ਸੈਕਟਰ-78 ਦਾ ਵੱਖਰਾ ਵਾਰਡ ਬਣਾਉਣ ਦੀ ਮੰਗ ਉੱਠੀ, ਸੈਕਟਰ ਵਾਸੀਆਂ ਦਾ ਵਫ਼ਦ ਡਾਇਰੈਕਟਰ ਨੂੰ ਮਿਲਿਆ

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਨਾਲ ਵੀ ਕੀਤੀ ਮੁਲਾਕਾਤ, ਡਿਸਪੈਂਸਰੀ ਬਣਾਉਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਗਸਤ:
ਇੱਥੋਂ ਦੇ ਰੈਜ਼ੀਡੈਂਟ ਵੈਲਫੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ-78 ਦੇ ਵਫ਼ਦ ਨੇ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਡਾਇਰੈਕਟਰ ਅਤੇ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਮਿਲ ਕੇ ਸੈਕਟਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਜਾਣੂ ਕਰਵਾਇਆ ਅਤੇ ਸੈਕਟਰ-78 ਦਾ ਖੇਤਰਫਲ ਬਹੁਤ ਵੱਡਾ ਹੈ, ਲਿਹਾਜ਼ਾ ਇਸ ਸੈਕਟਰ ਦਾ ਵੱਖਰਾ ਵਾਰਡ ਬਣਾਇਆ ਜਾਵੇ। ਕਮੇਟੀ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ, ਮੁੱਖ ਸਲਾਹਕਾਰ ਮੇਜਰ ਸਿੰਘ, ਮੀਤ ਪ੍ਰਧਾਨ ਸੁਰਿੰਦਰ ਸਿੰਘ ਕੰਗ ਅਤੇ ਸੈਕਟਰ-79 ਕਮੇਟੀ ਦੇ ਪ੍ਰਧਾਨ ਐਮਪੀ ਸਿੰਘ ਨੇ ਕਿਹਾ ਕਿ ਸਾਲ 2015 ਦੀ ਵਾਰਡਬੰਦੀ ਮੁਤਾਬਕ ਸੈਕਟਰ-78 ਨੂੰ ਵੱਖ-ਵੱਖ ਸੈਕਟਰਾਂ ਅਤੇ ਸੋਹਾਣਾ ਪਿੰਡ ਨਾਲ ਜੋੜਿਆ ਗਿਆ ਹੈ। ਇਸ ਤਰ੍ਹਾਂ ਸੈਕਟਰ-78 ਚਾਰ ਕੌਂਸਲਰਾਂ/ਵਾਰਡਾਂ ਅਧੀਨ ਆਉਂਦਾ ਹੈ। ਲਿਹਾਜ਼ਾ ਪਿੰਡ ਸੋਹਾਣਾ ਨੂੰ ਅਲੱਗ ਕਰਕੇ ਸੈਕਟਰ-78 ਦਾ ਵੱਖਰਾ ਵਾਰਡ ਬਣਾਇਆ ਜਾਵੇ ਤਾਂ ਜੋ ਸੈਕਟਰ ਦੀ ਤਰੱਕੀ ਅਤੇ ਹੋਰ ਕੰਮ ਸੁਚੱਜੇ ਢੰਗ ਨਾਲ ਹੋ ਸਕਣ। ਸੈਕਟਰ ਵਾਸੀਆਂ ਨੇ ਦੱਸਿਆ ਕਿ ਇਸ ਸਬੰਧੀ ਪਿਛਲੇ ਸਾਲ 26 ਦਸੰਬਰ ਨੂੰ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਸੈਕਟਰ-78 ਦਾ ਵੱਖਰਾ ਵਾਰਡ ਬਣਾਇਆ ਜਾਂਦਾ ਹੈ ਤਾਂ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮਿਲ ਸਕਣਗੀਆਂ।
ਇਸੇ ਦੌਰਾਨ ਸੈਕਟਰ-78 ਅਤੇ ਸੈਕਟਰ-79 ਦੇ ਕਮੇਟੀ ਦੇ ਸਾਂਝੇ ਵਫ਼ਦ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਨੂੰ ਮਿਲ ਕੇ ਮੰਗ ਕੀਤੀ ਕਿ ਸੈਕਟਰ-79 ਵਿੱਚ ਗਮਾਡਾ ਵੱਲੋਂ ਸਿਹਤ ਵਿਭਾਗ ਲਈ ਰਾਖਵੀਂ ਛੱਡੀ ਗਈ 0.54 ਏਕੜ ਜ਼ਮੀਨ ਉੱਤੇ ਅਰਬਨ ਪਬਲਿਕ ਹੈਲਥ ਸੈਂਟਰ ਖੋਲ੍ਹਿਆ ਜਾਵੇ ਤਾਂ ਜੋ ਸੈਕਟਰ ਵਾਸੀ ਆਪਣਾ ਇਲਾਜ ਕਰਵਾ ਸਕਣ ਕਿਉਂਕਿ ਸੈਕਟਰ-79 ਦੇ ਨੇੜੇ ਲਗਭਗ 5 ਕਿੱਲੋਮੀਟਰ ਤੱਕ ਕੋਈ ਵੀ ਸਰਕਾਰੀ ਡਿਸਪੈਂਸਰੀ ਜਾਂ ਹਸਪਤਾਲ ਨਹੀਂ ਹੈ। ਇਸ ਸੈਕਟਰ ਦੇ ਨੇੜੇ ਸੈਕਟਰ-78, 80, 85, ਪਿੰਡ ਮੌਲੀ, ਸੈਕਟਰ-81 ਪੂਰਬ ਅਪਾਰਟਮੈਂਟ ਪੈਂਦੇ ਹਨ। ਇਨ੍ਹਾਂ ਸੈਕਟਰਾਂ ਦੀ ਆਬਾਦੀ ਲਗਭਗ 60 ਹਜ਼ਾਰ ਹੈ ਅਤੇ ਦਿਨ ਪ੍ਰਤੀ ਦਿਨ ਆਬਾਦੀ ਵਧ ਰਹੀ ਹੈ। ਇਨ੍ਹਾਂ ਸੈਕਟਰਾਂ ਦੇ ਬਾਸ਼ਿੰਦਿਆਂ ਨੂੰ ਸਿਹਤ ਸਬੰਧੀ ਸਹੂਲਤਾਂ ਦੀ ਪੂਰਤੀ ਲਈ ਨਿੱਜੀ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ, ਜਿੱਥੇ ਉਨ੍ਹਾਂ ਨੂੰ ਮਜਬੂਰੀ ਵਿੱਚ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…