ਬ੍ਰਾਹਮਣ ਸਭਾ ਦਾ ਵਫ਼ਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਮਿਲਿਆ

ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਸ਼ੇਖਰ ਸ਼ੁਕਲਾ ਨੂੰ ਬ੍ਰਾਹਮਣ ਵੈਲਫੇਅਰ ਬੋਰਡ ਦਾ ਚੇਅਰਮੈਨ ਨਿਯੁਕਤ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਾਰਚ:
ਬ੍ਰਾਹਮਣ ਸਭਾ ਪੰਜਾਬ ਦੇ ਜਨਰਲ ਸਕੱਤਰ ਲਖਪਤ ਰਾਏ ਪ੍ਰਭਾਕਰ ਦੀ ਅਗਵਾਈ ਹੇਠ ਬ੍ਰਾਹਮਣ ਸਭਾ ਦੇ ਵਫ਼ਦ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਬ੍ਰਾਹਮਣ ਸਭਾ ਦੇ ਪ੍ਰਧਾਨ ਸ਼ੇਖਰ ਸ਼ੁਕਲਾ ਦੇ ਭਲਾਈ ਕੰਮਾਂ ਨੂੰ ਦੇਖਦਿਆ ਉਨ੍ਹਾਂ ਨੂੰ ਬ੍ਰਾਹਮਣ ਵੈਲਫੇਅਰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਜਾਵੇ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਲਖਪਤ ਰਾਏ ਪ੍ਰਭਾਕਰ ਅਤੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਵੀ.ਕੇ. ਵੈਦ ਨੇ ਦੱਸਿਆ ਕਿ ਵਫ਼ਦ ਨੇ ਪੰਜਾਬ ਸਰਕਾਰ ਵੱਲੋਂ ਭਗਵਾਨ ਪਰਸ਼ੂ ਰਾਮ ਦੇ ਤਪੋਸਥਾਨ ਖਾਟੀ ਧਾਮ ਲਈ 5 ਕਰੋੜ ਰੁਪਏ ਦੀ ਗਰਾਂਟ ਦੇਣ ਅਤੇ ਬ੍ਰਾਹਮਣ ਵੈਲਫੇਅਰ ਬੋਰਡ ਪੰਜਾਬ ਦਾ ਗਠਨ ਕਰਨ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਮੰਗ ਕੀਤੀ ਕਿ ਬ੍ਰਾਹਮਣ ਸਮਾਜ ਦੀ ਨੁਮਾਇੰਦਗੀ ਕਰਨ ਵਾਲੇ ਸੂਬਾ ਪ੍ਰਧਾਨ ਸ਼ੇਖਰ ਸ਼ੁਕਲਾ ਨੂੰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਜਾਵੇ।
ਸਪੀਕਰ ਨੂੰ ਮਿਲੇ ਵਫ਼ਦ ਵਿੱਚ ਬ੍ਰਾਹਮਣ ਸਭਾ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਨਰਿੰਦਰ ਸ਼ਰਮਾ, ਰਾਜੀਵ ਜੋਸ਼ੀ ਅੰਮ੍ਰਿਤਸਰ, ਮਨਮੋਹਨ ਡੋਗਰਾ ਗੁਰਦਾਸਪੁਰ, ਰਾਜ ਸ਼ਰਮਾ ਪਠਾਨਕੋਟ, ਪਵਨ ਪਰਾਸ਼ਰ ਤਰਨਤਾਰਨ, ਮਧੂਸੁਦਨ ਕਾਲੀਆ ਹੁਸ਼ਿਆਰਪੁਰ, ਨੰਵਲ ਕਿਸ਼ੋਰ ਭਨੋਟ ਕਪੂਰਥਲਾ, ਪਿੰਕੀ ਨਵਾਂਸ਼ਹਿਰ, ਯੋਗ ਰਾਜ ਜਲੰਧਰ, ਊਮਾ ਦੱਤ ਸ਼ਰਮਾ ਰੂਪਨਗਰ, ਆਰ.ਕੇ. ਸ਼ਰਮਾ ਲੁਧਿਆਣਾ, ਸਤਪਾਲ ਵੱਤਸ ਪਟਿਆਲਾ, ਸਤਭੂਸ਼ਨ ਸ਼ਰਮਾ ਸੰਗਰੂਰ, ਗਿਆਨ ਚੰਦ ਸ਼ਰਮਾ ਬਰਨਾਲਾ, ਪ੍ਰਿਤਪਾਲ ਸ਼ਰਮਾ ਮਾਨਸਾ, ਵੈਦ ਪ੍ਰਕਾਸ਼ ਸ਼ਰਮਾ ਬਠਿੰਡਾ, ਰਾਜੇਸ਼ ਗੌਤਮ ਫਤਹਿਗੜ੍ਹ ਸਾਹਿਬ ਅਤੇ ਸੰਜੀਵ ਸ਼ਰਮਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…