ਮੁਹਾਲੀ ਦੇ ਲਿਵਾਸਾ ਹਸਪਤਾਲ ਵਿੱਚ ਨਿੱਜੀ ਦੌਰੇ ’ਤੇ ਪਹੁੰਚੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ

ਡੇਂਗੂ ਤੋਂ ਪੀੜਤ ਵਲੰਟੀਅਰ ਦੀਪਕ ਕੁਮਾਰ ਦੀ ਖ਼ਬਰ-ਸਾਰ ਪੁੱਛੀ

ਨਬਜ਼-ਏ-ਪੰਜਾਬ, ਮੁਹਾਲੀ, 22 ਅਕਤੂਬਰ:
ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਅੱਜ ਇੱਥੋਂ ਦੇ ਸੈਕਟਰ-71 ਸਥਿਤ ਲਿਵਾਸਾ (ਆਈਵੀਵਾਈ) ਸੁਪਰ ਸਪੈਸਲਿਟੀ ਹਸਪਤਾਲ ਵਿੱਚ ਪਹੁੰਚੇ ਅਤੇ ਇੱਥੇ ਦਾਖ਼ਲ ‘ਆਪ’ ਵਲੰਟੀਅਰ ਦੀਪਕ ਕੁਮਾਰ ਦੀ ਖ਼ਬਰ-ਸਾਰ ਪੁੱਛੀ। ਦੱਸਿਆ ਗਿਆ ਹੈ ਕਿ ਦੀਪਕ ਡੇਂਗੂ ਤੋਂ ਪੀੜਤ ਹੈ, ਜੋ ਲਿਵਾਸਾ ਹਸਪਤਾਲ ਵਿੱਚ ਜੇਰੇ ਇਲਾਜ ਹੈ। ਡਾਕਟਰਾਂ ਮੁਤਾਬਕ ਇਲਾਜ ਤੋਂ ਬਾਅਦ ਹੁਣ ਉਨ੍ਹਾਂ ਦੀ ਸਿਹਤ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਹੈ। ਆਤਿਸ਼ੀ ਨੇ ਡਾਕਟਰਾਂ ਅਤੇ ਪ੍ਰਬੰਧਕਾਂ ਨਾਲ ਵੀ ਗੱਲ ਕੀਤੀ। ਨਿੱਜੀ ਦੌਰੇ ’ਤੇ ਆਈ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਦਾ ਇਹ ਦੌਰਾ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। ਇੱਥੋਂ ਤੱਕ ਕਿ ਹਲਕਾ ਵਿਧਾਇਕ ਸਮੇਤ ਕਿਸੇ ਵੀ ਸਥਾਨਕ ਆਗੂ ਜਾਂ ਵਲੰਟੀਅਰ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਂਜ ਮੁਹਾਲੀ ਪੁਲੀਸ ਵੱਲੋਂ ਹਸਪਤਾਲ ਦੇ ਬਾਹਰ ਅਤੇ ਅੰਦਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

Load More Related Articles
Load More By Nabaz-e-Punjab
Load More In General News

Check Also

ਮੈਗਾ ਪੀਟੀਐਮ: ਸਰਕਾਰੀ ਸਕੂਲਾਂ ਵਿੱਚ 5 ਕੈਬਨਿਟ ਮੰਤਰੀਆਂ ਨੇ ਕੀਤੀ ਬੱਚਿਆਂ ਤੇ ਮਾਪਿਆਂ ਨਾਲ ਗੱਲ

ਮੈਗਾ ਪੀਟੀਐਮ: ਸਰਕਾਰੀ ਸਕੂਲਾਂ ਵਿੱਚ 5 ਕੈਬਨਿਟ ਮੰਤਰੀਆਂ ਨੇ ਕੀਤੀ ਬੱਚਿਆਂ ਤੇ ਮਾਪਿਆਂ ਨਾਲ ਗੱਲ ਸਕੂਲੀ ਸਿ…