ਦਿੱਲੀ ਮਾਡਲ ਮਹਿਜ਼ ਇੱਕ ਦਿਖਾਵੇ ਦੇ ਇਲਾਵਾ ਕੁਝ ਵੀ ਨਹੀਂ: ਬਲਬੀਰ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜਨਵਰੀ:
ਮੁਹਾਲੀ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀਰਵਾਰ ਨੂੰ ਝੂਠੇ ਪ੍ਰਚਾਰ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਆਪਣੇ ਵਿਰੋਧੀਆਂ ’ਤੇ ਸਿੱਧਾ ਨਿਸ਼ਾਨਾ ਸਾਧਿਆ। ਸਿੱਧੂ ਨੇ ਮੁਹਾਲੀ ਤੋਂ ਆਪ ਉਮੀਦਵਾਰ ਕੁਲਵੰਤ ਸਿੰਘ ਦੇ ਦਿੱਲੀ ਮਾਡਲ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਚਾਰ ’ਤੇ ਤਿੱਖੇ ਵਾਰ ਕਰਦਿਆਂ ਕਿਹਾ ਕਿ ਦਿੱਲੀ ਮਾਡਲ ਇੱਕ ਫੇਲ੍ਹ ਮਾਡਲ ਹੈ, ਜਿਸ ਦੀ ਨਾ ਤਾਂ ਮੁਹਾਲੀ ਵਿੱਚ ਕੋਈ ਲੋੜ ਹੈ ਅਤੇ ਨਾ ਹੀ ਪੰਜਾਬ ਨੂੰ ਇਸ ਦੀ ਕੋਈ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਦਿੱਲੀ ਮਾਡਲ ਮਹਿਜ਼ ਇੱਕ ਦਿਖਾਵੇ ਤੋਂ ਇਲਾਵਾ ਕੁਝ ਵੀ ਨਹੀਂ ਹੈ।
ਆਪ ਦੇ ਦਿੱਲੀ ਮਾਡਲ ਦਾ ਅਰਥ ਹੈ, ਅਸਫਲ ਮੈਡੀਕਲ ਅਤੇ ਐਜੁਕੇਸ਼ਨ ਸਿਸਟਮ, ਪਾਣੀ ਅਤੇ ਹਵਾ ਪ੍ਰਦੂਸ਼ਣ ਅਤੇ ਸੈਨੀਟੇਸ਼ਨ ਦੀ ਘਾਟ ਉਨ੍ਹਾਂ ਨੇ ਕਿਹਾ, ਮੁਹਾਲੀ ਨੂੰ ਦਿੱਲੀ ਦੇ ਪੈਟਰਨ ਦੇ ਆਧਾਰ ਤੇ ਮੁਹੱਲਾ ਕਲੀਨਿਕ ਦੀ ਜਰੂਰਤ ਨਹੀਂ ਹੈ ਕਿਉਂਕਿ ਸਾਡੇ ਕੋਲ ਪਹਿਲਾਂ ਤੋਂ ਹੀ ਵਿਸ਼ਵ ਪੱਧਰੀ ਮੈਡੀਕਲ ਸੁਵਿਧਾਵਾਂ ਉਪਲਬਧ ਹਨ। ਮੁਹਾਲੀ ਮੈਡੀਕਲ ਹੱਬ ਬਣਨ ਵੱਲ ਅਗਰਸਰ ਹੈ। ਅਸਲ ਵਿਚ ਇਸੇ ਕਾਰਨ ਕੋਵਿਡ ਦੀ ਪਹਿਲੀ ਅਤੇ ਦੂਜੀ ਲਹਿਰ ਦੇ ਸਿਖਰ ਦੇ ਦੌਰਾਨ ਦਿੱਲੀ ਤੋਂ ਲੋਕ ਇਲਾਜ ਦੇ ਲਈ ਮੁਹਾਲੀ ਪਹੁੰਚੇ ਸਨ।
ਉਨ੍ਹਾਂ ਕਿਹਾ ਕਿ ਦਿੱਲੀ ਮਾਡਲ ਦੀ ਮੈਡੀਕਲ ਸਿਸਟਮ ਦੀ ਅਸਲੀਅਤ ਉਦੋਂ ਪਤਾ ਲੱਗੀ, ਜਦੋਂ ਹਾਲ ਹੀ ਵਿਚ ਗਲਤ ਦਵਾਈਆਂ ਦੇਣ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ। ਪੰਜਾਬ ਵਿੱਚ ਕਾਂਗਰਸ ਸਰਕਾਰ ਨੇ ਨਸ਼ੇ ਦੀ ਸਮੱਸਿਆ ਨੂੰ ਸਖ਼ਤੀ ਨਾਲ ਹੱਥੀਂ ਲਿਆ ਸੀ ਜਦੋਂ ਕਿ ਦਿੱਲੀ ‘ਚ ਆਪ ਸਰਕਾਰ ਨੇ ਰਿਹਾਇਸ਼ੀ ਖੇਤਰਾਂ ਵਿਚ ਸ਼ਰਾਬ ਦੀਆਂ 864 ਦੁਕਾਨਾਂ ਖੋਲ੍ਹਣ ਦੀ ਯੋਜਨਾਂ ਬਣਾਈ ਹੈ। ਇਹ ਇੱਕ ਵਿਡੰਬਨਾ ਹੈ ਕਿ ਇੱਕ ਵਾਰ ਉਨ੍ਹਾਂ ਨੇ ਸਮਾਜ ਵਿਚ ਸ਼ਰਾਬ ਦੇ ਵੱਡੇ ਪੱਧਰ ਤੇ ਉਪਯੋਗ ਦਾ ਵਿਰੋਧ ਕੀਤਾ ਸੀ, ਪਰ ਹੁਣ ਇਸਦੀ ਵਿੱਕਰੀ ਨੂੰ ਹੁੰਗਾਰਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ਦੇ ਦੌਰਾਨ ਦਿੱਲੀ ਨੂੰ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਦਾ ਦਰਜਾ ਦਿੱਤਾ ਗਿਆ ਹੈ। ਛਠ ਪੂਜਾ ਲਈ ਅੌਰਤਾਂ ਨੂੰ ਯਮੁਨਾ ਦੇ ਦੂਸ਼ਿਤ ਜਲ ਨਾਲ ਕੰਮ ਚਲਾਉਣਾ ਪਿਆ ਸੀ। ਸਿੱਧੂ ਨੇ ਕਿਹਾ ਕਿ ਮੁਹਾਲੀ ਦੇ ਲੋਕ ਆਉਣ ਵਾਲੀਆਂ ਚੋਣਾਂ ਵਿੱਚ ਦੋਵਾਂ ਪਾਰਟੀਆਂ ਨੇ ਝੂਠੇ ਪ੍ਰਚਾਰ ਦਾ ਕਰਾਰਾ ਜਵਾਬ ਦੇਣਗੇ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …