Nabaz-e-punjab.com

ਪੰਜਾਬ ਤੇ ਚੰਡੀਗੜ੍ਹ ਦੇ ਨੰਬਰਦਾਰਾਂ ਦਾ ਵਫ਼ਦ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੁਲਾਈ:
ਚੰਡੀਗੜ੍ਹ ਨੰਬਰਦਾਰ ਯੂਨੀਅਨ ਅਤੇ ਪੰਜਾਬ ਨੰਬਰਦਾਰ ਯੂਨੀਅਨ ਦਾ ਉੱਚ ਪੱਧਰੀ ਵਫ਼ਦ ਚੰਡੀਗੜ੍ਹ ਦੇ ਪ੍ਰਧਾਨ ਰਜਿੰਦਰ ਸਿੰਘ ਬਡਹੇੜੀ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਕੁਲਵੰਤ ਸਿੰਘ ਝਾਂਮਪੁਰ ਦੀ ਅਗਵਾਈ ਹੇਠ ਅੱਜ ਸੂਬੇ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਮਿਲਿਆ ਅਤੇ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਸਬੰਧੀ ਇਕ ਸਾਂਝਾ ਮੰਗ ਪੱਤਰ ਦਿੱਤਾ ਗਿਆ। ਮਾਲ ਮੰਤਰੀ ਨਾਲ ਲਗਭਗ ਇਕ ਘੰਟਾ ਚੱਲੀ ਮੀਟਿੰਗ ਵਿੱਚ ਨੰਬਰਦਾਰਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਬਾਰੇ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ। ਨੰਬਰਦਾਰਾਂ ਦੀ ਮੁੱਖ ਮੰਗ ਜੱਦੀ ਪੁਸ਼ਤੀ ਨੰਬਰਦਾਰੀ, ਨੰਬਰਦਾਰਾਂ ਦਾ ਮਾਣ ਭੱਤਾ ਵਧਾ ਕੇ ਪ੍ਰਤੀ ਮਹੀਨਾ 2500 ਰੁਪਏ ਕਰਨ, ਨੰਬਰਦਾਰ ਲਈ ਮੁਫ਼ਤ ਬੱਸ ਸਫ਼ਰ ਬੱਸ ਪਾਸ ਜਾਰੀ ਕੀਤੇ ਜਾਣ, ਚੰਗੀ ਕਾਰਗੁਜ਼ਾਰੀ ਵਾਲੇ ਨੰਬਰਦਾਰ ਨੂੰ ਹਰੇਕ ਸਾਲ 15 ਅਗਸਤ ਅਤੇ 26 ਜਨਵਰੀ ਦੇ ਆਜ਼ਾਦੀ ਸਮਾਰੋਹਾਂ ਮੌਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤੇ ਜਾਣ ਦੀ ਮੰਗ ਰੱਖੀ। ਖੂਨ ਦੇ ਰਿਸ਼ਤੇ ਵਿੱਚ ਜਿਸ ਤਰ੍ਹਾਂ ਜਾਇਦਾਦ ਬਿਨਾਂ ਫੀਸ ਰਜਿਸਟਰ ਹੁੰਦੀ ਹੈ। ਉਸੇ ਤਰ੍ਹਾਂ ਹੀ ਬੇਅੌਲਾਦ ਸਕਾ ਚਾਚਾ ਅਤੇ ਤਾਇਆ ਦੀ ਜਾਇਦਾਦ ਰਜਿਸਟਰ ਕਰਨ ’ਤੇ ਵੀ ਕੋਈ ਫੀਸ ਨਾ ਦੇਣ ਸਬੰਧੀ ਨਵੇੇਂ ਸਿਰਿਓਂ ਹੁਕਮ ਜਾਰੀ ਕੀਤਾ ਜਾਣ।
ਇਸ ਮੌਕੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਨੰਬਰਦਾਰਾਂ ਨੂੰ ਭਰੋਸਾ ਦਿੱਤਾ ਕਿ ਜੱਦੀ ਪੁਸ਼ਟੀ ਨੰਬਰਦਾਰੀ ਸਮੇਤ ਹੋਰ ਜਾਇਜ਼ ਮੰਗਾਂ ਜਲਦੀ ਹੱਲ ਕੀਤੀਆਂ ਜਾਣਗੀਆਂ ਅਤੇ ਚੰਡੀਗੜ੍ਹ ਨੰਬਰਦਾਰ ਯੂਨੀਅਨ ਅਤੇ ਪੰਜਾਬ ਨੰਬਰਦਾਰ ਯੂਨੀਅਨ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਜਲਦੀ ਮੁਲਾਕਾਤ ਕਰਵਾਉਣ ਦਾ ਵੀ ਭਰੋਸਾ ਦਿੱਤਾ। ਮੰਤਰੀ ਨੇ ਨੰਬਰਦਾਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਆਮ ਲੋਕਾਂ ਤੱਕ ਪੁੱਜਦੀਆਂ ਕਰਨ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾਵੇ।
ਇਸ ਮੌਕੇ ਚੰਡੀਗੜ੍ਹ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ, ਪੰਜਾਬ ਨੰਬਰਦਾਰ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਕੁਲਵੰਤ ਸਿੰਘ ਝਾਂਮਪੁਰ, ਜਨਰਲ ਸਕੱਤਰ ਹਰਬੰਸ ਸਿੰਘ ਈਸਰਹੇਲ, ਸਰਪ੍ਰਸਤ ਭੁਪਿੰਦਰ ਸਿੰਘ ਲਾਂਡਰਾਂ, ਰਣ ਸਿੰਘ ਮਹਿਲ ਕਲਾਂ, ਮਹਿੰਦਰ ਸਿੰਘ ਤੂਰ ਸੰਗਰੂਰ, ਗੁਰਦੇਵ ਸਿੰਘ ਮਰਾੜ੍ਹ, ਰਾਮ ਸਿੰਘ ਮਿਰਜ਼ਾਪੁਰ, ਜੋਗਿੰਦਰ ਸਿੰਘ, ਮਲਕੀਤ ਸਿੰਘ ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ, ਹਰਮਹਿੰਦਰ ਸਿੰਘ ਜੀਵਾਰਾਏ ਮੀਤ ਪ੍ਰਧਾਨ ਪੰਜਾਬ, ਪਾਲ ਸਿੰਘ ਪ੍ਰਧਾਨ ਜ਼ਿਲ੍ਹਾ ਰੂਪਨਗਰ, ਗੁਰਦੀਪ ਸਿੰਘ ਦਫ਼ਤਰ ਸਕੱਤਰ, ਟੇਕ ਸਿੰਘ ਮਕਰੋੜ ਪ੍ਰਧਾਨ ਮੂਣਕ, ਗੁਰਦੀਪ ਸਿੰਘ ਕਕਰਾਲੀ ਪ੍ਰਧਾਨ ਜ਼ਿਲ੍ਹਾ ਮੁਹਾਲੀ ਅਤੇ ਤੇਜਾ ਸਿੰਘ ਕਾਕੜਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਗੁਰਜੀਤ ਸਿੰਘ ਲਾਂਡਰਾਂ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …