Nabaz-e-punjab.com

ਸੈਕਟਰ-70 ਵਿੱਚ ਅਤਿ ਆਧੁਨਿਕ ਖੇਡ ਸਟੇਡੀਅਮ ਬਣਾਉਣ ਦੀ ਮੰਗ ਉੱਠੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਨਵੰਬਰ:
ਇੱਥੋਂ ਦੇ ਸੈਕਟਰ-70 (ਵਾਰਡ ਨੰਬਰ-47) ਵਿੱਚ ਖੇਡ ਸਟੇਡੀਅਮ ਬਣਾਉਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਇਸ ਸਬੰਧੀ ਅਕਾਲੀ ਦਲ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਟੇਡੀਅਮ ਦੀ ਉਸਾਰੀ ਲਈ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੂੰ ਮਿਲ ਕੇ ਮੰਗ ਪੱਤਰ ਦੇਣ ਦਾ ਫੈਸਲਾ ਲਿਆ ਗਿਆ। ਸੈਕਟਰ ਵਾਸੀਆਂ ਮੰਗ ਕੀਤੀ ਕਿ ਨਗਰ ਨਿਗਮ ਅਧੀਨ ਆਉਂਦੇ ਪਿੰਡ ਮਟੌਰ ਦੇ ਨਾਲ ਪਈ ਖਾਲੀ ਜ਼ਮੀਨ ਵਿੱਚ ਅਤਿ ਆਧੁਨਿਕ ਖੇਡ ਸਟੇਡੀਅਮ ਬਣਾਇਆ ਜਾਵੇ ਅਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਖੇਡਾਂ ਦਾ ਸਾਜੋ ਸਮਾਨ ਮੁਹੱਈਆ ਕਰਵਾਇਆ ਜਾਵੇ।
ਅਕਾਲੀ ਕੌਂਸਲਰ ਅਤੇ ਸੈਕਟਰ ਵਾਸੀਆਂ ਨੇ ਕਿਹਾ ਕਿ ਸੈਕਟਰ-70 ਮੁਹਾਲੀ ਦਾ ਸਭ ਤੋਂ ਸੰਘਣੀ ਵਸੋਂ ਵਾਲਾ ਇਲਾਕਾ ਹੈ ਪ੍ਰੰਤੂ ਇੱਥੇ ਬੱਚਿਆਂ ਦੇ ਖੇਡਣ ਲਈ ਕੋਈ ਢੁਕਵੀਂ ਥਾਂ ਨਹੀਂ ਹੈ ਜਦੋਂਕਿ ਉਸ ਤੋਂ ਅੱਧੀ ਆਬਾਦੀ ਵਾਲੇ ਸੈਕਟਰਾਂ-69, 78, 72, ਫੇਜ਼-7 ਵਿੱਚ ਖੇਡ ਸਟੇਡੀਅਮ ਬਣੇ ਹੋਏ ਹਨ। ਮੀਟਿੰਗ ਵਿੱਚ ਸ੍ਰੀ ਪਟਵਾਰੀ ਨੇ ਸੈਕਟਰ-70 ਵਿੱਚ ਨਾਜਾਇਜ਼ ਉਸਾਰੀਆਂ ਬੰਦ ਕਰਵਾਉਣ, ਐਮਆਈਜੀ ਸੁਪਰ ਬਲਾਕ ਵਿੱਚ ਲਿਫ਼ਟ ਦੀ ਵਿਵਸਥਾ ਕਰਨ, ਉੱਪਰਲੀ ਛੱਤ ’ਤੇ ਜਾਣ ਦਾ ਰਸਤਾ ਬਣਾਉਣ, ਛੱਤ ਉੱਤੇ ਸੋਲਰ ਪੈਨਲ ਲਗਾਉਣ ਦੀ ਵੀ ਮੰਗ ਕੀਤੀ ਗਈ। ਇਸ ਤੋਂ ਬਾਅਦ ਸੈਕਟਰ ਵਾਸੀਆਂ ਨੇ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਕਿ ਜੇਕਰ ਗਮਾਡਾ ਨੇ ਉਕਤ ਮਸਲਿਆਂ ਨੂੰ ਜਲਦੀ ਹੱਲ ਨਹੀਂ ਕੀਤਾ ਗਿਆ ਤਾਂ ਸਾਰੇ ਕੌਂਸਲਰ ਅਤੇ ਵੈਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਵੱਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਪੁੱਡਾ ਮੰਤਰੀ ਅਤੇ ਗਮਾਡਾ\ਪੁੱਡਾ ਦੇ ਮੁੱਖ ਪ੍ਰਸ਼ਾਸਕਾਂ ਨੂੰ ਸਾਂਝਾ ਮੰਗ ਪੱਤਰ ਦਿੱਤਾ ਜਾਵੇਗਾ।
ਮੀਟਿੰਗ ਵਿੱਚ ਐਮਆਈਜੀ ਸੁਪਰ ਦੇ ਪ੍ਰਧਾਨ ਆਰਪੀ ਕੰਬੋਜ, ਜਨਰਲ ਸਕੱਤਰ ਆਰਕੇ ਗੁਪਤਾ, ਦਰਸ਼ਨ ਸਿੰਘ ਮਹਿੰਮੀ, ਪ੍ਰੋ. ਗੁਲਦੀਪ ਸਿੰਘ, ਪੀਕੇ ਚਾਂਦ, ਸੰਦੀਪ ਕੰਗ, ਦਿਨੇਸ਼ ਗੁਪਤਾ, ਵੀਰ ਸਿੰਘ ਠਾਕੁਰ, ਅਮਿਤ, ਤਰਲੋਚਨ ਦੇਵ, ਡਾ. ਗੁਰਮੇਲ ਸਿੰਘ, ਅਮਰ ਸਿੰਘ ਧਾਲੀਵਾਲ, ਇੰਜ ਬਲਜੀਤ ਸਿੰਘ, ਚਰਨ ਦਾਸ ਵਰਮਾ, ਐਮਐਸ ਚੌਹਾਨ, ਰਮਨ, ਸਰਬਜੀਤ ਕੌਰ, ਵਰਿੰਦਰਜੀਤ ਕੌਰ, ਵੀਨਾ ਕੰਬੋਜ, ਗਗਨ ਸੰਧੂ, ਰੇਨੂ ਨੱਈਅਰ, ਨਵਨੀਤ ਕੌਰ, ਰੁਪਿੰਦਰ ਸਿੰਘ, ਰਣਜੀਤ ਬੈਦਵਾਨ, ਆਰਪੀ ਵਰਮਾ ਅਤੇ ਸੁਖਵਿੰਦਰ ਸੁੱਖੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…