Share on Facebook Share on Twitter Share on Google+ Share on Pinterest Share on Linkedin ਉੱਚੇਰੀ ਸਿਖਿਆ ਮੰਤਰੀ ਤ੍ਰਿਪਤ ਬਾਜਵਾ ਨਾਲ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਸਾਂਝੀ ਐਕਸਨ ਕਮੇਟੀ ਦੇ ਵਫਦ ਵਲੋਂ ਮੁਲਾਕਾਤ ਕੋਰੋਨਾਵਾਇਰਸ ਦਾ ਅਸਰ ਉੱਚੇਰੀ ਸਿੱਖਿਆ ਦੇ ਵਿਦਿਆਰਥੀਆਂ ਦੀ ਪੜਾਈ ‘ਤੇ ਨਹੀਂ ਪੈਣਾ ਚਾਹੀਦਾ: ਤ੍ਰਿਪਤ ਬਾਜਵਾ ਉੱਚੇਰੀ ਸਿਖਿਆ ਮੰਤਰੀ ਨੇ ਪੋਸਟ ਮੈਟ੍ਰਿਕ ਸਕਾਲਸ਼ਿਪ ਸਕੀਮ ਦਾ 300 ਕਰੋੜ ਰੁਪਏ ਸਮਾਜਿਕ ਸੁਰੱਖਿਆ ਵਿਭਾਗ ਤੋਂ ਜਾਰੀ ਕਰਵਾਉਣ ਲਈ ਕਾਰਵਾਈ ਕਰਨ ਲਈ ਕਿਹਾ ਡੈਲੀਗੇਸ਼ਨ ਦੀ ਮੰਗ ‘ਤੇ ਵਿਦਿਆਰਥੀਆਂ ਤੋਂ ਬਣਦੀ ਫੀਸ ਲੈਣ ਲਈ ਹੱਲ ਕੱਢਣ ਲਈ ਮੰਤਰੀ ਵਲੋਂ ਹਦਾਇਤਾਂ ਜਾਰੀ ਐਂਡੋਮੈਂਟ ਫੰਡ ਫੰਡ ‘ਤੇ ਅਦਾਰਿਆਂ ਨੂੰ ਲੋਨ ਦੀ ਪ੍ਰਵਾਨਗੀ ਦੇਣ ਦੀ ਮੰਗ ਬਾਰੇ ਮੰਤਰੀ ਨੇ ਅਧਿਕਾਰੀਆਂ ਨੂੰ ਵਿਚਾਰ ਕਰਨ ਲਈ ਕਿਹਾ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, ਅਪ੍ਰੈਲ 27: ਪੰਜਾਬ ਦੇ ਉੱਚੇਰੀ ਸਿੱਖਿਆ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਜਵਾ ਨਾਲ ਅੱਜ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਨ ਵਾਲੀ ਸਾਂਝੀ ਐਕਸਨ ਕਮੇਟੀ ਦੇ ਵਫਦ ਵਲੋਂ ਮੁਲਾਕਾਤ ਕੀਤੀ ਗਈ।ਇਸ ਮੌਕੇ ਸ. ਬਾਜਵਾ ਨੇ ਕਿਹਾ ਕਿ ਕੋਰੋਨਾਵਾਇਰਸ ਕਾਰਨ ਉੱਚੇਰੀ ਸਿੱਖਿਆ ਦੇ ਵਿਦਿਆਰਥੀਆਂ ਦੀ ਪੜਾਈ ‘ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ ਅਤੇ ਕੋਈ ਵੀ ਵਿਦਿਆਰਥੀ ਸਿੱਖਿਆ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।ਉਨ•ਾਂ ਕਿਹਾ ਕਿ ਆਨਲਾਈਨ ਅਧਿਆਪਨ ਪ੍ਰਣਾਲੀਆਂ ਦੁਆਰਾ ਅਧਿਆਪਨ ਨੂੰ ਨਿਰਵਿਘਨ ਚਲਾਉਣਾ ਚਾਹੀਦਾ ਹੈ। ਇਸ ਮੌਕੇ ਵਫਦ ਵਲੋਂ ਉੱਚੇਰੀ ਸਿਖਿਆ ਮੰਤਰੀ ਅੱਗੇ ਆਪਣੀਆਂ ਕਈ ਮੰਗਾ ਰੱਖੀਆਂ ਗਈਆਂ ਜਿੰਨਾਂ ਬਾਰੇ ਮੌਕੇ ‘ਤੇ ਮੌਜੂਦ ਉੱਚੇਰੀ ਸਿੱਖਿਆ ਸਕੱਤਰ ਸ੍ਰੀ ਰਾਹੁਲ ਭੰਡਾਰੀ ਅਤੇ ਡਿਪਟੀ ਡਾਇਰੈਕਟਰ ਸ੍ਰੀ ਗੁਰਦਰਸ਼ਨ ਸਿੰਘ ਬਰਾੜ ਨੂੰ ਜਾਇਜ਼ ਮੰਗਾ ਦਾ ਹੱਲ ਕੱਢਣ ਲਈ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ। ਉੱਚੇਰੀ ਸਿਖਿਆ ਮੰਤਰੀ ਨੇ ਪੋਸਟ ਮੈਟ੍ਰਿਕ ਸਕਾਲਸ਼ਿਪ ਸਕੀਮ ਦੇ 300 ਕਰੋੜ ਰੁਪਏ ਦੀ ਰਾਸ਼ੀ ਸਮਾਜਿਕ ਸੁਰੱਖਿਆ ਵਿਭਾਗ ਤੋਂ ਜਾਰੀ ਕਰਵਾਉਣ ਲਈ ਕਾਰਵਾਈ ਕਰਨ ਦੇ ਨਾਲ ਨਾਲ ਸੈਲਫ ਫਾਈਨਾਂਸਡ ਬੀ.ਐਡ ਕਾਲਜ਼ਾਂ ਦੀ ਬਕਾਇਆ ਬਣਦੀ ਫੀਸ ਜਾਰੀ ਕਰਨ ਲਈ ਕਾਰਵਾਈ ਕਰਨ, ਵਿਦਿਆਰਥੀਆਂ ਤੋਂ ਬਣਦੀ ਫੀਸ ਲੈਣ ਲਈ ਹੱਲ ਕੱਢਣ ਅਤੇ ਐਂਡੋਮੈਂਟ ਫੰਡ ‘ਤੇ ਅਦਾਰਿਆਂ ਨੂੰ ਲੋਨ ਦੀ ਪ੍ਰਵਾਨਗੀ ਦੇਣ ਦੀ ਮੰਗ ਬਾਰੇ ਅਧਿਕਾਰੀਆਂ ਨੂੰ ਵਿਚਾਰ ਕਰਨ ਲਈ ਕਿਹਾ। ਉੱਚੇਰੀ ਸਿਖਿਆ ਮੰਤਰੀ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਵਫਦ ਵਿਚ ਵਫਦ ਵਿਚ ਚੰਡੀਗੜ• ਯੂਨੀਵਰਸਿਟੀ ਦੇ ਚਾਂਸਲਰ ਸ: ਸਤਨਾਮ ਸਿੰਘ ਸੰਧੂ ਬੀ.ਐਡ ਫੈਡਰੇਸਨ ਦੇ ਪ੍ਰਧਾਨ ਸ: ਜਗਜੀਤ ਸਿੰਘ, ਪੰਜਾਬ ਅਨਏਡਿਡ ਕਾਲੇਜਜ ਐਸੋਸੀਏਸਨ (ਪੀਯੂਸੀਏ) ਦੇ ਪ੍ਰਧਾਨ ਡਾ: ਅੰਸੂ ਕਟਾਰੀਆ ਅਤੇ ਸ ਨਿਰਮਲ ਸਿੰਘ ਈ.ਟੀ.ਟੀ ਫੈਡਰੇਸਨ ਵੀ ਮੀਟਿੰਗ ਦੌਰਾਨ ਹਾਜਰ ਸਨ। ਵਫਦ ਨੇ ਨੇ ਇਸ ਮੌਕੇ ਪੰਜਾਬ ਵਿੱਚ ਕੋਵਿਡ -19 ਦੇ ਫੈਲਾਅ ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਚੁੱਕੇ ਕਦਮਾਂ ਦੀ ਸਲਾਘਾ ਕੀਤੀ। ਉਨ•ਾਂ ਕਿਹਾ ਕਿ ਪੰਜਾਬ ਦੇ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ, ਸਟਾਫ ਅਤੇ ਪ੍ਰਬੰਧਕ ਇਸ ਸੰਕਟਕਾਲੀ ਸਥਿਤੀ ਵਿੱਚ ਸਹਾਇਤਾ ਕਰਨ ਲਈ ਸਰਕਾਰ ਦੇ ਨਾਲ ਹਨ। ਪੰਜਾਬ ਦੀਆਂ ਸਿੱਖਿਆ ਸੰਸਥਾਵਾਂ ਲੋੜਵੰਦ ਲੋਕਾਂ ਨੂੰ ਭੋਜਨ ਅਤੇ ਦਵਾਈਆਂ ਪ੍ਰਦਾਨ ਕਰਨ ਵਿੱਚ ਨਿਯਮਤ ਰੂਪ ਵਿੱਚ ਸਹਾਇਤਾ ਕਰ ਰਹੀਆਂ ਹਨ। ਹਰੇਕ ਕਾਲਜ ਸੰਭਾਵਿਤ ਯੋਜਨਾ ਤਹਿਤ ਆਪਣੇ ਹੋਸਟਲਾਂ ਨੂੰ ਆਈਸੋਲੇਸਨ ਵਾਰਡਾਂ ਵਿੱਚ ਤਬਦੀਲ ਕਰਨ ਲਈ ਯਤਨਸੀਲ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ