ਯੂਥ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਅਹੁਦੇਦਾਰਾਂ ਦਾ ਵਫ਼ਦ ਸੁਖਬੀਰ ਸਿੰਘ ਬਾਦਲ ਨੂੰ ਮਿਲਿਆ

ਨੌਜਵਾਨਾਂ ਦੀ ਸਲਾਹ ਨਾਲ ਹੀ ਬਣੇਗਾ ਯੂਥ ਅਕਾਲੀ ਦਲ ਦਾ ਪ੍ਰਧਾਨ: ਸੁਖਬੀਰ ਸਿੰਘ ਬਾਦਲ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 1 ਮਈ:
ਯੂਥ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਜਿਸ ਤਰ੍ਹਾਂ ਪੰਜਾਬ ਦੇ ਨੌਜਵਾਨ ਪ੍ਰਧਾਨਗੀ ਲੈਣ ਲਈ ਕੋਸ਼ਿਸ਼ਾਂ ਕਰ ਰਹੇ ਹਨ ਪਰ ਪਾਰਟੀ ਵਲੋ ਯੂਥ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਲਈ ਰੇੜਕਾ ਅਜੇ ਵੀ ਜਾਰੀ ਹੈ। ਯੂਥ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਨਜਿੰਦਰ ਸਿੰਘ ਸਿਰਸਾ ਵਿਧਾਇਕ, ਹਰਿੰਦਰਪਾਲ ਸਿੰਘ ਚੰਦੂਮਾਜਰਾ ਵਿਧਾਇਕ, ਹਰਪਾਲ ਜੁਨੇਜਾ, ਕੁਲਵੰਤ ਸਿੰਘ ਸਰਪੰਚ ਤਿਰਪੜੀ, ਤਰਸੇਮ ਸਿੰਘ ਭਿੰਡਰ, ਸਤਵੀਰ ਸਿੰਘ ਖੱਟੜਾ, ਗੁਰਦੀਪ ਸਿੰਘ ਗੋਸਾ, ਯਾਦੂ ਖੰਨਾ, ਕਰਨਵੀਰ ਸਿੰਘ ਭੰਗੂ, ਅਜੈ ਲਿਬੜਾ, ਜਸਮਿੰਦਰ ਸਿੰਘ ਲਾਲੀ ਮੁਹਾਲੀ, ਵੀਰਪਾਲ ਸਿੰਘ , ਗੁਰਪ੍ਰੀਤ ਸਿੰਘ ਸਮੇਤ ਹੋਰ ਆਗੂਆਂ ਦਾ ਵਫਦ ਮਿਲਿਆ ਅਤੇ ਵਿਕਰਮ ਸਿੰਘ ਮਜੀਠੀਆਂ ਨੂੰ ਪ੍ਰਧਾਨ ਬਣਾਉਣ ਦੀ ਮੰਗ ਕੀਤੀ ਅਤੇ ਪੰਜਾਬ ਵਿਚ ਯੂਥ ਅਕਾਲੀ ਦਲ ਦੀਆਂ ਚੱਲ ਰਹੀਆਂ ਸਰਗਰਮੀਆਂ ਬਾਰੇ ਚਰਚਾ ਕੀਤੀ ਗਈ। ਇਨ੍ਹਾਂ ਆਗੂਆਂ ਨੇ ਪਾਰਟੀ ਪ੍ਰਧਾਨ ਦੇ ਧਿਆਨ ਵਿਚ ਲਿਆਂਦਾ ਕਿ ਜਿਸ ਤਰ੍ਹਾਂ ਪਹਿਲਾਂ ਵੀ ਸੂਬੇ ਨੂੰ ਜੋਨਾਂ ਵਿਚ ਵੰਡ ਕੇ ਪ੍ਰਧਾਨ ਬਣਾਏ ਗਏ ਸਨ ਉਹ ਵੀ ਠੀਕ ਸੀ ਪਰ ਜੇਕਰ ਪ੍ਰਧਾਨ ਨੂੰ ਇਕੱਲੇ ਤੌਰ ਤੇ ਸਮੁੱਚੇ ਪੰਜਾਬ ਵਿਚ ਭੇਜਿਆ ਜਾਵੇ ਤਾਂ ਪੰਜਾਬ ਦਾ ਹੋਰ ਵੀ ਵਧੇਰੇ ਨੌਜਵਾਨ ਪਾਰਟੀ ਨਾਲ ਜੁੜੇਗਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਸ਼ਵਾਸ ਦਿਵਾਇਆ ਕਿ ਪੰਜਾਬ ਦੇ ਯੂਥ ਅਕਾਲੀ ਦਲ ਦੀ ਪ੍ਰਧਾਨਗੀ ਦਾ ਫੈਸਲਾ ਨੌਜਵਾਨਾਂ ਦੇ ਸਲਾਹ ਮਸ਼ਵਰੇ ਤੋਂ ਬਾਅਦ ਹੀ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 27 ਫਰਵਰੀ: ਇੱਥੋਂ…