Share on Facebook Share on Twitter Share on Google+ Share on Pinterest Share on Linkedin ਰਾਈਟ ਟੂ ਫਰੀਡਮ ਐਜੂਕੇਸ਼ਨ ਐਕਟ ਪ੍ਰਾਈਵੇਟ ਸਕੂਲਾਂ ਵਿੱਚ ਲਾਗੂ ਕਰਨ ਦੀ ਮੰਗ ਨੇ ਜ਼ੋਰ ਫੜਿਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਫਰਵਰੀ: ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਨੇ ਮੰਗ ਕੀਤੀ ਹੈ ਕਿ ਸੂਬੇ ਵਿੱਚ ਰਾਈਟ ਟੂ ਫਰੀਡਮ ਐਜੂਕੇਸ਼ਨ ਐਕਟ ਪ੍ਰਾਈਵੇਟ ਸਕੂਲਾਂ ਵਿੱਚ ਲਾਗੂ ਕੀਤਾ ਜਾਵੇ। ਅੱਜ ਇੱਥੇ ਮਾਨਤਾ ਪ੍ਰਾਪਤ ਐਫੀਲੀਏਟਿਡ ਸਕੂਲ ਐਸੋਸੀਏਸ਼ਨ (ਰਾਸਾ\ਯੂਕੇ) ਦੇ ਚੇਅਰਮੈਨ ਹਰਪਾਲ ਸਿੰਘ ਨੇ ਕਿਹਾ ਕਿ ਰਾਈਟ ਟੂ ਫਰੀਡਮ ਐਜੂਕੇਸ਼ਨ ਪ੍ਰਾਈਵੇਟ ਸਕੂਲਾਂ ਵਿੱਚ ਲਾਗੂ ਕੀਤਾ ਜਾਵੇ ਤਾਂ ਜੋ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਵੀ ਮਿਆਰੀ ਸਿੱਖਿਆ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ 26 ਲੱਖ ਵਿਦਿਆਰਥੀ ਸਿੱਖਿਆ ਲੈ ਰਹੇ ਹਨ ਜਦੋਂਕਿ ਪ੍ਰਾਈਵੇਟ ਸਕੂਲਾਂ ਵਿੱਚ 46 ਲੱਖ ਬੱਚੇ ਪੜ੍ਹਾਈ ਕਰ ਰਹੇ ਹਨ। ਪ੍ਰਾਈਵੇਟ ਸਕੂਲ ਵਿੱਚ ਪੜ੍ਹ ਰਹੇ ਬੱਚਿਆ ਦੇ ਮਾਪੇ ਵੀ ਸਰਕਾਰ ਦੇ ਖਜਾਨੇ ਵਿੱਚ ਬਰਾਬਰ ਦਾ ਯੋਗਦਾਨ ਪਾਉਂਦੇ ਹਨ ਪ੍ਰੰਤੂ ਸਹੂਲਤਾਂ ਸਿਰਫ਼ ਤੇ ਸਿਰਫ਼ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਹੀ ਦਿੱਤੀਆਂ ਜਾਂਦੀਆਂ ਹਨ।, ਜੋ ਕਿ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨਾਲ ਸਿਰੇ ਦੀ ਨਾਇਨਸਾਫ਼ੀ ਹੈ। ਹਰਪਾਲ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਪੰਜਾਬ ਵਿੱਚ ਬਣਨ ਵਾਲੀ ਨਵੀਂ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਨਾਲ ਕਿਸੇ ਕਿਸਮ ਦਾ ਵਿਤਕਰਾ ਕੀਤਾ ਗਿਆ ਤਾਂ ਉਹ ਬਿਲਕੁਲ ਵੀ ਸਹਿਣ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬੱਚਿਆਂ ਦੇ ਖਾਤਿਆਂ ਵਿੱਚ ਸਿੱਧੇ ਫੰਡ ਪਾਉਣੇ ਚਾਹੀਦੇ ਹਨ ਅਤੇ ਹਰੇਕ ਬੱਚੇ ਨੂੰ ਆਪਣੀ ਮਰਜ਼ੀ ਨਾਲ ਕਿਸੇ ਵੀ ਬੋਰਡ ਜਾਂ ਅਦਾਰੇ ਤੋਂ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਾਈਵੇਟ ਸਕੂਲਾਂ ਵਿੱਚ ਪੜਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਾਂਗ ਇਕਸਾਰਤਾ ਨਾਲ ਦੇਖਿਆ ਜਾਵੇ। ਇਸ ਮੌਕੇ ਰਵਿੰਦਰ ਮਾਨ (ਬਠਿੰਡਾ), ਰਘਬੀਰ ਸਿੰਘ ਸੋਹਲ, ਕੁਲਜੀਤ ਸਿੰਘ ਬਾਠ, ਰਵੀ ਸ਼ਰਮਾ, ਗੁਰਮੁੱਖ ਸਿੰਘ, ਐਚਐਸ ਪਠਾਣੀਆ, ਤੇਜਬੀਰ ਸਿੰਘ ਸੋਹਲ (ਜ਼ਿਲ੍ਹਾ ਅੰਮ੍ਰਿਤਸਰ), ਰਵਿੰਦਰ ਪਠਾਣੀਆਂ (ਜ਼ਿਲ੍ਹਾ ਅੰਮ੍ਰਿਤਸਰ), ਦਿਲਬਾਗ ਸਿੰਘ, ਸਲਵਾਨ, ਜਸਬੀਰ ਸਿੰਘ, ਰਵਿੰਦਰ ਸ਼ਰਮਾ (ਫਿਰੋਜ਼ਪੁਰ), ਸੁਖਵਿੰਦਰ ਸਿੰਘ, ਪੀਪੀਐਸਓ ਦੇ ਜਨਰਲ ਸਕੱਤਰ ਸ੍ਰੀ ਤੇਜਪਾਲ, ਗੁਰਦਿਆਲ ਸਿੰਘ ਢੀਂਡਸਾ (ਬਾਦਸ਼ਾਹਪੁਰ), ਸੁਖਵਿੰਦਰ ਸਿੰਘ (ਅਨੰਦਪੁਰ), ਮਨਜੀਤ ਸਿੰਘ (ਬਾਬਾ ਬਕਾਲਾ), ਮਦਨ ਲਾਲ ਸੇਠੀ, ਬਲਦੇਵ ਸਿੰਘ, ਪਰਮਿੰਦਰ (ਮਕੋਵਾਲ), ਤਲਵਿੰਦਰ ਸੰਧੂ, ਸੁਰੇਸ਼, ਦਰਸ਼ਨ ਬਜਾਜ, ਪਰਮਿੰਦਰ ਸਿੰਘ (ਖੁਜਾਲਾ), ਇੰਦਰਜੀਤ ਸਿੰਘ, ਬਲਦੇਵ ਸਰਕਾਰੀਆ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ