nabaz-e-punjab.com

ਕੰਟੀਨ ਤੋਂ ਮਿਲਦੀ ਮਹਿੰਗੀ ਸ਼ਰਾਬ ਤੋਂ ਫੌਜੀ ਅੌਖੇ, ਮੁੱਖ ਮੰਤਰੀ ਨੂੰ ਦਖ਼ਲ ਦੇਣ ਦੀ ਮੰਗ

ਟੋਲ ਟੈਕਸ ਛੋਟ ਅਤੇ ਸਾਬਕਾ ਫੌਜੀਆਂ ਲਈ ਨੌਕਰੀਆਂ ਦਾ ਪ੍ਰਬੰਧ ਕਰਨ ਦੀ ਵੀ ਕੀਤੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਦਸੰਬਰ:
ਫੌਜੀ ਕੰਨਟੀਨ ਤੋੱ ਸਾਬਕਾ ਫੌਜੀਆਂ ਨੂੰ ਮਿਲਣ ਵਾਲੀ ਮਹਿੰਗੀ ਸ਼ਰਾਬ ਤੋੱ ਤੰਗ ਆਏ ਸਾਬਕਾ ਫੌਜੀ ਹੁਣ ਪੰਜਾਬ ਦੇ ਮੁੱਖ ਮੰਤਰੀ ਤੋਂ ਇਸ ਸਬੰਧੀ ਦਖ਼ਲ ਦੇਣ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਐਕਸ ਸਰਵਿਸਮੈਨ ਗ੍ਰੀਵੈਸਿਸ ਸੈਲ ਦੇ ਪ੍ਰਧਾਨ ਲੈਫ਼ ਕਰਨਲ ਐਸ ਐਸ ਸੋਹੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਦੀਆਂ ਫੌਜੀ ਕੰਟੀਨਾਂ ਵਿੱਚ ਸਾਬਕਾ ਫੌਜੀਆਂ ਨੂੰ ਮਿਲਦੀ ਮਹਿੰਗੀ ਸ਼ਰਾਬ ਤੋਂ ਰਾਹਤ ਦੇਣ, ਸਾਬਕਾ ਫੌਜੀਆਂ ਨੂੰ ਟੋਲ ਟੈਕਸ ਵਿੱਚ ਛੋਟ ਦੇ ਅਤੇ ਸਰਕਾਰੀ ਨੌਕਰੀਆਂ ਵਿੱਚ ਸਾਬਕਾ ਫੌਜੀਆਂ ਨੂੰ ਪਹਿਲ ਦੇਣ ਦੀ ਮੰਗ ਕੀਤੀ ਹੈ।
ਇਸ ਪੱਤਰ ਵਿੱਚ ਕਰਨਲ ਸੋਹੀ ਨੇ ਲਿਖਿਆ ਹੈ ਕਿ ਪੰਜਾਬ ਵਿਚਲੀਆਂ ਫੌਜੀ ਕੰਟੀਨਾਂ ਵਿੱਚ ਚੰਡੀਗੜ੍ਹ ਅਤੇ ਹਰਿਆਣਾ ਨਾਲੋੱ ਸ਼ਰਾਬ ਮਹਿੰਗੀ ਮਿਲਦੀ ਹੈ। ਉਹਨਾਂ ਲਿਖਿਆ ਹੈ ਕਿ ਚੰਡੀਗੜ੍ਹ ਅਤੇ ਹਰਿਆਣਾ ਦੀਆਂ ਕੰਟੀਨਾਂ ਵਿੱਚ ਕਿੰਗਫਿਸ਼ਰ ਬੀਅਰ 58 ਰੁਪਏ ਮਿਲਦੀ ਹੈ ਜਦੋੱ ਕਿ ਮੁਹਾਲੀ ਦੀ ਕੰਟੀਨ ਵਿੱਚ ਇਹ ਬੀਅਰ 82 ਰੁਪਏ ਦੀ ਮਿਲਦੀ ਹੈ। ਚੰਡੀਗੜ੍ਹ ਦੀ ਕੰਟੀਨ ਵਿੱਚ ਰਮ 99 ਰੁਪਏ, ਹਰਿਆਣਾ ਵਿੱਚ 103 ਰੁਪਏ ਮਿਲਦੀ ਹੈ ਜਦੋੱ ਕਿ ਮੁਹਾਲੀ ਦੀ ਕੰਟੀਨ ਵਿੱਚ 164 ਰੁਪਏ ਦੀ ਮਿਲਦੀ ਹੈ। ਉਹਨਾਂ ਲਿਖਿਆ ਹੈ ਕਿ ਇਹ ਠੀਕ ਹੈ ਕਿ ਪੰਜਾਬ ਸਰਕਾਰ ਦੀ ਵਿੱਤੀ ਹਾਲਤ ਕਮਜੋਰ ਹੈ ਪਰ ਇਸਦਾ ਸਾਰਾ ਬੋਝ ਫੌਜੀਆਂ ਉਪਰ ਨਾ ਪਾਇਆ ਜਾਵੇ।
ਸਾਬਕਾ ਫੌਜੀਆਂ ਨੇ ਪੰਜਾਰ ਵਿੱਚ ਕੈਪਟਨ ਸਰਕਾਰ ਬਣਾੳਣ ਵਿੱਚ ਕਾਫੀ ਯੋਗਦਾਨ ਪਾਇਆ ਹੈ। ਇਸ ਲਈ ਟੈਕਸ ਨੀਤੀ ਵਿੱਚ ਬਦਲਾਓ ਕਰਕੇ ਪੰਜਾਬ ਦੀਆਂ ਕੰਟੀਨਾਂ ਵਿੱਚ ਸਾਬਕਾ ਫੌਜੀਆਂ ਨੂੰ ਸਸਤੀ ਸ਼ਰਾਬ ਦਿੱਤੀ ਜਾਵੇ। ਉਹਨਾਂ ਲਿਖਿਆ ਹੈ ਕਿ ਪਿਛਲੀ ਕੈਪਟਨ ਸਰਕਾਰ ਵੇਲੇ ਸਾਬਕਾ ਫੌਜੀਆਂ ਨੂੰ ਪੰਜਾਬ ਵਿੱਚ ਟੋਲ ਟੈਕਸ ਤੋੱ ਛੋਟ ਦਿੱਤੀ ਗਈ ਸੀ ਪਰ ਦੋ ਸਾਲ ਪਹਿਲਾਂ ਸਾਬਕਾ ਫੌਜੀਆਂ ਤੋੱ ਇਹ ਸਹੂਲਤ ਵਾਪਸ ਲੈ ਲਈ ਗਈ। ਉਹਨਾਂ ਕਿਹਾ ਕਿ ਸਾਬਕਾ ਫੌਜੀਆਂ ਨੂੰ ਮੁੜ ਟੋਲ ਟੈਕਸ ਮਾਫ ਕੀਤਾ ਜਾਵੇ। ਉਹਨਾਂ ਲਿਖਿਆ ਹੈ ਕਿ ਬਹੁਤ ਘੱਟ ਸਾਬਕਾ ਫੌਜੀ ਹੁੰਦੇ ਹਨ, ਜੋ ਕਿ ਸਰਕਾਰੀ ਨੌਕਰੀ ਪ੍ਰਾਪਤ ਕਰ ਲੈਂਦੇ ਹਨ ਪਰ ਵੱਡੀ ਗਿੱਣਤੀ ਸਾਬਕਾ ਫੌਜੀ ਸਰਕਾਰੀ ਨੌਕਰੀਆਂ ਲੈਣ ਤਾਂ ਵਾਂਝੇ ਰਹਿ ਜਾਂਦੇ ਹਨ ਇਸ ਲਈ ਸਰਕਾਰੀ ਨੌਕਰੀਆਂ ਵਿੱਚ ਸਾਬਕਾ ਫੌਜੀਆਂ ਨੂੰ ਪਹਿਲ ਦੇ ਅਧਾਰ ਤੇ ਨੌਕਰੀਆਂ ਦਿੱਤੀਆਂ ਜਾਣ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਟਰੈਵਲ ਏਜੰਟਾਂ ਦੀ ਵੈਰੀਫਿਕੇਸ਼ਨ ਲਈ ਵਿਸ਼ੇਸ਼ ਮੁਹਿੰਮ ਵਿੱਢੀ

ਮੁਹਾਲੀ ਪੁਲੀਸ ਨੇ ਟਰੈਵਲ ਏਜੰਟਾਂ ਦੀ ਵੈਰੀਫਿਕੇਸ਼ਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਨਬਜ਼-ਏ-ਪੰਜਾਬ, ਮੁਹਾਲੀ, 24 ਫ…