Nabaz-e-punjab.com

ਬਲੌਂਗੀ ਨੇੜੇ ਪਟਿਆਲਾ ਕੀ ਰਾਓ ਨਦੀ ਦੇ ਪੁਲ ਨੂੰ ਡਬਲ ਕਰਨ ਦੀ ਮੰਗ, ਗਮਾਡਾ ਦੇ ਸੀਏ ਨੂੰ ਲਿਖਿਆ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਨਵੰਬਰ:
ਸ਼ਹਿਰ ਦੇ ਲੋਕ ਮਸਲਿਆਂ ਨੂੰ ਹਾਈ ਕੋਰਟ ਵਿੱਚ ਜਨਹਿੱਤ ਅਪੀਲਾਂ ਦਾਇਰ ਕਰਕੇ ਹੱਲ ਕਰਵਾਉਣ ਲਈ ਯਤਨਸ਼ੀਲ, ਪ੍ਰਸਿੱਧ ਸਮਾਜ ਸੇਵੀ ਅਤੇ ਨਗਰ ਨਿਗਮ ਮੁਹਾਲੀ ਦੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਪਿੰਡ ਬਲੌਂਗੀ ਨੇੜਿਓਂ ਗੁਜ਼ਰਦੀ ਪਟਿਆਲਾ ਕੀ ਰਾਓ ਨਦੀ ਵਾਲੇ ਪੁਲ ਨੂੰ ਡਬਲ ਕਰਵਾਉਣ ਦੀ ਮੰਗ ਕੀਤੀ ਹੈ। ਇਸੇ ਸਬੰਧ ਵਿੱਚ ਕੌਂਸਲਰ ਬੇਦੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਇੱਕ ਪੱਤਰ ਵੀ ਲਿਖਿਆ ਹੈ।
ਸੀ.ਏ. ਗਮਾਡਾ ਨੂੰ ਲਿਖੇ ਪੱਤਰ ਵਿੱਚ ਕੌਂਸਲਰ ਬੇਦੀ ਨੇ ਕਿਹਾ ਕਿ ਖਰੜ ਵਾਲੇ ਪਾਸਿਓਂ ਆਉਣ ਸਮੇਂ ਬਲੌਂਗੀ ਸ਼ਹਿਰ ਮੁਹਾਲੀ ਦਾ ਪ੍ਰਵੇਸ਼ ਦੁਆਰ ਹੈ। ਇਸ ਪੁਲ ਦੀ ਖਸਤਾ ਹਾਲਤ ਅਤੇ ਪੁਲ ਤੰਗ ਹੋਣ ਕਾਰਨ ਜਿੱਥੇ ਬਾਹਰੀ ਲੋਕਾਂ ’ਤੇ ਮਾੜਾ ਪ੍ਰਭਾਵ ਪੈਂਦਾ ਹੈ, ਉਥੇ ਹੀ ਇਸ ਪੁਲ ਉੱਤੇ ਅਕਸਰ ਟਰੈਫ਼ਿਕ ਜਾਮ ਲੱਗਣ ਦੀ ਸਥਿਤੀ ਵੀ ਬਣੀ ਰਹਿੰਦੀ ਹੈ। ਸ੍ਰੀ ਬੇਦੀ ਨੇ ਕਿਹਾ ਕਿ ਭਾਵੇਂ ਕੁਝ ਸਮਾਂ ਪਹਿਲਾਂ ਇਸੇ ਬਲੌਂਗੀ ਵਾਲੇ ਪੁਲ ਵਾਲੀ ਸੜਕ ਦੀ ਪ੍ਰਸ਼ਾਸਨ ਵੱਲੋਂ ਰਿਪੇਅਰ ਆਦਿ ਵੀ ਕੀਤੀ ਗਈ ਸੀ ਪ੍ਰੰਤੂ ਉਸ ਰਿਪੇਅਰ ਉਤੇ ਖਰਚ ਕੀਤੇ ਗਏ ਲੱਖਾਂ ਰੁਪਏ ਵੀ ਮਿੱਟੀ ਹੋ ਗਏ ਹਨ। ਪੁਲ ਦੇ ਦੋਵੇਂ ਪਾਸਿਉਂ ਸੜਕ ਉੱਚੀ ਹੋਣ ਕਾਰਨ ਬਾਰਿਸ਼ ਦੇ ਦਿਨਾਂ ਵਿੱਚ ਪਾਣੀ ਪੁਲ ਦੇ ਉੱਤੇ ਖੜ੍ਹ ਜਾਂਦਾ ਹੈ। ਜਿਸ ’ਚੋਂ ਟਰੈਫ਼ਿਕ ਲੰਘਣੀ ਮੁਸ਼ਕਲ ਹੋ ਜਾਂਦੀ ਹੈ। ਖਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਗਮਾਡਾ ਕੋਲੋਂ ਮੰਗ ਕੀਤੀ ਕਿ ਬਲੌਂਗੀ ਪੁਲ ਨੂੰ ਡਬਲ ਕਰਨ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…