Nabaz-e-punjab.com

ਦੰਗਾ ਪੀੜਤ ਪਰਿਵਾਰ ਦਾ ਵਫ਼ਦ ਦਾ ਏਡੀਸੀ ਨੂੰ ਮਿਲਿਆ, ਮਕਾਨ ਪੀੜਤਾਂ ਨੂੰ ਅਲਾਟ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਸਤੰਬਰ:
ਸਿੱਖ ਕਤਲੇਆਮ ਪੀੜਤ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਭਾਟੀਆ ਦੀ ਅਗਵਾਈ ਹੇਠ ਦੰਗਾ ਪੀੜਤ ਪਰਿਵਾਰਾਂ ਦਾ ਵਫ਼ਦ ਬੁੱਧਵਾਰ ਨੂੰ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਜਿਨ੍ਹਾਂ ਮਕਾਨਾਂ ਵਿੱਚ ਦੰਗਾ ਪੀੜਤ ਪਰਿਵਾਰ ਰਹਿ ਰਹੇ
ਹਨ। ਉਹ ਮਕਾਨ ਬਿਨਾਂ ਦੇਰੀ ਦੇ ਦੰਗਾ ਪੀੜਤਾਂ ਨੂੰ ਅਲਾਟ ਕੀਤੇ ਜਾਣ। ਉਨ੍ਹਾਂ ਪੱਤਰ ਵਿੱਚ ਲਿਖਿਆ ਹੈ ਕਿ 1984 ਦੇ ਦੰਗਾ ਪੀੜਤ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਗਮਾਡਾ ਦੇ ਮਕਾਨਾਂ ਵਿੱਚ ਰਹਿ ਰਹੇ ਹਨ ਅਤੇ ਗਮਾਡਾ ਵੱਲੋਂ ਮਕਾਨ ਨੰਬਰ ਅਤੇ ਮਕਾਨ ਦਾ ਸਾਈਜ ਗਲਤ ਦੱਸ ਕੇ (ਐਲਆਈਜੀ ਨੂੰ ਐਮਆਈਜੀ ਅਤੇ ਐਮਆਈਜੀ ਨੂੰ ਐਲਆਈਜੀ ਲਿਖ ਕੇ) ਉਨ੍ਹਾਂ ਮਕਾਨਾਂ ਦੀਆਂ ਰਿਪੋਰਟਾਂ ਨਾ ਆਈਆਂ ਹੋਣ ਅਤੇ ਪੰਜਾਬ ਦੇ ਦੂਜੇ ਜ਼ਿਲ੍ਹਿਆ ਤੋਂ ਲਾਲ ਕਾਰਡ ਦੀ ਜਾਂਚ ਵਿੱਚ ਹੋਈ ਦੇਰੀ ਕਾਰਨ ਕਾਬਜ਼ਕਾਰਾਂ ਨੂੰ ਮਕਾਨਾਂ ਦੀ ਅਲਾਟਮੈਂਟ ਨਹੀਂ ਕੀਤੀ ਜਾ ਰਹੀ। ਜਿਸ ਦਾ ਖ਼ਾਮਿਆਜ਼ਾ ਦੰਗਾ ਪੀੜਿਤ ਪਰਿਵਾਰਾਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਹਰ ਵੇਲੇ ਪੀੜਤ ਪਰਿਵਾਰਾਂ ’ਤੇ ਮਕਾਨ ਖਾਲੀ ਕਰਵਾਉਣ ਦੀ ਤਲਵਾਰ ਲਮਕੀ ਰਹਿੰਦੀ ਹੈ।
ਦੰਗਾ ਪੀੜਤਾਂ ਦੇ ਵਫ਼ਦ ਨੇ ਮੰਗ ਕੀਤੀ ਕਿ ਇਸ ਸਬੰਧੀ ਜੇਕਰ ਲੋੜ ਹੈ ਤਾਂ ਨਵੇਂ ਸਿਰਿਓਂ ਜਾਂਚ ਕਰਕੇ ਸਬੰਧਤ ਮਕਾਨਾਂ ਦੀ ਅਲਾਟਮੈਂਟ ਦਾ ਕੰਮ ਤੁਰੰਤ ਮੁਕੰਮਲ ਕੀਤਾ ਜਾਵੇ। ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਦੰਗਾ ਪੀੜਤ ਪਰਿਵਾਰਾਂ ਨੂੰ ਮਕਾਨਾਂ ਦੇ ਨਾਲ-ਨਾਲ ਸੈਕਟਰ-77 ਵਿੱਚ ਬੂਥਾਂ ਦੀ ਜੋ ਅਲਾਟਮੈਂਟ ਕੀਤੀ ਗਈ ਹੈ ਉਸ ਨੂੰ ਵੀ ਏਜੰਡੇ ਤੇ ਲਿਆਂਦਾ ਜਾਵੇ ਅਤੇ ਉੱਥੇ ਲੋੜੀਂਦੀਆਂ ਸੁਵਿਧਾਵਾਂ ਮੁਹਈਆ ਕਰਵਾਈਆਂ ਜਾਣ। ਇਹ ਵੀ ਮੰਗ ਕੀਤੀ ਗਈ ਹੈ ਕਿ ਲਾਲ ਕਾਰਡ ਹੋਲਡਰ ਦੰਗਾਂ ਪੀੜਤ ਪਰਿਵਾਰਾਂ ਨੂੰ ਸਿਹਤ ਬੀਮਾ ਦੀ ਸਹੂਲਤ ਦਿੱਤੀ ਜਾਵੇ ਅਤੇ ਇਸ ਲਈ ਸਿਹਤ ਵਿਭਾਗ ਅਤੇ ਮੁੱਖ ਸਕੱਤਰ ਕੋਲ ਸਿਫ਼ਾਰਸ਼ ਕਰਕੇ ਇਹ ਸਹੂਲਤ ਦਿਵਾਉਣ ਲਈ ਠੋਸ ਉਪਰਾਲਾ ਕੀਤਾ ਜਾਵੇ। ਇਸ ਮੌਕੇ ਮੀਤ ਪ੍ਰਧਾਨ ਬਲਦੇਵ ਸਿੰਘ, ਜਨਰਲ ਸਕੱਤਰ ਬਲਵਿੰਦਰ ਸਿੰਘ, ਬਲਵਿੰਦਰ ਸਿੰਘ, ਧਨਵੰਤ ਸਿੰਘ, ਪਰਵੀਨ ਕੌਰ, ਅਜੀਤ ਕੌਰ, ਹਰਮੀਤ ਸਿੰਘ, ਪ੍ਰਿਤਪਾਲ ਸਿੰਘ, ਹਰਮਿੰਦਰ ਸਿੰਘ, ਰਘਬੀਰ ਕੌਰ, ਸੁਰਜੀਤ ਕੌਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…