ਨਿਊ ਸਵਰਾਜ ਨਗਰ ਖਰੜ ਵਿੱਚ ਛੋਟੇ ਮਕਾਨ ਬਣਾਉਣ ’ਤੇ ਪਾਬੰਦੀ ਲਗਾਉਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਖਰੜ, 30 ਅਪਰੈਲ:
ਖਰੜ ਦੇ ਨਿਊ ਸਵਰਾਜ ਨਗਰ ਦੇ ਵਸਨੀਕਾਂ ਮਨੀਸ਼ ਸ਼ਰਮਾ, ਜਤਿੰਦਰ ਸ਼ਰਮਾ ਅਤੇ ਹੋਰਨਾਂ ਵਿਅਕਤੀਆਂ ਨੇ ਨਗਰ ਕੌਂਸਲ ਖਰੜ ਦੇ ਕਾਰਜਸਾਧਕ ਅਫ਼ਸਰ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਹੈ ਕਿ ਇਸ ਨਿਊ ਸਵਰਾਜ ਨਗਰ ਵਿੱਚ ਛੋਟੇ ਮਕਾਨ ਬਣਾਉਣ ਉੱਤੇ ਪਾਬੰਦੀ ਲਗਾਈ ਜਾਵੇ। ਇਸ ਮੌਕੇ ਉਹਨਾਂ ਕਿਹਾ ਕਿ ਇਸ ਨਗਰ ਵਿੱਚ ਇੱਕ ਬਿਲਡਰ ਵੱਲੋਂ ਪਹਿਲਾਂ ਵੀ ਛੋਟੇ ਮਕਾਨ ਬਣਾ ਕੇ ਵੇਚੇ ਗਏ ਹਨ ਅਤੇ ਹੁਣ ਵੀ ਉਹ ਦੋ ਛੋਟੇ ਮਕਾਨ ਬਣਾ ਰਿਹਾ ਹੈ। ਇਹਨਾ ਛੋਟੇ ਮਕਾਨਾਂ ਕਾਰਨ ਇਹਨਾਂ ਵਿੱਚ ਕਾਰਾਂ ਨਹੀਂ ਖੜੀਆਂ ਹੋ ਸਕਦੀਆਂ। ਜਿਸ ਕਰਕੇ ਇਹਨਾਂ ਦੀਆਂ ਕਾਰਾਂ ਸੜਕ ਉੱਪਰ ਖੜਦੀਆਂ ਹਨ। ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪੈਂਦਾ ਹੈ। ਉਹਨਾਂ ਮੰਗ ਕੀਤੀ ਹੈ ਕਿ ਇਸ ਨਗਰ ਵਿੱਚ ਛੋਟੇ ਮਕਾਨ ਬਣਾਉਣ ਉਪਰ ਪਾਬੰਦੀ ਲਗਾਈ ਜਾਵੇ। ਇਸ ਮੌਕੇ ਸੋਨੂੰ ਕੁਮਾਰ, ਸੰਜੀਵ ਕੁਮਾਰ, ਸੰਜੀਵ ਪ੍ਰਾਸਰ, ਚੰਦਰ ਮੋਹਣ, ਦੀਪਕ, ਰੂਬੀ, ਗਗਨ, ਰਜਿੰਦਰ ਕੁਮਾਰ, ਪ੍ਰੇਮ ਨਾਥ, ਕੰਵਲਜੀਤ ਸਿੰਘ ਢਿੱਲੋਂ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…