰੀ ਡੇਲੀਗੇਸ਼ਨ 12 ਤੋਂ 19 ਅਗਸਤ ਤੱਕ ਵੀਅਤਨਾਮ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਗਿਆ।ਇਸ ਡੈਲੀਗੇਸ਼ਨ ਵਿੱਚ 13 ਮੈਂਬਰੀ ਸੱਭਿਆਚਾਰਕ ਗਰੁੱਪ ਵੀ ਸ਼ਾਮਲ ਸੀ। ਜਿਸ ਦੀ ਅਗਵਾਈ ਪ੍ਰਸਿੱਧ ਕਲਾਕਾਰ ਬਲਕਾਰ ਸਿੱਧੂ ਕਰ ਰਹੇ ਸਨ। ਯਾਦ ਰਹੇ ਕਿ ਪਿਛਲੇ ਸਾਲ ਵੀਅਤਨਾਮ ਤੋਂ 32 ਮੈਂਬਰੀ ਡੈਲੀਗੇਸ਼ਨ ਚੰਡੀਗੜ੍ਹ ਤੇ ਪੰਜਾਬ ਆਇਆ ਸੀ ਜਿੱਥੇ ਉਨ੍ਹਾਂ ਨੇ ਆਪਣੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਸਨ। ਇਸ ਡੈਲੀਗੇਸ਼ਨ ਦੀ ਅਗਵਾਈ ਐਪਸੋ ਦੇ ਡਿਪਟੀ ਜਨਰਲ ਸੈਕਟਰੀ ਹਰਚੰਦ ਸਿੰਘ ਬਾਠ, ਮੀਤ ਪ੍ਰਧਾਨ ਰੋਸ਼ਨ ਲਾਲ ਮੋਦਗਿੱਲ, ਪੰਜਾਬ ਇਕਾਈ ਦੇ ਜਨਰਲ ਸੈਕਟਰੀ ਜਸਪਾਲ ਸਿੰਘ ਦੱਪਰ ਅਤੇ ਜੇਐਨਯੂ ਦੇ ਸਾਬਕਾ ਪ੍ਰੋ. ਚਮਨ ਲਾਲ ਕਰ ਰਹੇ ਸਨ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਲੌਂਗੀਆਂ, ਸਤਨਾਮ ਸਿੰਘ ਦਾਊਂ, ਲਵਨੀਤ ਠਾਕੁਰ, ਸੱਜਣ ਸਿੰਘ, ਸੁਰਜੀਤ ਸਿੰਘ ਸਵੈਚ, ਸਤਪਾਲ ਸਿੰਘ, ਇੰਦਰਜੀਤ ਬਿਸ਼ਨੋਈ, ਰੁਪਿੰਦਰ ਸਿੰਘ, ਨਰੇਸ਼ ਕੁਮਾਰ, ਥੌਮਸ ਬਾਨੀ, ਪਲਵਸੇਨ ਗੁਪਤਾ, ਅਰੁਣ ਕੁਮਾਰ ਇਸ ਡੈਲੀਗੇਸ਼ਨ ਵਿੱਚ ਸ਼ਾਮਲ ਸਨ। ਡੈਲੀਗੇਸ਼ਨ ਦਾ ਸਵਾਗਤ ਵੀਅਤਨਾਮ ਸਰਕਾਰ ਦੇ ਉਪ ਰਾਸ਼ਟਰਪਤੀ ਮੈਡਮ ਡਾਂਗਥੀ ਨਗੋਕਥਿਨ ਨੇ ਰਾਸ਼ਟਰਪਤੀ ਭਵਨ ਵਿੱਚ ਕਰਦਿਆਂ ਕਿਹਾ ਕਿ ਭਾਰਤ ਅਤੇ ਵੀਅਤਨਾਮ ਦੇ ਸਬੰਧ ਇਤਹਾਸ ਦੀ ਕਸਵੱਟੀ ਤੇ ਪੂਰੇ ਉਤਰੇ ਹਨ ਤੇ ਆਉਣ ਵਾਲੇ ਸਮੇਂ ਵਿੱਚ ਇਹ ਸਬੰਧ ਹੋਰ ਵੀ ਮਜ਼ਬੂਤ ਹੋਣਗੇ। ਡੈਲੀਗੇਸ਼ਨ ਨੇ ਆਪਣੀ ਫੇਰੀ ਦੌਰਾਨ ਵੀਅਤਨਾਮ ਦੇ ਚਾਰ ਪ੍ਰਮੁੱਖ ਸ਼ਹਿਰਾਂ ਰਾਜਧਾਨੀ ਹਨੋਈ, ਵਪਾਰਕ ਰਾਜਧਾਨੀ ਹੋਚੀ ਮਿਨ੍ਹ ਸਿਟੀ, ਨਿਨ੍ਹ ਬਿਨ੍ਹ ਅਤੇ ਨਹਾਂ ਤਰਾਂਗ ਵਿੱਚ ਸੱਭਿਆਚਾਰਕ ਪ੍ਰੋਗਰਾਮ, ਸਮੇਤ ਭੰਗੜਾ ਗਿੱਧਾ, ਝੂਮਰ, ਲੋਕ ਨਾਚ ਅਤੇ ਬਾਲੀਵੁੱਡ ਸੰਗੀਤ ਪੇਸ਼ ਕਰਕੇ ਦਰਸਕਾਂ ਦੇ ਮਨ ਟੁੰਭ ਲਏ। ਇਹਨਾਂ ਪ੍ਰੋਗਰਾਮਾਂ ਨੂੰ ਮੀਡੀਆ ਨੇ ਵੱਡੀ ਜਗ੍ਹਾਂ ਦਿੱਤੀ। ਇਸ ਦੌਰਾਨ ਡੈਲੀਗੇਸ਼ਨ ਦੀਆਂ ਵੀਅਤਨਾਮ ਦੇ ਪ੍ਰਤੀਨਿਧੀਆਂ ਨਾਲ ਬੈਠਕਾਂ ਕਰਦੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਆਉਣ ਵਾਲੇ ਸਮੇਂ ਵਿੱਚ ਹਰ ਇਕ ਖੇਤਰ ਵਿੱਚ ਹੋਰ ਮਜ਼ਬੂਤ ਕਰਨ ਦਾ ਅਹਿਦ ਕੀਤਾ। ਇੱਥੇ ਇਹ ਵੀ ਦੱਸਣਯੋਗ ਰਹੇਗਾ ਕਿ ਇਸ ਫੇਰੀ ਦੌਰਾਨ 15 ਅਗਸਤ ਨੂੰ ਭਾਰਤ ਦਾ ਅਜ਼ਾਦੀ ਦਿਵਸ ਵੀਅਤਨਾਮ ਦੇ ਸ਼ਹਿਰ ਨਹਾਂ ਤਰਾਂਗ ਸ਼ਹਿਰ ਦੇ ਲੀਸੇਤਰੀ ਥੀਏਟਰ ਵਿੱਚ ਮਨਾਇਆ ਗਿਆ, ਜਿੱਥੇ ਸੱਭਿਆਚਾਰਕ ਗਰੁੱਪ ਨੇ ਆਪਣੇ ਪ੍ਰੋਗਰਾਮ ਪੇਸ਼ ਕੀਤੇ ਤੇ ਨਾਲ ਹੀ ਵੀਅਤਨਾਮ ਦੇ ਵੱਡੇ ਸੱਭਿਆਚਾਰਕ ਗਰੁੱਪ ਨੇਵੀ ਆਪਣੇ ਰਵਾਇਤੀ ਡਾਂਸ ਪੇਸ਼ ਕੀਤੇ। ਅਜ਼ਾਦੀ ਦਿਵਸ ਵਿੱਚ ਨਹਾਂ ਤਰਾਂਗ ਸ਼ਹਿਰ ਵਿੱਚ ਵੀਅਤਨਾਮ ਨੇਵੀ ਅਕੈਂਡਮੀ ਵਿੱਚ ਕੰਮ ਕਰਦੇ ਭਾਰਤੀ ਨਾਗਰਿਕਾਂ ਤੇ ਉਹਨਾਂ ਦੇ ਪਰਿਵਾਰਾਂ ਨੇ ਵੀ ਹਿੱਸਾ ਲਿਆ ਤੇ ਪ੍ਰੋਗਰਾਮ ਵੇਖ ਕੇ ਬਹੁਤ ਖੁਸ਼ ਹੋਏ। ਆਖਰ ਭਾਰਤੀ ਡੈਲੀਗੇਸ਼ਨ ਨੇ ਵੀਅਤਨਾਮ ਦੇ ਡੈਲੀਗੇਸ਼ਨ ਨੂੰ ਅਗਲੇ ਸਾਲ ਭਾਰਤ ਆਉਣ ਦਾ ਸੱਦਾ ਦਿੱਤਾ ਗਿਆ ਜੋ ਕਿ ਉਹਨਾਂ ਵੱਲੋਂ ਪ੍ਰਵਾਨ ਕਰ ਲਿਆ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ