nabaz-e-punjab.com

ਸਿੰਘਾਪੁਰ ਦੇ ਏਟੀ ਕੈਪੀਟਲ ਦੇ ਵਫ਼ਦ ਨੇ ਮੁੱਖ ਮੰਤਰੀ ਨਾਲ ਮਿਲ ਕੇ ਰਿਹਾਇਸ਼ੀ ਤੇ ਹੁਨਰ ਵਿਕਾਸ ਪ੍ਰਾਜੈਕਟਾਂ ’ਤੇ ਕੀਤੀ ਚਰਚਾ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 20 ਜੂਨ:
ਏਸ਼ੀਆ ਦੀ ਮੰਨੀ-ਪ੍ਰਮੰਨੀ ਸਿੰਗਾਪੁਰ ਅਧਾਰਤ ਪ੍ਰਾਈਵੇਟ ਇੰਵੈਸਟਮੈਂਟ ਫਰਮ ਏ.ਟੀ. ਕੈਪੀਟਲ ਨੇ ਅੱਜ ਅੰਮ੍ਰਿਤਸਰ ਵਿਖੇ ਸਮੁੱਚਾ ਰਿਹਾਇਸ਼ੀ ਕੰਪਲੈਕਸ ਅਤੇ ਇੱਕ ਹੁਨਰ ਵਿਕਾਸ ਕੇਂਦਰ ਸਥਾਪਤ ਕਰਨ ਵਿਚ ਭਾਰੀ ਦਿਲਚੱਸਪੀ ਦਿਖਾਈ ਹੈ। ਇਸ ਇੱਛਾ ਦਾ ਪ੍ਰਗਟਾਵਾ ਕੰਪਨੀ ਦੇ ਸੀ.ਈ.ਓ. ਅਰਵਿੰਦ ਟਿਕੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅੱਜ ਸ਼ਾਮ ਹੋਈ ਇੱਕ ਮੀਟਿੰਗ ਦੌਰਾਨ ਕੀਤਾ। ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ੍ਰੀ ਟਿਕੂ ਨਾਲ ਐਕਸਪੀਰੀਓਨ ਸੀ.ਈ.ਓ ਰਾਕੇਸ਼ ਕੌਲ ਅਤੇ ਸਲਾਹਕਾਰ ਸੰਜੀਵ ਤਿਆਗੀ ਵੀ ਸਨ। ਇੱਕ ਹਜ਼ਾਰ ਕਰੋੜ ਵਾਲੀ ਇਸ ਕੰਪਨੀ ਦੀ ਅੰਮ੍ਰਿਤਸਰ ਵਿਖੇ ਨੈਸ਼ਨਲ ਹਾਈਵੇਅ-1 ਦੇ ਨੇੜੇ ਤਕਰੀਬਨ 100 ਏਕੜ ਜ਼ਮੀਨ ਹੈ ਜਿਸ ਦੀ ਯੋਜਨਾ ਗਰੀਬਾਂ ਦੇ ਲਈ ਵਾਜ਼ਬ ਦਰਾਂ ’ਤੇ ਘਰ ਮੁਹੱਈਆ ਕਰਵਾਉਣ ਵਾਸਤੇ ਇੱਕ ਰਿਹਾਇਸ਼ੀ ਪ੍ਰਾਜੈਕਟ ਵਿਕਸਤ ਕਰਨਾ ਅਤੇ ਵਿਦਿਆਰਥੀਆਂ ਲਈ ਰਿਹਾਇਸ਼ ਦਾ ਪ੍ਰਬੰਧ ਕਰਨਾ ਹੈ। ਕੰਪਨੀ ਦਾ ਪੰਜਾਬ ਦੇ ਐਨ.ਆਰ.ਆਈਜ਼ ਲਈ ਰਿਹਾਿÎੲਸ਼ ਵਾਸਤੇ ਇੱਕ ਕੰਪਲੈਕਸ ਦਾ ਪ੍ਰਬੰਧ ਕਰਨ ਦਾ ਵੀ ਪ੍ਰਸਤਾਵ ਹੈ।
ਬੁਲਾਰੇ ਅਨੁਸਾਰ ਇਸ ਤੋਂ ਇਲਾਵਾ ਕੰਪਨੀ ਪਟਿਆਲਾ, ਜਲੰਧਰ ਅਤੇ ਲੁਧਿਆਣਾ ਵਰਗੇ ਸ਼ਹਿਰਾਂ ਵਿਚ ਵੀ ਇਸ ਤਰ੍ਹਾਂ ਦੇ ਪ੍ਰਾਜੈਕਟ ਬਣਾਉਣਾ ਚਾਹੁੰਦੀ ਹੈ। ਬੁਲਾਰੇ ਨੇ ਇਹ ਵੀ ਦੱਸਿਆ ਕਿ ਸੂਬੇ ਵਿਚ ਜ਼ਰੂਰਤ ਅਧਾਰਿਤ ਹੁਨਰ ਵਿਕਾਸ ਕੇਂਦਰ ਸਥਾਪਤ ਕਰਨ ਦੀ ਵੀ ਕੰਪਨੀ ਦੀ ਇੱਛਾ ਹੈ ਤਾਂ ਜੋ ਹੁਨਰਮੰਦ ਕਾਮਿਆਂ ਦੀ ਵੱਧ ਰਹੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਬੁਲਾਰੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਇਹ ਤਰਜ਼ੀਹੀ ਖੇਤਰ ਹੈ। ਪ੍ਰਸਤਾਵਿਤ ਕੇਂਦਰ 10,000 ਵਿਅਕਤੀਆਂ ਲਈ ਡਿਜ਼ਾਈਨ ਕੀਤਾ ਜਾਵੇਗਾ ਅਤੇ ਇਹ ਹੁਨਰ ਵਿਕਾਸ ਪ੍ਰੋਗਰਾਮ ਨੂੰ ਸੂਬੇ ਵਿਚ ਵੱਡਾ ਹੁਲਾਰਾ ਦੇਵੇਗਾ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…