ਦਿੱਲੀ ਵਿਧਾਨ ਸਭਾ ’ਚ ਖੇਤੀ ਕਾਨੂੰਨਾਂ ਖਿਲਾਫ ਸੰਕਲਪ ਪੱਤਰ ਪਾਸ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿੰਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫਾੜੀਆਂ

ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 17 ਦਸੰਬਰ 2020:
ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਅੱਜ ਖੇਤੀ ਕਾਨੂੰਨ ਖਿਲਾਫ ਸੰਕਲਪ ਪੱਤਰ ਪਾਸ ਕੀਤਾ ਗਿਆ । ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿੰਨਾਂ ਕਾਨੂੰਨਾਂ ਦੀ ਕਾਪੀ ਫਾੜੀ ਦਿੱਤੀ। ਸੰਕਲਪ ਪੱਤਰ ਦੇ ਪੱਖ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਨੇ ਕੇਂਦਰ ਸਰਕਾਰ ਦੇ ਤਿੰਨਾਂ ਕਾਨੂੰਨਾਂ ਨੂੰ ਖਾਰਜ ਕਰ ਦਿੱਤਾ ਅਤੇ ਕੇਂਦਰ ਸਰਕਾਰ ਤੋਂ ਇਨ੍ਹਾਂ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ। ਅੱਜ ਮੇਰੇ ਦੇਸ਼ ਦਾ ਕਿਸਾਨ ਦੋ ਡਿਗਰੀ ਤਾਪਮਾਨ ਵਿਚ ਸੜਕਾਂ ਉਤੇ ਸੋ ਰਿਹਾ ਹੈ। ਅਜਿਹੇ ਵਿਚ ਮੈਂ ਆਪਣੇ ਦੇਸ਼ ਦੇ ਕਿਸਾਨਾਂ ਅਤੇ ਜਵਾਨਾਂ ਦੇ ਨਾਲ ਗਦਾਰੀ ਨਹੀਂ ਕਰ ਸਕਦਾ। ਅੰਗਰੇਜ਼ਾਂ ਦੇ ਸਮੇਂ ਵਿਚ ਵੀ ਤਿੰਨ ਕਾਨੂੰਨਾਂ ਖਿਲਾਫ ਸ਼ਹੀਦ ਭਗਤ ਸਿੰਘ ਦੇ ਪਿਤਾ ਦੀ ਅਗਵਾਈ ਵਿਚ ਪੰਜਾਬ ਵਿਚ ਅਜਿਹਾ ਹੀ ਇਕ ਅੰਦੋਲਨ ਹੋਇਆ ਸੀ ਅਤੇ ਅੰਗਰੇਜ਼ਾਂ ਨੂੰ ਕਾਨੂੰਨ ਵਾਪਸ ਲੈਣੇ ਪਏ ਸਨ। ਉਨ੍ਹਾਂ ਕਿਹਾ ਕਿ ਯੂਪੀ ਅਤੇ ਬਿਹਾਰ ਵਿਚ ਝੋਨਾ 900 ਤੋਂ 1000 ਰੁਪਏ ਵਿਚ ਵਿਕ ਰਿਹਾ ਹੈ, ਜੋ ਐਮਐਸਪੀ ਤੋਂ ਕਾਫੀ ਘੱਟ ਹੈ। ਜੇਕਰ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਵਿਚ ਹੈ, ਤਾਂ ਭਾਜਪਾ ਦੱਸੇ ਕਿ ਕਿਸਾਨ ਕਿਥੇ ਜਾ ਕੇ ਝੋਨਾ ਵੇਚਣ, ਤਾਂ ਕਿ ਉਨ੍ਹਾਂ ਨੂੰ ਐਮਐਸਪੀ ਤੋਂ ਜ਼ਿਆਦਾ ਕੀਮਤ ਮਿਲੇ। ਅਜ਼ਾਦ ਭਾਰਤ ਦੇ 70 ਸਾਲ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਰਾਜ ਸਭਾ ’ਚ ਬਿਨਾਂ ਵੋਟਿੰਗ ਦੇ ਤਿੰਨੇ ਕਾਨੂੰਨਾਂ ਨੂੰ ਪਾਸ ਕਰ ਦਿੱਤਾ। ਸੀਐਮ ਨੇ ਕਿਹਾ ਕਿ ਪਿਛਲੇ 5-6 ਸਾਲਾਂ ਵਿਚ ਭਾਜਪਾ ਨੇ ਚੋਣਾਂ ਨੂੰ ਮਹਿੰਗਾ ਕਰ ਦਿੱਤਾ ਹੈ। ਇਹ ਤਿੰਨੇ ਕਾਨੂੰਨ ਕਿਸਾਨਾਂ ਲਈ ਨਹੀਂ, ਸਗੋਂ ਇਹ ਕਾਨੂੰਨ ਤਾਂ ਚੋਣਾਂ ਵਿਚ ਫੰਡਿੰਗ ਕਰਾਉਣ ਲਈ ਬਣਾਏ ਗਏ ਹਨ।

ਸੰਤ ਰਾਮ ਸਿੰਘ ਜੀ ਦੇ ਮਨ ’ਚ ਸਮਾਜ ਅਤੇ ਦੇਸ਼ ਦੇ ਕਿਸਾਨਾਂ ਲਈ ਦੁੱਖ ਸੀ, ਇਸ ਲਈ ਉਨ੍ਹਾਂ ਬਲੀਦਾਨ ਦੇ ਦਿੱਤਾ : ਅਰਵਿੰਦ ਕੇਜਰੀਵਾਲ

ਦਿੱਲੀ ਵਿਧਾਨ ਸਭਾ ਦੇ ਬੁਲਾਏ ਗਏ ਵਿਸ਼ੇਸ਼ ਸੈਸ਼ਨ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੰਤ ਰਾਮ ਸਿੰਘ ਦੇ ਮਨ ’ਚ ਸਮਾਜ, ਦੇਸ਼ ਦੇ ਕਿਸਾਨਾਂ ਲਈ ਐਨਾ ਦੁੱਖ ਸੀ ਕਿ ਐਨਾਂ ਵੱਡਾ ਬਲੀਦਾਨ ਕਰ ਦਿੱਤਾ। ਜੋ ਪੱਤਰ ਲਿਖਕੇ ਉਹ ਸ਼ਹੀਦ ਹੋਏ, ਉਸ ਪੱਤਰ ਵਿੱਚ ਉਨ੍ਹਾਂ ਦਾ ਦਰਦ ਸੀ ਕਿ ਮੇਰੇ ਤੋਂ ਕਿਸਾਨਾਂ ਦਾ ਦਰਦ ਦੇਖਿਆ ਨਹੀਂ ਜਾ ਰਿਹਾ। ਸਿੰਘੂ ਬਾਰਡਰ ਉੱਤੇ ਕਿਸਾਨਾਂ ਲਈ ਰੋਜ ਜੈਕੇਟ, ਕੰਬਲ ਲੈ ਕੇ ਆਇਆ ਕਰਦੇ ਸਨ। ਜਦੋਂ ਕਿਸਾਨਾਂ ਦਾ ਦੁੱਖ ਉਹ ਬਰਦਾਸਤ ਨਾ ਕਰ ਸਕੇ, ਤਾਂ ਉਨ੍ਹਾਂ ਸ਼ਹੀਦੀ ਦੇ ਦਿੱਤੀ। ਇਸ ਅੰਦੋਲਨ ਵਿਚ ਹੁਣ ਤੱਕ 20 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਚੁੱਕੇ ਹਨ। ਇਸ ਅੰਦੋਲਨ ਨੂੰ ਵੀ 20 ਦਿਨ ਹੋਏ ਹਨ ਅਤੇ ਇਸ ਅੰਦੋਲਨ ਵਿਚ ਲਗਭਗ ਰੋਜ਼ਾਨਾ ਇਕ ਕਿਸਾਨ ਸ਼ਹੀਦ ਹੋ ਰਿਹਾ ਹੈ। ਮੈਂ ਕੇਂਦਰ ਸਰਕਾਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਇਸ ਦੇਸ਼ ਦੇ ਕਿਸਾਨਾਂ ਦੀ ਗੱਲ ਸੁਣਨ ਤੋਂ ਪਹਿਲਾਂ ਤੁਸੀਂ ਹੋਰ ਕਿੰਨੀਆਂ ਜਾਨਾਂ ਲਵੋਗੇ।

ਅੰਗਰੇਜ਼ਾਂ ਦੇ ਸਮੇਂ ਪੰਜਾਬ ਵਿਚ ਵੀ ਤਿੰਨ ਕਾਨੂੰਨਾਂ ਖਿਲਾਫ 9 ਮਹੀਨੇ ਤੱਕ ਅੰਦੋਲਨ ਹੋਇਆ ਸੀ ਅਤੇ ਅੰਗਰੇਜ਼ਾਂ ਨੂੰ ਕਾਨੂੰਨ ਵਾਪਸ ਲੈਣੇ ਪਏ ਸਨ : ਅਰਵਿੰਦ ਕੇਜਰੀਵਾਲ

ਸੀਐਮ ਨੇ ਕਿਹਾ ਕਿ ਅੰਗਰੇਜ਼ਾਂ ਸਮੇਂ ਇਕ ਅਜਿਹਾ ਹੀ ਅੰਦੋਲਨ 1907 ਵਿਚ ਹੋਇਆ ਸੀ। ਉਸ ਅੰਦੋਲਨ ਦਾ ਨਾਮ ਸੀ ਪਗੜੀ ਸੰਭਾਲ ਜੱਟਾਂ। ਪੰਜਾਬ ’ਚ ਅੰਦੋਲਨ ਹੋਇਆ ਸੀ ਅਤੇ ਬਿਲਕੁਲ ਹੂ-ਬ-ਹੂ ਅਜਿਹਾ ਹੀ ਅੰਦੋਲਨ ਸੀ। ਉਹ ਅੰਦੋਲਨ ਵੀ 3 ਕਾਨੂਨਾਂ ਖਿਲਾਫ ਸੀ। ਪੰਜਾਬ ਦੇ ਕਿਸਾਨਾਂ ਨੇ ਇਸ ਖਿਲਾਫ ਅੰਦੋਲਨ ਕੀਤਾ ਸੀ। ਐਨੀ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ ਸਨ। ਅੰਗਰੇਜ਼ਾਂ ਖਿਲਾਫ 9 ਮਹੀਨੇ ਤੱਕ ਇਹ ਅੰਦੋਲਨ ਚਲਿਆ ਸੀ। ਤਾਂ ਕੇਂਦਰ ਸਰਕਾਰ ਇਹ ਨਾ ਸਮਝ ਲਵੇ ਕਿ ਕਿਸਾਨ ਅਸਾਨੀ ਨਾਲ ਜਾਣ ਵਾਲੇ ਹਨ। ਉਸ ਅੰਦੋਲਨ ਦੀ ਅਗਵਾਈ ਸ਼ਹੀਦ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਜੀ ਅਤੇ ਅਤੇ ਉਨ੍ਹਾਂ ਦੇ ਚਾਚਾ ਜੀ ਅਜੀਤ ਸਿੰਘ ਜੀ ਨੇ ਕੀਤੀ ਸੀ। ਉਨ੍ਹਾਂ ਦੋਵਾਂ ਨੇ ਮਿਲਕੇ ਭਾਰਤ ਮਾਤਾ ਨਿਰਮਾਣ ਸੋਸਾਇਟੀ ਬਣਾਈ ਸੀ। ਤਿੰਨਾਂ ਕਾਨੂੰਨਾਂ ਨੂੰ ਖਾਰਜ ਕਰਵਾਉਣ ਲਈ ਉਸ ਸੁਸਾਇਟੀ ਦੀ ਅਗਵਾਈ ਵਿਚ ਉਹ ਅੰਦੋਲਨ ਹੋਇਆ ਸੀ। ਉਸ ਸਮੇਂ ਵੀ ਅੰਗਰੇਜ਼ ਸਰਕਾਰ ਨੇ ਕਿਹਾ ਸੀ ਕਿ ਥੋੜ੍ਹੇ ਸੁਧਾਰ ਕਰ ਦਿੱਦੇ ਹਨ। ਕਈ ਚਰਨ ਦੀ ਚਰਚਾ ਹੋਈ ਸੀ। ਪ੍ਰੰਤੂ ਕਿਸਾਨ ਡਟੇ ਹੋਏ ਸਨ ਕਿ ਅਸੀਂ ਤਿੰਨੇ ਕਾਨੂੰਨ ਵਾਪਸ ਕਰਾਉਣੇ ਹਨ। ਅੰਤ ’ਚ ਅੰਗਰੇਜ਼ਾਂ ਨੇ ਤਿੰਨੇ ਕਾਨੂੰਨ ਵਾਪਸ ਲਏ ਸਨ।

ਸੁਪਰੀਮ ਕੋਰਟ ’ਚ ਸਾਡੇ ਵਕੀਲ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਿਆ : ਅਰਵਿੰਦ ਕੇਜਰੀਵਾਲ

ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਵਿਚ ਅੱਜ ਅਤੇ ਕੱਲ੍ਹ ਕੇਸ਼ ਵੀ ਸੀ। ਸਾਡੇ ਵਕੀਲ ਨੇ ਸੁਪਰੀਮ ਕੋਰਟ ਵਿਚ ਖੜ੍ਹੇ ਹੋ ਕੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ। ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ। ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀ ਹਨ। ਕੇਸ ਇਸ ਨੂੰ ਲੈ ਕੇ ਸੀ ਕਿ ਦਿੱਲੀ ਦੀ ਸੀਮਾ ਉੱਪਰ ਕਿਸਾਨ ਬੈਠੇ ਹਨ, ਇਸ ਲਈ ਟ੍ਰੈਫਿਕ ਦੀ ਮੁਸ਼ਕਲ ਹੋ ਰਹੀ ਹੈ। ਸਾਡੇ ਵਕੀਲ ਨੇ ਖੜ੍ਹੇ ਹੋ ਕੇ ਕਿਹਾ ਕਿ ਇਸ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਕੇਂਦਰ ਸਰਕਾਰ ਅੱਜ ਜੇਕਰ 1 ਘੰਟੇ ਵਿਚ ਉਨ੍ਹਾਂ ਦੀ ਮੰਗ ਮੰਨ ਲਵੇ ਤਾਂ ਧਰਨਾ ਉਠ ਜਾਵੇਗਾ। ਧਰਨਾ ਕਿਉਂ ਨਹੀਂ ਉਠ ਰਿਹਾ, ਧਰਨਾ ਇਸ ਲਈ ਨਹੀਂ ਉਠ ਰਿਹਾ ਕਿਉਂਕਿ ਕੇਂਦਰ ਸਰਕਾਰ ਮੰਗਾਂ ਨਹੀਂ ਮੰਨ ਰਹੀ ਹੈ। ਕੇਂਦਰ ਸਰਕਾਰ ਦਾ ਵਕੀਲ ਬੋਲਦਾ ਹੈ ਕਿ ਦਿੱਲੀ ਸਰਕਾਰ ਦਾ ਵਕੀਲ ਤਾਂ ਕਿਸਾਨਾਂ ਦਾ ਵਕੀਲ ਬਣਿਆ ਹੋਇਆ ਹੈ। ਮੈਂ ਕੇਂਦਰ ਸਰਕਾਰ ਵਾਲੇ ਨੂੰ ਕਹਿਣਾ ਚਾਹੁੰਦਾ ਹਾਂ ਤੁਸੀਂ ਵੀ ਕਸਾਨਾਂ ਦੇ ਵਕੀਲ ਬਣੋ। ਤੁਸੀਂ ਵੀ ਕਿਸਾਨਾਂ ਦਾ ਕੰਮ ਕਰੋ। ਕਿਸਾਨ ਇਸ ਦੇਸ਼ ਦਾ ਨਿਰਮਾਤਾ ਹੈ ਅਤੇ ਕਿਸਾਨਾਂ ਦੀ ਵਕਾਲਤ ਨਹੀਂ ਕਰੋਗੇ ਤਾਂ ਕਿਸਦੀ ਵਕਾਲਤ ਕਰੋਗੇ, ਦਲਾਲਾਂ ਦੀ ਵਕਾਲ ਕਰੋਗੇ।

ਆਜ਼ਾਦ ਭਾਰਤ ਦੇ ਇਤਿਹਾਸ ’ਚ ਪਹਿਲੀ ਵਾਰ ਰਾਜ ਸਭਾ ਵਿਚ ਬਿਨਾਂ ਵੋਟਿੰਗ ਦੇ ਕਾਨੁੰਨ ਨੂੰ ਪਾਸ ਕੀਤਾ ਗਿਆ : ਅਰਵਿੰਦ ਕੇਜਰੀਵਾਲ

ਸੀਐਮ ਕੇਜਰੀਵਾਲ ਨੇ ਕਿਹਾ ਕਿ ਕਈ ਲੋਕ ਮੁੱਦਾ ਉਠਾ ਰਹੇ ਸਨ ਕਿ ਕੋਰੋਨਾ ਕਾਲ ’ਚ ਬਿੱਲ ਪਾਸ ਕਿਉਂ ਕੀਤਾ ਗਿਆ। ਅਜਿਹੀ ਕੀ ਜਲਦਬਾਜੀ ਸੀ। 70 ਸਾਲ ਦੇ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੋਵੇਗਾ ਕਿ ਰਾਜ ਸਭਾ ਅੰਦਰ ਬਿਨਾਂ ਵੋਟਿੰਗ ਦੇ ਰਾਜ ਸਭਾ ਸਪੀਕਰ ਨੇ ਪਾਸ-ਪਾਸ ਕਹਿਕੇ ਪਾਸ ਕਰ ਦਿੱਤਾ। ਜਦੋਂ ਕਿ ਪੂਰਾ ਸਦਨ ਰੌਲਾ ਪਾ ਰਿਹਾ ਸੀ। ਜਿਵੇਂ ਤੁਸੀਂ ਇਥੇ ਬੈਠੇ ਹੈ ਅਤੇ ਕਈ ਵਾਰ ਹਾਉਸ ਚਲਾਉਂਦਾ ਹੈ। ਤੁਸੀਂ ਕਦੇ ਵੀ ਬਿਨਾਂ ਵੋਟਿੰਗ ਦੇ ਕੋਈ ਕਾਨੂੰਨ ਪਾਸ ਨਹੀਂ ਕੀਤਾ। ਜੇਕਰ ਸਦਨ ਚਿਲਾਉਂਦਾ ਹੈ ਤਾਂ ਤੁਸੀਂ 10 ਮਿੰਟ ਲਈ ਮੁਅੱਤਲ ਕਰ ਦਿੰਦੇ ਹੋ ਅਤੇ ਫਿਰ ਦੁਬਾਰਾ ਬੈਠਦੇ ਹੈ। ਸਦਨ ਆਰਡਰ ਵਿਚ ਆ ਜਾਂਦਾ ਹੈ ਅਤੇ ਫਿਰ ਵੋਟਿੰਗ ਕਰਾਉਂਦੇ ਹੈ। ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਬਿਨਾਂ ਵੋਟਿੰਗ ਦੇ ਸਦਨ ਅੰਦਰ ਸਪੀਕਰ ਨੇ ਤਿੰਨਾਂ ਕਾਨੂੰਨਾਂ ਨੂੰ ਲੈ ਕੇ ਬਸ ਪਾਸ-ਪਾਸ ਕਿਹਾ ਅਤੇ ਪਾਸ ਹੋ ਗਿਆ। ਇਸ ਤੋਂ ਉਪਰ ਕੋਈ ਵੋਟਿੰਗ ਨਹੀਂ ਕਰਵਾਈ ਗਈ। ਅਜਿਹੀ ਕੀ ਆਫਤ ਸੀ ਕਿ ਇਹ ਕਾਨੂੰਨ ਪਾਸ ਕਰ ਦਿੱਤੇ ਗਏ।

ਸਦਨ ’ਚ ਤਿੰਨੇ ਕਾਨੂੰਨਾਂ ਨੂੰ ਪਾੜਦੇ ਹੋਏ ਬੇਹੱਦ ਦਰਦ ਹੋ ਰਿਹਾ ਹੈ, ਪ੍ਰੰਤੂ ਪਹਿਲਾਂ ਮੈ ਇਸ ਦੇਸ਼ ਦਾ ਨਾਗਰਿਕ ਹਾਂ, ਬਾਅਦ ਵਿੱਚ ਮੁੱਖ ਮੰਤਰੀ ਹਾਂ : ਅਰਵਿੰਦ ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਛੇ-ਸੱਤ ਸਾਲ ਤੋਂ ਤੁਸੀਂ ਲੋਕ ਦੇਖ ਰਹੇ ਹੋ ਕਿ ਭਾਰਤੀ ਜਨਤਾ ਪਾਰਟੀ ਨੇ ਚੋਣਾਂ ਨੂੰ ਬਹੁਤ ਮਹਿੰਗਾ ਕਰ ਦਿੱਤਾ ਹੈ। ਚੋਣਾਂ ਉੱਤੇ ਕਿੰਨਾ ਪੈਸਾ ਖਰਚ ਹੁੰਦਾ ਹੈ। ਇਹ ਕਾਨੂੰਨ ਕਿਸਾਨਾਂ ਲਈ ਨਹੀਂ ਬਣਾਏ ਗਏ ਹਨ। ਇਹ ਕਾਨੂੰਨ ਭਾਰਤੀ ਜਨਤਾ ਪਾਰਟੀ ਦੀ ਚੋਣ ਫੰਡਿੰਗ ਕਰਾਉਣ ਲਈ ਬਣਾਏ ਗਏ ਹਨ। ਇਸ ਗੱਲ ਨੂੰ ਇਹ ਦੇਸ਼ ਜਿੰਨੀ ਛੇਤੀ ਸਮਝ ਲਵੇ ਉਨ੍ਹਾਂ ਚੰਗਾ ਹੋਵੇਗਾ, ਕਿਸਾਨ ਤਾਂ ਸਮਝ ਗਿਆ। ਮੈਂ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦਾ ਹਾਂ। ਤਿੰਨਾਂ ਕਾਨੂੰਨਾਂ ਨੂੰ ਸਦਨ ਸਾਹਮਣੇ ਫਾੜਦੇ ਹੋਏ ਬਹੁਤ ਦਰਦ ਹੋ ਰਿਹਾ ਹੈ। ਇਸ ਨੂੰ ਪਾੜਨਾ ਮੇਰਾ ਬਿਲਕੁਲ ਮਕਸਦ ਨਹੀਂ ਸੀ, ਪ੍ਰੰਤੂ ਅੱਜ ਜਦੋਂ ਮੇਰੇ ਦੇਸ਼ ਦਾ ਕਿਸਾਨ ਸੜਕਾਂ ਉਤੇ 2 ਡਿਗਰੀ ਤਾਪਮਾਨ ਅੰਦਰ ਸੜਕਾਂ ਉੱਤੇ ਸੋ ਰਿਹਾ ਹੈ, ਉਹ ਤਕਲੀਫ ਵਿਚ ਹੈ ਤਾਂ ਮੈਂ ਆਪਣੇ ਦੇਸ਼ ਦੇ ਕਿਸਾਨ ਅਤੇ ਆਪਣੇ ਦੇਸ਼ ਦੇ ਜਵਾਨ ਨਾਲ ਗਦਾਰੀ ਨਹੀਂ ਕਰ ਸਕਦਾ। ਮੈਂ ਵੀ ਪਹਿਲਾਂ ਇਸ ਦੇਸ਼ ਦਾ ਨਾਗਰਿਕ ਹਾਂ ਮੁੱਖ ਮੰਤਰੀ ਬਾਅਦ ਵਿੱਚ ਹਾਂ। ਅੱਜ ਇਨ੍ਹਾਂ ਤਿੰਨੇ ਕਾਨੂੰਨਾਂ ਨੂੰ ਇਹ ਵਿਧਾਨ ਸਭਾ ਖਾਰਜ ਕਰਦੀ ਹੈ। ਕੇਂਦਰ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਕਿਸਾਨਾਂ ਦੀ ਗੱਲ ਮੰਨੇ ਅਤੇ ਅੰਗਰੇਜ਼ਾਂ ਤੋਂ ਬਦਤਰ ਨਾ ਬਣਾਓ। ਅੰਗਰੇਜ਼ਾਂ ਨੇ 9 ਮਹੀਨੇ ਵਿੱਚ ਕਾਨੂੰਨ ਵਾਪਸ ਲਏ ਸਨ। ਤੁਸੀਂ ਘੱਟ ਤੋਂ ਘੱਟ ਆਜ਼ਾਦੀ ਦੀ ਐਨੀ ਤਾਂ ਇੱਜਤ ਰੱਖ ਲਓ ਕਿ 20 ਦਿਨ ਬਾਅਦ ਹੀ ਇਨ੍ਹਾਂ ਬਿੱਲਾਂ ਨੂੰ ਵਾਪਸ ਲੈ ਲਓ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …