Share on Facebook Share on Twitter Share on Google+ Share on Pinterest Share on Linkedin ਮਟੌਰ ਥਾਣੇ ਵਿੱਚ ਦਰਜ ਮਾਮਲੇ ਵਿੱਚ ਗਾਇਕ ਹਨੀ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਉੱਠੀ ਪੰਡਤ ਰਾਓ ਧਨੇਰਵਰ ਨੇ ਥਾਣਾ ਮਟੌਰ ਦੇ ਐਸਐਚਓ ਨੂੰ ਪੱਤਰ ਲਿਖ ਕੇ ਨਾਰਾਜਗੀ ਪ੍ਰਗਟਾਈ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਗਸਤ: ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਅਤੇ ਅਸ਼ਲੀਲਤਾ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਪੰਡਤ ਰਾਓ ਧਰੇਨਵਰ ਨੇ ਮੰਗ ਕੀਤੀ ਕਿ ਗਾਇਕ ਹਿਰਦੇਸ਼ ਸਿੰਘ ਉਰਫ਼ ਹਨੀ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਗਾਇਕ ਦੇ ਖ਼ਿਲਾਫ਼ ਅੌਰਤਾਂ ਪ੍ਰਤੀ ਭੱਦੀ ਸ਼ਬਦਾਵਲੀ ਵਾਲੇ ਗਾਣੇ ਗਾਉਣ ਦੇ ਦੋਸ਼ ਵਿੱਚ ਮਹੀਨਾ ਪਹਿਲਾਂ 9 ਜੁਲਾਈ ਨੂੰ ਥਾਣਾ ਮਟੌਰ ਵਿੱਚ ਆਈਪੀਸੀ ਦੀ ਧਾਰਾ 294,506 ਅਤੇ 67 ਆਈਟੀ ਐਕਟ ਅਤੇ ਇਨਡੀਮੈਂਟਰਿਪਜ਼ੇਟੇਸ਼ਨ ਆਫ਼ ਵਿਮੈਨ (ਪ੍ਰੋਹੀਬਸ਼ਨ) ਐਕਟ 1986 ਦੀ ਧਾਰਾ 6 ਤਹਿਤ ਕੇਸ ਦਰਜ ਕੀਤਾ ਗਿਆ ਸੀ ਲੇਕਿਨ ਹੁਣ ਤੱਕ ਪੁਲੀਸ ਵੱਲੋਂ ਗਾਇਕ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਗਾਇਕ ਦੇ ਖ਼ਿਲਾਫ਼ ਇਹ ਕਾਰਵਾਈ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੁਖੀ ਮਨੀਸ਼ਾ ਗੁਲਾਟੀ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਸੀ। ਹਨੀ ਸਿੰਘ ਦੇ ਇਸ ਗੀਤ ਨੂੰ ਰਿਲੀਜ਼ ਕਰਨ ਵਾਲੀ ਟੀ-ਸੀਰੀਜ਼ ਦੇ ਮਾਲਕ ਭੂਸ਼ਨ ਕੁਮਾਰ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਫਿਲਹਾਲ ਹਨੀ ਸਿੰਘ ਤੇ ਕੰਪਨੀ ਮਾਲਕ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਪੰਡਤ ਰਾਓ ਧਰੇਨਵਰ ਨੇ ਥਾਣਾ ਮਟੌਰ ਦੇ ਐਸਐਚਓ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਅਸ਼ਲੀਲ ਗਾਣੇ ਗਾਉਣ ਦੇ ਦੋਸ਼ ਹੇਠ ਗਾਇਕ ਹਨੀ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਾਲਾਂਕਿ ਪੁਲੀਸ ਨੇ ਕੇਸ ਦਰਜ ਕਰਨ ਤੋਂ ਬਾਅਦ ਗਾਇਕ ਹਨੀ ਸਿੰਘ ਨੂੰ ਸੰਮਨ ਭੇਜਿਆ ਗਿਆ ਸੀ। ਪ੍ਰੰਤੂ ਗਾਇਕ ਨੇ ਪੁਲੀਸ ਵੱਲੋਂ ਭੇਜੇ ਗਏ ਸੰਮਨਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਜਾਂਚ ਵਿੱਚ ਸ਼ਾਮਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਹਨੀ ਸਿੰਘ ਖ਼ਿਲਾਫ਼ ਅਸ਼ਲੀਲ ਗਾਣੇ ਗਾਉਣ ਦੇ ਦੋਸ਼ ਵਿੱਚ ਦਰਜ ਕੇਸ ਮੁਆਫ਼ੀਯੋਗ ਨਹੀਂ ਹੈ। ਉਨ੍ਹਾਂ ਪੁਲੀਸ ਤੋਂ ਮੰਗ ਕੀਤੀ ਕਿ ਗਾਇਕ ਨੂੰ ਗ੍ਰਿਫ਼ਤਾਰ ਕਰਨ ਲਈ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਹਨੀ ਸਿੰਘ ਦਾ ਪਾਸਪੋਰਟ ਜ਼ਬਤ ਕਰਵਾਉਣ ਤਾਂ ਜੋ ਉਹ ਦੇਸ਼ ਛੱਡ ਕੇ ਵਿਦੇਸ਼ ਨਾ ਭੱਜ ਸਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ