Nabaz-e-punjab.com

ਸੈਕਟਰ-70 ਦੇ ਨਾਗਰਿਕਾਂ ਦਾ ਵਫ਼ਦ ਕੌਂਸਲਰ ਪਟਵਾਰੀ ਦੀ ਅਗਵਾਈ ਹੇਠ ਕਮਿਸ਼ਨਰ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੂਨ:
ਇੱਥੋਂ ਦੇ ਵਾਰਡ ਨੰਬਰ-47 ਅਧੀਨ ਆਉਂਦੇ ਸੈਕਟਰ-70 ਦੇ ਨਾਗਰਿਕਾਂ ਦਾ ਇੱਕ ਉੱਚ ਪੱਧਰੀ ਵਫ਼ਦ ਅੱਜ ਇਲਾਕੇ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੂੰ ਮਿਲਿਆ। ਵਫ਼ਦ ਵੱਲੋਂ ਕਮਿਸ਼ਨਰ ਨਗਰ ਨਿਗਮ ਦੇ ਦਫ਼ਤਰ ਵਿੱਚ ਹੋਈ ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਐਮਪੀ ਲੈਂਡ ਫੰਡ ਵਿੱਚੋਂ ਦੋ ਸਾਲ ਪਹਿਲਾਂ ਮੁਕੰਮਲ ਕੀਤੀ ਸੈਕਟਰ-70 ਦੀ ਲਾਇਬਰੇਰੀ ਤੁਰੰਤ ਖੋਲ੍ਹੀ ਜਾਵੇ। ਇਸ ਮੌਕੇਸੁਖਦੇਵ ਸਿੰਘ ਪਟਵਾਰੀ ਨੇ ਦੱਸਿਆ ਕਿ ਮੁਹਾਲੀ ਵਿੱਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ 25-25 ਲੱਖ ਰੁਪਏ ਖਰਚ ਕੇ 6 ਲਾਇਬ੍ਰੇਰੀਆਂ ਕਮ ਰੀਡਿੰਗ ਰੂਮ ਦੀ ਉਸਾਰੀ ਕਰਵਾਈ ਗਈ ਸੀ ਜੋ ਅੱਜ ਵੀ ਬੰਦ ਪਈਆਂ ਹਨ। ਲਾਇਬ੍ਰੇਰੀਆਂ ਵਿੱਚ ਪਿਆ ਗੌਦਰੇਜ਼ ਦਾ ਫਰਨੀਚਰ ਅਤੇ ਰੈਕ ਖ਼ਤਮ ਹੋ ਰਹੇ ਹਨ। ਜੇਕਰ ਨਾਗਰਿਕਾਂ ਲਈ ਇਹ ਲਾਇਬ੍ਰੇਰੀਆਂ ਖੋਲੀਆਂ ਜਾਣ ਤਾਂ ਸਰਕਾਰੀ ਪੈਸੇ ਦੀ ਹੋ ਰਹੀ ਬਰਬਾਦੀ ਰੋਕੀ ਜਾ ਸਕਦੀ ਹੈ। ਵਫ਼ਦ ਨੇ ਕਮਿਸ਼ਨਰ ਵੱਲੋਂ ਵਾਰਡ-47 ਵਿੱਚ ਪੈਂਦੇ ਪਾਰਕ ਨੰਬਰ-32 ਵਿੱਚ ਟਿਊਬਵੈੱਲ ਦੀ ਥਾਂ ਉੱਤੇ ਨਜ਼ਾਇਜ਼ ਕਬਜ਼ਾ ਹਟਾਉਣ ਦੀ ਵੀ ਮੰਗ ਦੁਹਰਾਈ ਅਤੇ ਹੋਰ ਨਜ਼ਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਵੀ ਮੰਗ ਕੀਤੀ।
ਕਮਿਸ਼ਨਰ ਸ੍ਰੀ ਭੁਪਿੰਦਰਪਾਲ ਸਿੰਘ ਨੇ ਤੁਰੰਤ ਨਗਰ ਨਿਗਮ ਦੇ ਸਕੱਤਰ ਰਜੀਵ ਕੁਮਾਰ ਅਤੇ ਐਸਡੀਓ ਸੁਖਵਿੰਦਰ ਸਿੰਘ ਦੀ ਡਿਊਟੀ ਲਾ ਕੇ ਦੁਪਹਿਰ ਬਾਅਦ ਇਨ੍ਹਾਂ ਮਸਲਿਆਂ ਦੀ ਲਿਖਤੀ ਰਿਪੋਰਟ ਉਨ੍ਹਾਂ ਨੂੰ ਪੇਸ਼ ਕਰਨ ਲਈ ਹੁਕਮ ਕੀਤੇ। ਕਮਿਸ਼ਨਰ ਦੇ ਹੁਕਮ ਦੀ ਪਾਲਨਾ ਕਰਦਿਆਂ ਦੋਵੇਂ ਅਧਿਕਾਰੀਆਂ ਨੇ ਨਾਈਵਰਹੁੱਡ ਪਾਰਕ ਵਿਚਲੀ ਲਾਇਬਰੇਰੀ, ਪਾਰਕ ਨੰਬਰ-32 ਵਿੱਚ ਅਣ ਅਧਿਕਾਰਤ ਕਬਜ਼ੇ ਬਾਰੇ, ਇੱਕ ਆਈਏਐਸ ਅਧਿਕਾਰੀ ਤੇ ਇੱਕ ਏਈਓ ਗਮਾਡਾ ਤੇ ਹੋਰਾਂ ਵੱਲੋਂ ਗਲੀਆਂ ਵਿੱਚ ਕੀਤੇ ਨਾਜਾਇਜ਼ ਕਬਜ਼ਿਆਂ ਦੀ ਮੌਕੇ ’ਤੇ ਜਾ ਕੇ ਫੋਟੋਗ੍ਰਾਫੀ ਵੀ ਕੀਤੀ ਗਈ। ਜਿਸ ਨੂੰ ਕਮਿਸ਼ਨਰ ਸਾਹਮਣੇ ਪੇਸ਼ ਕੀਤਾ ਜਾਵੇਗਾ। ਵਫ਼ਦ ਵਿੱਚ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਤੋਂ ਇਲਾਵਾ ਸਾਬਕਾ ਡੀਆਈਜੀ ਦਰਸ਼ਨ ਸਿੰਘ ਮਹਿੰਮੀ, ਸਾਬਕਾ ਬੈਂਕ ਅਧਿਕਾਰੀ ਦਲੀਪ ਸਿੰਘ, ਸਾਬਕਾ ਡਿਪਟੀ ਚੀਫ਼ ਇੰਜੀਨੀਅਰ ਲਖਵਿੰਦਰ ਸਿੰਘ, ਐਸਡੀਓ ਸ਼ਰਬਜੀਤ ਸਿੰਘ (ਪੰਜਾਬ ਰਾਜ ਬਿਜਲੀ ਬੋਰਡ), ਵਿਪਨਜੀਤ ਸਿੰਘ ਅਤੇ ਗੁਰਨਾਮ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…