nabaz-e-punjab.com

ਜੱਟ ਮਹਾਂ ਸਭਾ ਪੰਜਾਬ, ਯੂਟੀ ਅਤੇ ਹਰਿਆਣਾ ਦੇ ਆਗੂਆਂ ਦਾ ਵਫ਼ਦ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੁਲਾਈ:
ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ, ਡਾਕਟਰ ਅਜਾਇਬ ਸਿੰਘ ਚਾਹਲ ਸਾਬਕਾ ਚੇਅਰਮੈਨ ਹਰਿਆਣਾ ਰਾਜ ਪ੍ਰਦੂਸ਼ਨ ਨਿਯੰਤਰਣ ਬੋਰਡ ਦੀ ਅਗਵਾਈ ਵਿੱਚ ਚੰਡੀਗੜ੍ਹ ਅਤੇ ਹਰਿਆਣਾ ਦੇ ਆਗੂਆਂ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਸਭਾ ਦੇ ਕੌਮੀ ਡੈਲੀਗੇਟ ਚੌਧਰੀ ਭੁਪਿੰਦਰ ਸਿੰਘ ਹੁੱਡਾ ਨਾਲ ਕੀਤੀ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਚੌਧਰੀ ਭੁਪਿੰਦਰ ਸਿੰਘ ਹੁੱਡਾ ਨੇ ਜੱਟ ਮਹਾਂ ਸਭਾ ਦੀਆਂ ਸਰਗਰਮੀਆਂ ਬਾਰੇ ਚਰਚਾ ਕਰਦਿਆਂ ਆਖਿਆ ਕਿ ਕੌਮੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਸਭਾ ਪੂਰੇ ਦੇਸ਼ ਵਿੱਚ ਮਜ਼ਬੂਤ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਡਾਕਟਰ ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਤੋਂ 9 ਰਾਜਾਂ ਅੰਦਰ ਆਰਕਸ਼ਣ ਦਿਵਾਇਆ ਸੀ ਪਰ ਭਾਜਪਾ ਅਤੇ ਬਾਦਲ ਸਰਕਾਰ ਨੇ ਰੁਕਾਵਟਾਂ ਖੜੀਆਂ ਕਰ ਦਿੱਤੀਆਂ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਜੱਟ ਬਰਾਦਰੀ ਦੇ ਸੰਘਰਸ਼ ਦੌਰਾਨ ਗਲਤ ਅਨਸਰਾਂ ਦੀ ਘੁਸਪੈਠ ਕਰਵਾਈ ਅਤੇ ਜਾਟ ਬਰਾਦਰੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਜਨਤਾ ਨੇ ਭਾਜਪਾ ਅਤੇ ਜਨਸੰਘੀਆਂ ਦੀਆਂ ਚਾਲਾਂ ਨਾਕਾਮ ਕਰ ਦਿੱਤੀਆਂ।
ਸ੍ਰੀ ਬਡਹੇੜੀ ਨੇ ਦੱਸਿਆ ਕਿ ਚੌਧਰੀ ਹੁੱਡਾ ਨਾਲ ਕੀਤੀ ਮੁਲਾਕਾਤ ਬਹੁਤ ਵਧੀਆ ਅਤੇ ਸਾਰਥਕ ਕਦਮ ਹੈ 2019 ਵਿੱਚ ਆਉਣ ਵਾਲ਼ੀਆਂ ਲੋਕ ਸਭਾ ਚੋਣਾਂ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ, ਜਨਸੰਘ, ਬਾਦਲ ਅਤੇ ਚੌਟਾਲਾ ਪਰਵਾਰਾਂ ਦੀਆਂ ਪਰਿਵਾਰਿਕ ਪਾਰਟੀਆਂ ਲਿਮਟਿਡ ਕਾਰਪੋਰੇਟ ਕੰਪਨੀਆਂ ਬਣ ਗਈਆਂ ਹਨ ਜੋ ਕਿ ਰਾਜ ਭਾਗ ਦੌਰਾਨ ਆਪਣੇ ਕਾਰੋਬਾਰ ਨੂੰ ਵਧਾਉਂਦੇ ਹਨ ਜਨਤਾ ਦੀ ਭਲਾਈ ਲਈ ਕੁੱਝ ਨਹੀਂ ਕਰਦੇ। ਇਸ ਲਈ ਇਹਨਾਂ ਦੀਆਂ ਜਮਾਨਤਾਂ ਜ਼ਬਤ ਹੋਣਗੀਆਂ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…