ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦਾ ਵਫ਼ਦ ਪਸ਼ੂ ਪਾਲਣ ਵਿਭਾਗ ਦੇ ਮੁੱਖ ਸਕੱਤਰ ਨੂੰ ਮਿਲਿਆ

ਮੁਹਾਲੀ, 19 ਮਾਰਚ:
ਪਸ਼ੂ ਪਾਲਣ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਰਾਹੁਲ ਭੰਡਾਰੀ IAS ਜੀ ਵੱਲੋਂ ਲਾਈਵ ਸਟਾਕ ਕੰਪਲੈਕਸ ਮੁਹਾਲੀ ਵਿਖੇ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ, ਸੂਬਾ ਜਨਰਲ ਸਕੱਤਰ ਵਿਪਨ ਕੁਮਾਰ ਗੋਇਲ, ਸੂਬਾ ਵਿੱਤ ਸਕੱਤਰ ਰਾਜੀਵ ਕੁਮਾਰ ਮਲਹੋਤਰਾ, ਸੂਬਾ ਸਕੱਤਰ ਪਰਮਜੀਤ ਸਿੰਘ ਸੋਹੀ, ਸ: ਸੁਖਵਿੰਦਰ ਸਿੰਘ ਰਾਏਪੁਰ ਜਿਲਾ ਪ੍ਰਧਾਨ ਮਾਨਸਾ ਤੇ ਅਧਾਰਿਤ ਸੂਬਾਈ ਵਫਦ ਨਾਲ ਵਿਭਾਗੀ ਮੀਟਿੰਗ ਕੀਤੀ ।ਇਸ ਮੀਟਿੰਗ ਵਿਚ ਪ੍ਰਿੰਸੀਪਲ ਸਕੱਤਰ ਰਾਹੁਲ ਭੰਡਾਰੀ ਹੋਣਾਂ ਵੱਲੋਂ ਪਿਛਲੀਆਂ ਮੀਟਿੰਗਾਂ ਦੌਰਾਨ ਹੋਈ ਕਾਰਵਾਈ ਦਾ ਰਿਵਿਊ ਕਰਦਿਆਂ ,ਪਸ਼ੂ ਪਾਲਣ ਵਿਭਾਗ ਦੇ ਅਫਸਰ ਸਾਹਿਬਾਨ ਨੂੰ ਵੈਟਨਰੀ ਇੰਸਪੈਕਟਰ ਕੇਡਰ ਦੇ ਵਿੱਤ ਅਤੇ ਪਰਸੋਨਲ ਵਿਭਾਗ ਨਾਲ ਜੁੜੇ ਮਸਲਿਆਂ ਲਈ ਤਾਲਮੇਲ ਵਧਾਉਣ ਦੇ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਪੇਂਡੂ ਵਿਕਾਸ ਵਿਭਾਗ ਕੋਲ ਗਏ ਪਸ਼ੂ ਹਸਪਤਾਲਾਂ ਦੀਆਂ ਖਾਲੀ ਅਸਾਮੀਆਂ ਉਪਰ ਵੈਟਨਰੀ ਇੰਸਪੈਕਟਰ ਕੇਡਰ ਦੀ ਭਰਤੀ ਦਾ ਮੁੱਦੇ ਦਾ ਮੁੱਦਾ ਵਿਚਾਰ ਕੇ ਸਟਾਫ ਦੀ ਘਾਟ ਕਾਰਨ ਖਾਲੀ ਪੋਸਟਾਂ ਤੇ ਜਲਦ ਭਰਤੀ ਦਾ ਭਰੋਸਾ ਦਿੱਤਾ ਗਿਆ।ਇਸ ਮੌਕੇ ਮਾਣਯੋਗ ਪ੍ਰਿੰਸੀਪਲ ਸਕੱਤਰ ਸਾਹਿਬ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਅੜੇ ਹੋਏ ਜਰੂਰੀ ਮਸਲਿਆਂ ਦੇ ਹੱਲ ਲਈ ਬਜਟ ਸ਼ੈਸ਼ਨ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਸ: ਹਰਪਾਲ ਸਿੰਘ ਚੀਮਾ ਜੀ ਨਾਲ ਤਾਲਮੇਲ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਜਥੇਬੰਦਕ ਆਗੂਆਂ ਨੇ ਪ੍ਰਿੰਸੀਪਲ ਸਕੱਤਰ ਦੇ ਧਿਆਨ ਵਿਚ ਲਿਆਂਦਾਂ ਕੇ ਪਸ਼ੂ ਪਾਲਣ ਵਿਭਾਗ ਦੀ ਜਿਲਾ ਪੱਧਰੀ ਦਫਤਰ ਮੂੰਹ ਖੁਰ ਦੇ ਬਚਾਅ ਦੀ ਵੈਕਸੀਨੇਸਨ ਕੰਪੇਨ ਦੀ ਟੈਂਟਟਿਵ ਮਾਈਕਰੋ ਪਲਾਨ ਦੀ ਆੜ ਵਿਚ ਵੈਟਨਰੀ ਅਫਸਰਾਂ ਦੀਆਂ ਸੰਸਥਾਵਾਂ ਵਿਚ ਵੈਟਨਰੀ ਇੰਸਪੈਕਟਰ ਕੇਡਰ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਵੈਟਨਰੀ ਇੰਸਪੈਕਟਰ ਸਹਿਣ ਨਹੀ ਕਰਨਗੇ।ਇਸ ਮਸਲੇ ਦੇ ਹੱਲ ਲਈ ਪ੍ਰਿੰਸੀਪਲ ਸਕੱਤਰ ਜੀ ਨੇ ਡਾਇਰੈਕਟਰ ਪਸ਼ੂ ਪਾਲਣ ਨੂੰ NADCP ਦੀਆਂ ਹਦਾਇਤਾਂ ਮੁੜ ਜਾਰੀ ਕਰਨ ਦੇ ਨਿਰਦੇਸ਼ ਦਿੱਤੇ।ਇਸ ਮੌਕੇ ਮਾਨਯੋਗ ਕੈਬਨਿਟ ਮੰਤਰੀ ਖੇਤੀਬਾੜੀ ,ਪਸ਼ੂ ਪਾਲਣ,ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਦੇ ਪੀ ਏ ਸਰਦਾਰ ਸੁਰਿੰਦਰ ਸਿੰਘ,ਡਾਇਰੈਕਟਰ ਪਸ਼ੂ ਪਾਲਣ ਡਾ: ਗੁਰਸ਼ਰਨਜੀਤ ਸਿੰਘ ਬੇਦੀ,ਜੁਆਇੰਟ ਡਾਇਰੈਕਟਰ ਡਾ: ਸ: ਸ਼ਾਮ ਸਿੰਘ, ਜੁਆਇੰਟ ਡਾਇਰੈਕਟਰ ਡ: ਰਣਜੀਤ ਬਾਲੀ, ਅਸਿਸਟੈਂਟ ਡਾਇਰੈਕਟਰ ਕਮ ਵਿਸ਼ੇਸ਼ ਸਕੱਤਰ ਡਾ: ਪਰਮਪਾਲ ਸਿੰਘ ਸੀਨੀਅਰ ਸਹਾਇਕ ਸ ਨਰਿੰਦਰ ਸਿੰਘ ਅਮਲਾ ਟੂ ਬਰਾਂਚ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਮੀਟਿੰਗ ਤੋਂ ਬਾਅਦ ਵਾਪਸ ਪਰਤ ਰਹੇ ਵੱਡੇ ਕਿਸਾਨ ਆਗੂ ਮੁਹਾਲੀ ’ਚ ਨਾਕਾ ਲਗਾ ਕੇ ਕੀਤੇ ਗ੍ਰਿਫ਼ਤਾਰ

ਮੀਟਿੰਗ ਤੋਂ ਬਾਅਦ ਵਾਪਸ ਪਰਤ ਰਹੇ ਵੱਡੇ ਕਿਸਾਨ ਆਗੂ ਮੁਹਾਲੀ ’ਚ ਨਾਕਾ ਲਗਾ ਕੇ ਕੀਤੇ ਗ੍ਰਿਫ਼ਤਾਰ ਸ਼ੰਭੂ ਤੇ ਖਨ…