
ਵੇਰਕਾ ਬੂਥ ਓਨਰਜ ਐਸੋਸੀਏਸ਼ਨ ਦੇ ਵਫ਼ਦ ਨੇ ਵਿਧਾਇਕ ਬਲਬੀਰ ਸਿੱਧੂ ਨਾਲ ਕੀਤੀ ਮੁਲਾਕਾਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਗਸਤ:
ਵੇਰਕਾ ਬੂਥ ਓਨਰਜ਼ ਐਸੋਸੀਏਸ਼ਨ ਪੰਜਾਬ ਦਾ ਇੱਕ ਵਫਦ ਅੱਜ ਐਸੋਸੀਏਸ਼ਨ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਹਲਕਾ ਮੁਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਫੇਜ਼ ਇੱਕ ਦੇ ਮੁੱਖ ਦਫਤਰ ਵਿਖੇ ਮਿਲਿਆ।ਇਸ ਸਬੰਧੀ ਜਾਣਕਾਰੀ ਦਿੰਦਿਆ ਵਿਧਾਇਕ ਸ੍ਰੀ ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਦੱਸਿਆ ਕਿ ਸ੍ਰ. ਸਿੱਧੂ ਨੇ ਵਫਦ ਦੀਆਂ ਸਾਰੀਆਂ ਮੰਗਾ ਨੂੰ ਬੜੇ ਹੀ ਧਿਆਨ ਪੂਰਵਕ ਸੁਣਿਆਂ ਅਤੇ ਵਫਦ ਨੂੰ ਭਰੋਸਾ ਦਿਵਾਇਆ ਕਿ ਜੇਕਰ ਇਨ੍ਹਾਂ ਵੇਰਕਾ ਬੂਥਾਂ ਦੇ ਮਾਲਕਾਂ ਨੂੰ ਦੁੱਧ ਜਾਂ ਵੇਰਕਾ ਦੇ ਹੋਰ ਪਦਾਰਥਾਂ ਦੀ ਸਪਲਾਈ ਮਿਲਣ ਵਿੱਚ ਕੋਈ ਪ੍ਰੇਸ਼ਾਨੀ ਪੇਸ਼ ਆਉੱਦੀ ਹੈ ਤਾਂ ਉਹ ਖੁਦ ਵੇਰਕਾ ਪਲਾਂਟ ਦੇ ਉਲ਼ਚ ਅਧਿਕਾਰੀਆਂ ਨਾਲ ਸੰਪਰਕ ਕਰਕੇ ਬੂਥ ਮਾਲਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਵਾਉਣਗੇ।
ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੇਰਕਾ ਬੂਥ ਨਹੀਂ ਹਨ ਉੱਥੇ ਨਵੇੱ ਬੂਥ ਅਲਾਟ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਵੇਰਕਾ ਪਲਾਂਟ ਸੂਬੇ ਅੰਦਰ ਮਿਆਰੀ ਦੁੱਧ ਤੋੱ ਇਲਾਵਾ ਹੋਰ ਕਈ ਦੁੱਧ ਨਾਲ ਸਬੰਧਤ ਪਦਾਰਥ ਮੁਹੱਈਆ ਕਰਵਾ ਰਿਹਾ ਹੈ ਅਤੇ ਇਨ੍ਹਾਂ ਵੇਰਕਾ ਪਲਾਂਟਾ ਦੀ ਦੇਖ ਰੇਖ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਮਕਸਦ ਲੋਕਾਂ ਦੀ ਭਲਾਈ ਲਈ ਨਵੀਆਂ ਸਕੀਮਾਂ ਅਤੇ ਸਾਫ ਸੁਥਰੇ ਪਦਾਰਥ ਮੁਹੱਈਆ ਕਰਵਾਉਣਾ ਮੁੱਖ ਟੀਚਾ ਹੈ। ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਸ਼ੋਕ ਕੁਮਾਰ ਸ਼ਰਮਾ, ਜਨ. ਸਕੱਤਰ ਐਸ.ਕੇ.ਵਰਮਾ, ਸੈਕਟਰੀ ਰਵੀ ਕੁਮਾਰ, ਗੁਰਪ੍ਰੀਤ ਸਿੰਘ, ਹਰਿੰਦਰਪਾਲ ਸਿੰਘ ਸੰਧੂ, ਸੋਹਣ ਲਾਲ, ਰਾਹਿਲ ਮੋੱਗਾ, ਜੱਟ ਮਹਾਂਸਭਾ ਪੰਜਾਬ ਦੇ ਜਨਰਲ ਸਕੱਤਰ ਤੇਜਿੰਦਰ ਸਿੰਘ ਪੂਨੀਆ, ਗੁਰਚਰਨ ਸਿੰਘ ਭੰਵਰਾ, ਸਤਪਾਲ ਸਿੰਘ ਕਛਿਆੜਾ, ਅਮਰੀਕ ਸਿੰਘ ਪੰਚ ਕੰਬਾਲਾ ਤੋੱ ਇਲਾਵਾ ਐਸੋਸੀਏਸ਼ਨ ਦੇ ਮੈਂਬਰ ਵੱਡੀ ਗਿਣਤੀ ਵਿੱਚ ਹਾਜਰ ਸਨ।