ਸੈਕਟਰ-76 ਤੋਂ 80 ਵਿੱਚ 500 ਬਾਕੀ ਰਹਿੰਦੇ ਅਲਾਟੀਆਂ ਨੂੰ ਪਲਾਟਾਂ ਦੇ ਕਬਜ਼ੇ ਦੇਣ ਦੀ ਮੰਗ

ਸੁੱਚਾ ਸਿੰਘ ਕਲੌੜ ਦੀ ਪ੍ਰਧਾਨਗੀ ਹੇਠ ਹੋਈ ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈਅਫੇਅਰ ਕਮੇਟੀ ਦੀ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਸਤੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸੈਕਟਰ-76 ਤੋਂ 80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈਅਫੇਅਰ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਸ੍ਰੀ ਸੁੱਚਾ ਸਿੰਘ ਕਲੌੜ ਦੀ ਪ੍ਰਧਾਨਗੀ ਹੇਠ ਅੱਜ ਸੈਕਟਰ-79 ਦੇ ਪੈਟਰੋਲ ਪੰਪ ਦੇ ਨੇੜੇ ਹੋਈ। ਮੀਟਿੰਗ ਦੌਰਾਨ ਸੁੱਚਾ ਸਿੰਘ ਕਲੌੜ ਅਤੇ ਰਘਬੀਰ ਸਿੰਘ ਸੰਧੂ ਨੇ ਦੱਸਿਆ ਕਿ ਗਾਮਾਡਾ ਵੱਲੋਂ ਜਿਨ੍ਹਾਂ ਕਿਸਾਨਾ ਦੀ ਜਮੀਨ ਸਪੈਸਲ ਲੈਂਡ ਪੁਲਿੰਗ ਸਕੀਮ ਅਧੀਨ ਪ੍ਰਾਪਤ ਕੀਤੀ ਗਈ। ਉਨ੍ਹਾਂ ਨੂੰ ਰਿਹਾਇਸੀ ਪਲਾਟ ਦੇਣ ਲਈ ਮਿਤੀ 20 ਸਤੰਬਰ ਨੂੰ ਡਰਾਅ ਕੱਢ ਦਿੱਤਾ ਗਿਆ ਹੈ।
ਇਸ ਮੀਟਿੰਗ ਦੌਰਾਨ ਆਗੂਆਂ ਨੇ ਸਰਕਾਰ/ਗਮਾਡਾ ਤੋਂ ਮੰਗ ਕੀਤੀ ਕਿ ਅਲਾਟਮੈਂਟ ਤੋਂ ਵਾਝੇਂ ਰਹਿੰਦੇ ਤਕਰੀਬਨ 500 ਅਲਾਟੀਆਂ ਨੂੰ ਉਨ੍ਹਾਂ ਦੇ ਪਲਾਟਾਂ ਦੇ ਕਬਜੇ ਅਤੇ ਉਨ੍ਹਾਂ ਅਲਾਟੀਆਂ ਜਿਨ੍ਹਾਂ ਦੇ ਪਲਾਟ ਲਿਟੀਗੇਸਨ ਜਮੀਨ ਵਿੱਚ ਪੈੱਦੇ ਹਨ, ਉਨ੍ਹਾਂ ਨੂੰ ਬਦਲਵੇਂ ਪਲਾਟ ਦੇਣ ਦਾ ਤਰੁੰਤ ਪ੍ਰਬੰਧ ਕੀਤਾ ਜਾਵੇ ਤਾਂ ਜੋ ਪਿਛਲੇ 17 ਸਾਲਾ ਤੋੱ ਆਪਣੇ ਘਰ ਬਣਾਉਣ ਦਾ ਸੁਪਨਾ ਸਾਕਾਰ ਕਰ ਸਕਣ। ਇਨ੍ਹਾਂ ਸੈਕਟਰਾਂ ਈਆਂ ਸੜਕਾਂ ਤੇ ਪ੍ਰੀਮਿਕਸ ਪਾਉਣ, ਪਾਰਕਾਂ ਦੀ ਸਾਫ ਸਫਾਈ ਕਰਨ, ਹਾਊਸਫੈਡ ਨੂੰ ਸਾਢੇ ਤਿੰਨ ਕਨਾਅ ਜਮੀਨ ਦਾ ਕਬਜਾ ਦੇਣ, ਸੈਕਟਰ 79 ਦਾ ਵਾਟਰ-ਵਰਕਸ ਤਰੁੰਤ ਚਾਲੂ ਕਰਨ ਅਤੇ ਪਿੰਡ ਮੌਲੀ ਬੈਦਵਾਨ ਅਤੇ ਸੈਕਟਰ 80 ਵਿੱਚੋਂ ਲੰਘਦੇ ਨਾਲੇ ਨੂੂੰ ਢੱਕਣ ਦੀ ਪੁਰਜੋਰ ਮੰਗ ਵੀ ਕੀਤੀ ਗਈ।
ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਜੇਕਰ ਪਾਣੀ ਦੀ ਵਧੀਆਂ ਕੀਮਤਾਂ ਵਾਪਿਸ ਲੈਣ, ਸੈਕਟਰ-79 ਵਿੱਚ ਬਿਜਲੀ ਦਾ ਬਿੱਲ ਭਰਨ ਵਾਲੀ ਮਸ਼ੀਨ ਲਗਾਉਣ, ਓਪਨ ਜਿੰਮ ਖੋਲ੍ਹਣ ਆਦਿ ਮੰਗਾਂ ਨਾ ਮੰਨੀਆਂ ਗੲਆਂ ਤਾਂ ਸੰਘਰਸ਼ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਸਰਕਾਰ/ਗਮਾਡਾ ਦੀ ਹੋਵੇਗੀ। ਇਸ ਮੀਟਿੰਗ ਵਿੱਚ ਵਿੱਚ ਜੀ.ਐਸ.ਪਠਾਨੀਆਂ ਵਿੱਤ ਸਕੱਤਰ, ਸਰਦੂਲ ਸਿੰਘ ਪੂੰਨੀਆਂ ਪ੍ਰੈਸ ਸਕੱਤਰ, ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ, ਹਰਮੇਸ ਲਾਲ, ਗੁਰਮੇਲ ਸਿੰਘ ਢੀਂਡਸਾ, ਨਿਰਮਲ ਸਿੰਘ ਸਭਰਵਾਲ, ਸਤਨਾਮ ਸਿੰਘ ਭਿੰਡਰ, ਅਧਿਆਤਮ ਪ੍ਰਕਾਸ, ਐਨ ਕੇ ਤਰੇਹਨ, ਦੁਰਗਾ ਦਾਸ, ਦਿਆਲ ਚੰਦ, ਹਰਦਿਆਲ ਚੰਦ ਬਡਬਰ, ਸੁਰਿੰਦਰ ਸਿੰਘ, ਸੁਦਰਸ਼ਨ ਸਿੰਘ, ਭੁਪਿੰਦਰ ਮਟੌਰੀਆ, ਡਾ. ਮਨਮੋਹਨ ਸਿੰਘ, ਕ੍ਰਿਸਨਾ ਮਿੱਤੂ ਆਦਿ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…