Nabaz-e-punjab.com

ਸੈਕਟਰ-110 ਤੇ 111 ਦੇ ਵਸਨੀਕਾਂ ਦਾ ਵਫ਼ਦ ਗਮਾਡਾ ਦੇ ਏਸੀਏ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਨਵੰਬਰ:
ਟੀਡੀਆਈ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦਾ ਵਫ਼ਦ ਰਾਜਵਿੰਦਰ ਸਿੰਘ ਅਗਵਾਈ ਵਿੱਚ ਏਸੀਏ ਗਮਾਡਾ ਰਾਜੇਸ਼ ਧੀਮਾਨ ਅਤੇ ਸੀਨੀਅਰ ਟਾਊਨ ਪਲਾਨਰ ਗਮਾਡਾ ਪੰਕਜ ਬਾਵਾ ਨੂੰ ਮਿਲਿਆ। ਵਫ਼ਦ ਨੇ ਸੈਕਟਰ 110-111 ਵਿੱਚ ਰਹਿੰਦੇ ਵਸਨੀਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਇਨ੍ਹਾਂ ਸੈਕਟਰਾਂ ਦੇ ਹਾਲਾਤ ਪਿੰਡਾਂ ਤੋਂ ਵੀ ਮਾੜੇ ਹਨ। ਆਗੂਆਂ ਨੇ ਗਮਾਡਾ ਵੱਲੋਂ ਕੀਤੀ ਗਈ ਇਨ੍ਹਾਂ ਸੈਕਟਰਾਂ ਦੀ ਅੰਸ਼ਕ ਪੂਰਨਤਾ ਬਾਰੇ ਪੜਤਾਲ ਕਰਕੇ ਖਾਮੀਆਂ ਦਰੁਸਤ ਕਰਨ ਦੀ ਮੰਗ ਕੀਤੀ ਅਤੇ ਉੱਚ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਜੇਕਰ ਖਾਮੀਆਂ ਪਾਈਆਂ ਜਾਂਦੀਆਂ ਹਨ ਤਾਂ ਸਬੰਧਤ ਦੋਸ਼ੀ ਅਧਿਕਾਰੀ ਵਿਰੁੱਧ ਕਾਰਵਾਈ ਕੀਤੀ ਜਾਵੇ।
ਆਗੂਆਂ ਨੇ ਇਨਾਂ ਸੈਕਟਰਾਂ ਵਿੱਚ ਗਮਾਡਾ ਵੱਲੋਂ ਨਕਸ਼ਿਆਂ ਵਿੱਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਤੇ ਧੀ ਇਤਰਾਜ਼ ਪ੍ਰਗਟ ਕੀਤਾ ਤੇ ਦੱਸਿਆ ਕਿ ਸਾਲ 2009 ਤੋਂ ਲੈ ਕੇ ਹੁਣ ਤੱਕ ਹਰ ਨਕਸ਼ੇ ਵਿੱਚ ਕਰੀਬ ਛੇ ਵਾਰ ਤਬਦੀਲੀ ਕੀਤੀ ਜਾ ਚੁੱਕੀ ਹੈ ਜੋ ਸਰਾਸਰ ਬੇਇਨਸਾਫ਼ੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਸ਼ੱਕ ਹੈ ਕਿ ਟੀਡੀਆਈ ਦਾ ਬਿਲਡਰ ਇਨ੍ਹਾਂ ਸੈਕਟਰਾਂ ਵਿੱਚ ਛੱਡੀਆਂ ਜਾਣ ਵਾਲੀਆਂ ਸਾਂਝੀਆਂ ਥਾਵਾਂ ਜਿਵੇਂ ਜੋ ਥਾਵਾਂ ਗੁਰਦੁਆਰਿਆਂ ਅਤੇ ਮੰਦਰਾਂ ਲਈ ਛੱਡੀਆਂ ਗਈਆਂ ਸਨ ਉਨ੍ਹਾਂ ਨੂੰ ਪਲਾਨ ਬਦਲ ਕੇ ਵੇਚਣ ਦੀ ਤਾਕ ਵਿੱਚ ਹੋ ਸਕਦਾ ਹੈ।
ਆਗੂਆਂ ਨੇ ਬਿਲਡਰ ਵੱਲੋਂ ਆਪਣੇ ਕਿਸੇ ਚਹੇਤੇ ਨੂੰ ਖੁਸ਼ ਕਰਨ ਲਈ ਸਿਰਫ਼ ਇੱਕੋ ਫਲੈਟ ਵਿੱਚ ਅਤੇ ਕਨਾਟ ਪੈਲਸ ਦੇ ਇਕ ਸ਼ੋਅ ਰੂਮ ਵਿੱਚ ਬੇਸਮੈਂਟ ਦਾ ਨਿਰਮਾਣ ਕੀਤਾ ਗਿਆ ਹੈ। ਜਿਹੜਾ ਕਿ ਗਮਾਡਾ ਦੇ ਨਿਯਮਾਂ ਦੇ ਵਿਰੁੱਧ ਹੈ ਅਤੇ ਗਮਾਡਾ ਦੇ ਨਿਯਮਾਂ ਦੀਆਂ ਧੱਜੀਆਂ ਉੱਡਾ ਰਿਹਾ ਹੈ। ਆਗੂਆਂ ਨੇਂ ਇਨ੍ਹਾਂ ਸੈਕਟਰਾਂ ਦੇ ਵਸਨੀਕਾਂ ਨੂੰ ਆ ਰਹੀਆਂ ਮੁਸ਼ਕਲਾਂ ਜਿਵੇਂ ਬਿਜਲੀ, ਪਾਣੀ, ਸੜਕਾ ਅਤੇ ਸੁਰੱਖਿਆ ਦੇ ਮਾੜੇ ਹਾਲਾਤਾਂ ਬਾਰੇ ਵੀ ਜਾਣੂ ਕਰਵਾਇਆ। ਗਮਾਡਾ ਅਧਿਕਾਰੀਆਂ ਵੱਲੋਂ ਵਫ਼ਦ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਜਲਦ ਤੋਂ ਜਲਦ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਵਫਦ ਵਿੱਚ ਜਸਵਿੰਦਰ ਸਿੰਘ ਗਿੱਲ, ਸਰਮੁੱਖ ਸਿੰਘ, ਗੁਰਬਚਨ ਸਿੰਘ ਮੰਡੇਰ, ਸਾਧੂ ਸਿੰਘ, ਆਰਕੇ ਸ਼ਰਮਾ, ਆਰਕੇ ਕਪੂਰ, ਐੱਸਐੱਲ ਸ਼ਰਮਾ ਅਤੇ ਧਰਮਵੀਰ ਵਸ਼ਿਸ਼ਟ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…