Share on Facebook Share on Twitter Share on Google+ Share on Pinterest Share on Linkedin ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤਹਿਤ ਮੁਲਾਜ਼ਮਾਂ ਨੂੰ ਪੂਰੀ ਤਨਖ਼ਾਹ ਦੇਣ ਦੀ ਮੰਗ ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਨੇ ਮੀਟਿੰਗ ਦੌਰਾਨ ਕੀਤੀ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਸਤੰਬਰ: ਪੁੱਡਾ ਇੰਜੀਨੀਅਰਜ਼ ਐਸੋਸ਼ੀਏਸ਼ਨ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸਿਵਲ ਰਿੱਟ ਪਟੀਸ਼ਨ 8922 ਆਫ 2017 ਕੇਸ ਗੁਰਵਿੰਦਰ ਸਿੰਘ ਅਤੇ ਹੋਰ ਬਨਾਮ ਸਟੇਟ ਆਫ ਪੰਜਾਬ ਅਤੇ ਹੋਰ ਦਾ ਨਿਪਟਾਰਾ ਕਰਦੇ ਹੋਏ 13 ਸਤੰਬਰ 2018 ਨੂੰ ਸੁਣਾਏ ਗਏ ਪੰਜਾਬ ਤੇ ਨਵੇਂ ਭਰਤੀ ਹੋਏ ਮੁਲਾਜਮਾਂ ਨੂੰ ਪੂਰੀ ਤਨਖਾਹ ਦੇਣ ਦੇ ਫੈਸਲੇ ਨੂੰ ਨਵੇਂ ਭਰਤੀ ਹੋਏ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦੇਣ ਦੇ ਫੈਸਲੇ ਨੂੰ ਤੁਰੰਤ ਲਾਗੂ ਕੀਤਾ ਜਾਵੇ। ਪੁੱਡਾ ਇੰਜੀਨੀਅਰ ਐਸੋਸ਼ੀਏਸ਼ਨ ਦੇ ਪ੍ਰਧਾਨ ਇੰਜੀਨੀਅਰ ਮਨਦੀਪ ਸਿੰਘ ਲਾਚੋਵਾਲ ਨੇ ਪ੍ਰੈੱਸ ਨੂੰ ਨੋਟ ਜਾਰੀ ਕਰਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਮੁੱਖ ਤੌਰ ਤੇ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਆਉਣ ਤੇ ਨਵੇਂ ਭਰਤੀ ਕੀਤੇ ਮੁਲਾਜਮਾਂ ਨੂੰ ਪੂਰਾ ਵੇਤਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸੀ ਕਿ ਉਹਨਾਂ ਦੀ ਸਰਕਾਰ ਨੂੰ ਚਾਹੀਦਾ ਕਿ ਮਾਨਯੋਗ ਅਦਾਲਤ ਦੇ ਫੈਸਲੇ ਦੇ ਆਧਾਰ ਤੇ ਤੁਰੰਤ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਉਹਨਾਂ ਕਿਹਾ ਕਿ ਇਸ ਸਮੇਂ ਪੰਜਾਬ ਸਰਕਾਰ ਦੇ ਅਦਾਰਿਆਂ ਵਿੱਚ ਕੰਮ ਕਰ ਰਹੇ ਇੰਜੀਨਾਅਰ ਜਿੰਨਾਂ ਵੇਤਨ ਲੈ ਰਹੇ ਹਨ, ਉਸ ਨਾਲੋਂ ਤਾਂ ਉਹਨਾਂ ਨੇ ਡਿਗਰੀ ਕਰਦੇ ਸਮੇਂ ਪ੍ਰਤੀ ਮਹੀਨਾ ਫੀਸ ਹੀ ਵੱਧ ਦਿੱਤੀ ਹੈ। ਉਹਨਾਂ ਕਿਹਾ ਕਿ ਮਾਨਯੋਗ ਅਦਾਲਤ ਵਲੋਂ ਸ਼ਲਾਘਾਯੋਗ ਫੈਸਲਾ ਕੀਤਾ ਗਿਆ ਹੈ ਅਤੇ ਹੁਣ ਸਰਕਾਰ ਇਸ ਫੈਸਲੇ ਦੇ ਹੱਕ ਵਿੱਚ ਨੋਟੀਫਿਕੇਸ਼ਨ ਜਾਰੀ ਕਰਕੇ ਆਪਣਾ ਫਰਜ਼ ਨਿਭਾਏ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਦੇ ਉੱਪ ਪ੍ਰਧਾਨ ਇੰਜੀਨੀਅਰ ਅਨੁਜ ਸਹਿਗਲ, ਇੰਜੀਨੀਅਰ ਗੁਰਜੀਤ ਸਿੰਘ, ਇੰਜੀਨੀਅਰ ਗੁਰਪਾਲ ਸਿੰਘ, ਇੰਜੀਨੀਅਰ ਅਵਤਾਰ ਸਿੰਘ, ਇੰਜੀਨੀਅਰ ਅਵਦੀਪ ਸਿੰਘ, ਇੰਜੀਨੀਅਰ ਹਰਮਨਦੀਪ ਸਿੰਘ ਖਹਿਰਾ, ਇੰਜੀਨੀਅਰ ਜਰਮਨਜੀਤ ਸਿੰਘ, ਇੰਜੀਨੀਅਰ ਵਿਜੈਪਾਲ ਸਿੰਘ, ਇੰਜੀਨੀਅਰ ਸੁਧਾਂਸ਼ੂ ਗੁਪਤਾ, ਇੰਜੀਨੀਅਰ ਗੁਰਕਿਰਤ ਸਿੰਘ, ਇੰਜੀਨੀਅਰ ਰਵਿੰਦਰ ਸਿੰਘ, ਇੰਜੀਨੀਅਰ ਗੁਰਿੰਦਰਪਾਲ ਸਿੰਘ, ਇੰਜੀਨੀਅਰ ਸਿਮਰਨਜੀਤ, ਇੰਜੀਨੀਅਰ ਪਰਮਵੀਰ ਸਿੰਘ, ਇੰਜੀਨੀਅਰ ਦੀਪਕ ਕੁਮਾਰ, ਇੰਜੀਨੀਅਰ ਮਨਦੀਪ ਸਿੰਘ, ਇੰਜੀਨੀਅਰ ਰਵਿੰਦਰ ਗਰਗ, ਇੰਜੀਨੀਅਰ ਅਰਸ਼ਦੀਪ ਸਿੰਘ, ਇੰਜੀਨੀਅਰ ਹੇਮੰਤ ਸਿੰਗਲਾ, ਇੰਜੀਨੀਅਰ ਮੁਨੀਸ਼ ਕੁਮਾਰ, ਇੰਜੀਨੀਅਰ ਸ਼ਕਤੀ ਗਰਗ ਅਤੇ ਇੰਜੀਨੀਅਰ ਗੁਰਜੀਤ ਸਿੰਘ ਆਦਿ ਹਾਜਰ ਸਨ। ਫੋਟੋ: ਪ੍ਰੈਸ ਨੋਟ ਜਾਰੀ ਕਰਦੇ ਹੋਏ ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਇੰਜੀਨੀਅਰ ਮਨਦੀਪ ਸਿੰਘ ਲਾਚੋਵਾਲ, ਉਪ ਪ੍ਰਧਾਨ ਇੰਜੀਨੀਅਰ ਅਨੁਜ ਸਹਿਗਲ, ਇੰਜੀਨੀਅਰ ਗੁਰਜੀਤ ਸਿੰਘ, ਇੰਜੀਨੀਅਰ ਹਰਮਨਦੀਪ ਸਿੰਘ ਖਹਿਰਾ ਅਤੇ ਹੋਰ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ