ਦਿੱਲੀ ਹਾਈ ਕੋਰਟ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਦਾ ਇਲਾਜ਼ ਕਰਵਾਉਣ ਲਈ ਜੇਲ੍ਹ ਪ੍ਰਸ਼ਾਸਨ ਨੂੰ ਆਦੇਸ਼ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਨਵੀਂ ਦਿੱਲੀ, 7 ਦਸੰਬਰ:
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸਿੱਖ ਸਿਆਸੀ ਕੈਦੀ ਭਾਈ ਜਗਤਾਰ ਸਿੰਘ ਹਵਾਰਾ ਦੀ ਰੀੜ ਦੀ ਹੱਡੀ ਦੇ ਇਲਾਜ਼ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਦਿੱਲੀ ਹਾਈ ਕੋਰਟ ਨੇ ਉਨ੍ਹਾਂ ਦਾ ਇਲਾਜ਼ ਕਰਵਾਉਣ ਲਈ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਹਨ। ਅੱਜ ਇੱਥੇ ਐਡਵੋਕੇਟ ਕੁਲਵਿੰਦਰ ਕੌਰ ਨੇ ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦਿਆ ਦੱਸਿਆ ਕਿ ਦਿੱਲੀ ਹਾਈ ਕੋਰਟ ਨੇ ਜੇਲ੍ਹ ਪ੍ਰਸ਼ਾਸਨ ਨੂੰ ਦਿੱਤੇ ਹੁਕਮਾਂ ਵਿੱਚ ਕਿਹਾ ਹੈ ਕਿ ਭਾਈ ਹਵਾਰਾ ਨੂੰ ਤੁਰੰਤ ਵੀਲ ਚੇਅਰ, ਫਿਜ਼ੀਓੁਥਰੈਪਿਸਟ ਅਤੇ ਅੰਗਰੇਜ਼ੀ ਟਾਇਲਟ ਸੀਟ ਮੁਹੱਈਆ ਕਰਵਾਈ ਜਾਵੇ ਅਤੇ ਉਨ੍ਹਾਂ ਦੀ ਫਿਜ਼ੀਓੁਥਰੈਪੀ ਕਰਵਾਈ ਜਾਵੇ ਅਤੇ ਉਨ੍ਹਾਂ ਦਾ ਠੀਕ ਢੰਗ ਨਾਲ ਇਲਾਜ਼ ਕਰਵਾਇਆ ਜਾਵੇ। ਭਾਈ ਹਵਾਰਾ ਨੂੰ ਲੰਬੇ ਸਮੇਂ ਤੋਂ ਪਿੱਠ ਦਾ ਦਰਦ ਹੋਣ ਦੇ ਬਾਵਜੂਦ ਵੀ ਜੋ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਇਲਾਜ ਨਹੀਂ ਕਰਵਾਇਆ ਜਾ ਰਿਹਾ ਸੀ ਉਸ ਸਬੰਧੀ ਸਿੱਖ ਰਿਲੀਫ਼ ਯੂਕੇ ਵੱਲੋਂ ਕੀਤੇ ਗਏ ਕੇਸ ਵਿੱਚ ਅੱਜ ਦਿੱਲੀ ਹਾਈਕੋਰਟ ਨੇ ਇਹ ਹੁਕਮ ਸੁਣਾਇਆ ਹੈ। ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਵਕੀਲ ਕੇਟੀਐਸ ਤੁਲਸੀ ਜੋ ਕੇ ਸਿੱਖ ਰਿਲੀਫ ਵੱਲੋਂ ਨੀਅਤ ਕੀਤੇ ਗਏ ਸਨ, ਉਹ ਅੱਜ ਵਿਦੇਸ਼ ਵਿੱਚ ਸਨ, ਜਿਸ ਕਰਕੇ ਉਹਨਾਂ ਦੇ ਸੀਨੀਆਰ ਵਕੀਲ ਗੌਰਵ ਭਾਰਗਵ ਅਤੇ ਜੂਨੀਆਰ ਨਮਨਦੀਪ ਸਿੰਘ ਮਾਟਾ ਪੇਸ਼ ਹੋਏ ਅਤੇ ਉਹਨਾਂ ਨੇ ਆਪਣਾ ਪੱਖ ਅਦਾਲਤ ਅੱਗੇ ਰੱਖਿਆ।
ਇਸ ਦੌਰਾਨ ਸਿੱਖ ਰਿਲੀਫ਼ ਦੇ ਵਲੰਟੀਅਰ ਭਾਈ ਪ੍ਰਮਿੰਦਰ ਸਿੰਘ ਅਮਲੋਹ ਅਦਾਲਤੀ ਕਾਰਵਾਈ ਦੇ ਸਬੰਧ ਵਿੱਚ ਦਿੱਲੀ ਹਾਈਕੋਰਟ ਵਿੱਚ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਭਾਈ ਹਵਾਰਾ ਦੇ ਇਲਾਜ਼ ਸਬੰਧੀ ਮਾਮਲੇ ਦੀ 22 ਅਕਤੂਬਰ ਨੂੰ ਸੁਣਵਾਈ ਦੌਰਾਨ ਸ਼ੋਸ਼ਲ ਮੀਡੀਆ ‘ਤੇ ਕਈ ਪਾਸਿਓਂ ਇਹੋ ਜਿਹੀਆਂ ਗੱਲਾਂ ਕੀਤੀਆਂ ਗਈਆਂ ਕਿ ਅਦਾਲਤ ਵੱਲੋਂ ਕੇਸ ਖਤਮ ਕਰ ਦਿੱਤਾ ਗਿਆ ਹੈ। ਜਥੇਦਾਰ ਭਾਈ ਹਵਾਰਾ ਦੇ ਕੇਸਾਂ ਦੀ ਪੈਰਵਾਈ ਨਹੀਂ ਹੋ ਰਹੀ ਤੇ ਵਕੀਲ ਪੇਸ਼ੀਆਂ ਤੇ ਨਹੀਂ ਪਹੁੰਚਦੇ ਆਦਿ। ਅੱਜ ਦਿੱਲੀ ਹਾਈ ਕੋਰਟ ਨੇ ਉਕਤ ਹੁਕਮ ਦਿੰਦਿਆਂ ਕੇਸ ਖ਼ਤਮ ਕਰ ਦਿੱਤਾ ਹੈ।
ਸਿੱਖ ਰਿਲੀਫ਼ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਭਾਈ ਹਵਾਰਾ ਦੀ ਪੰਜਾਬ ਵਾਪਸੀ, ਕੇਸਾਂ ਦੇ ਜਲਦੀ ਨਿਪਟਾਰੇ ਲਈ ਹਾਈ ਕੋਰਟ ਦੇ ਨਾਮਵਰ ਵਕੀਲ ਆਰਐਸ ਬੈਂਸ ਵੱਲੋਂ ਪਟੀਸ਼ਨਾਂ ਪਾਈਆਂ ਗਈਆਂ ਹਨ। ਸ਼ੋਸ਼ਲ ਮੀਡੀਆ ’ਤੇ ਚਰਚਾ ਸੀ ਕਿ ਭਾਈ ਹਵਾਰਾ ਦੇ ਖ਼ਿਲਾਫ਼ ਅਜੇ ਵੀ 30-35 ਕੇਸ ਬਕਾਇਆ ਪਏ ਹਨ। ਤਿਹਾੜ ਜੇਲ੍ਹ ਦੇ ਅਧਿਕਾਰੀਆਂ (ਜਿੱਥੇ ਭਾਈ ਹਵਾਰਾ ਨਜ਼ਰਬੰਦ ਹਨ) ਵੱਲੋਂ ਵੀ ਬਕਾਇਆ ਕੇਸਾਂ ਦਾ ਵੇਰਵਾ ਮੰਗਣ ’ਤੇ ਇੱਕ ਲੰਮੀ ਸੂਚੀ ਦੇ ਦਿੱਤੀ ਜਾਂਦੀ ਸੀ, ਜੋ ਕਿ ਪੁਲੀਸ ਵੱਲੋਂ ਤਿਆਰ ਕੇ ਜਾਅਲੀ ਵਰੰਟਾਂ ਕਰਕੇ ਬਣੀ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹਰਿਆਣਾ ਅਤੇ ਦਿੱਲੀ ਸਰਕਾਰ ਨੇ ਹਾਈ ਕੋਰਟ ਨੂੰ ਦਿੱਤੇ ਆਪਣੇ ਜਵਾਬ ਵਿੱਚ ਦੱਸਿਆ ਸੀ ਕਿ ਭਾਈ ਹਵਾਰਾ ਖ਼ਿਲਾਫ਼ ਉਨ੍ਹਾਂ ਕੋਲ ਕੋਈ ਬਕਾਇਆ ਕੇਸ ਨਹੀਂ ਹੈ। ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਪੰਜਾਬ ਵਿੱਚ ਭਾਈ ਹਵਾਰਾ ਖ਼ਿਲਾਫ਼ ਤਕਰੀਬਲ 7 ਕੇਸ ਬਕਾਇਆ ਹਨ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…