ਗਮਾਡਾ ਦੀਆਂ ਨਵੀਆਂ ਨੀਤੀਆਂ ਕਾਰਨ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੂਰ ਕਰਨ ਦੀ ਮੰਗ

ਐਮਪੀਸੀਏ ਦਾ ਵਫ਼ਦ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਾਰਚ:
ਗਮਾਡਾ ਵੱਲੋਂ ਲਾਗੂ ਕੀਤੀਆਂ ਗਈਆਂ ਨਵੀਆਂ ਪਾਲਸੀਆਂ ਅਤੇ ਲਾਗੂ ਕੀਤੇ ਗਏ ਨਵੇਂ ਸਾਫ਼ਟਵੇਅਰ ਕਾਰਨ ਆਮ ਲੋਕਾਂ ਨੂੰ ਜ਼ਮੀਨ ਤੇ ਜਾਇਦਾਦ ਦੇ ਖਰੀਦ, ਵੇਚ, ਟਰਾਂਸਫਰ ਅਤੇ ਹੋਰ ਕੰਮਾਂ ਵਿੱਚ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦਾ ਇਕ ਵਫਦ ਪ੍ਰਧਾਨ ਹਰਪ੍ਰੀਤ ਸਿੰਘ ਡਡਵਾਲ ਦੀ ਅਗਵਾਈ ਵਿੱਚ ਗਮਾਡਾ ਦੇ ਮੁੱਖ ਪ੍ਰਸ਼ਾਸਕ ਬਿਪਲ ਉਜਲ ਕੁਮਾਰ ਨੂੰ ਮਿਲਿਆ।
ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਡਡਵਾਲ ਨੇ ਮੁੱਖ ਪ੍ਰਸ਼ਾਸਕ ਗਮਾਡਾ ਦੇ ਧਿਆਨ ਵਿੱਚ ਲਿਆਂਦਾ ਕਿ ਗਮਾਡਾ ਵੱਲੋਂ ਲਾਗੂ ਕੀਤੀਆਂ ਗਈਆਂ ਨਵੀਆਂ ਪਾਲਸੀਆਂ ਅਤੇ ਅਪਣਾਏ ਗਏ ਨਵੇਂ ਸਾਫ਼ਟਵੇਅਰ ਕਾਰਨ ਆਮ ਲੋਕਾਂ ਨੂੰ ਜ਼ਮੀਨ ਜਾਇਦਾਦ ਦੀ ਖਰੀਦ, ਵੇਚ ਅਤੇ ਟਰਾਂਸਫ਼ਰ ਦੇ ਕੰਮਾਂ ਦੇ ਨਾਲ ਹੋਰ ਕੰਮਾਂ ਵਿੱਚ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਾਫ਼ਟਵੇਅਰ ਨੂੰ ਜਾਂ ਤਾਂ ਠੀਕ ਤਰੀਕੇ ਨਾਲ ਕੰਮ ਕਰਨ ਲਈ ਤਿਆਰ ਕਰਨਾ ਚਾਹੀਦਾ ਹੈ ਜਾਂ ਇਸ ਸਾਫਟਵੇਅਰ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਇਸਦੇ ਨਾਲ ਗਮਾਡਾ ਵੱਲੋਂ ਜੋ ਤਤਕਾਲ ਸੇਵਾ ਬੰਦ ਕਰ ਦਿੱਤੀ ਗਈ ਹੈ, ਉਹ ਮੁੜ ਤੋਂ ਚਾਲੂ ਕੀਤੀ ਜਾਣੀ ਚਾਹੀਦੀ ਹੈ।
ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ ਨੇ ਕਿਹਾ ਕਿ ਗਮਾਡਾ ਵੱਲੋਂ ਅਪਨਾਏ ਗਏ ਨਵੇਂ ਸਾਫ਼ਟਵੇਅਰ ਕਾਰਨ ਆਮ ਲੋਕਾਂ ਨੂੰ ਆਪਣੀ ਜਮੀਨ ਜਾਇਦਾਦ ਸਬੰਧੀ ਐਨਓਸੀ, ਟਰਾਂਸਫਰਸ ਅਤੇ ਹੋਰ ਕੰਮਾਂ ਲਈ ਬਹੁਤ ਸਮੱਸਿਆਵਾਂ ਆ ਰਹੀਆਂ ਹਨ। ਉਹਨਾਂ ਕਿਹਾ ਕਿ ਇਸ ਸਾਫਟਵੇਅਰ ਵਿੱਚ ਜਦੋਂ ਤੱਕ ਇਕ ਅਰਜੀ ਦਾ ਨਿਪਟਾਰਾ ਨਹੀਂ ਹੁੰਦਾ, ਉਦੋਂ ਤੱਕ ਇਹ ਸਾਫਟਵੇਅਰ ਅਗਲੀ ਅਰਜੀ ਸਵੀਕਾਰ ਨਹੀਂ ਕਰਦਾ, ਜਿਸ ਕਾਰਨ ਸਾਰਾ ਕੰਮ ਰੁਕ ਜਾਂਦਾ ਹੈ। ਇਸ ਤੋਂ ਇਲਾਵਾ ਜੇ ਕੋਈ ਕਰਮਚਾਰੀ ਕੋਈ ਡਾਕੂਮੈਂਟ ਅਪਲੋਡ ਕਰਨ ਲਈ ਯਤਨ ਕਰਦਾ ਹੈ ਤਾਂ ਪੂਰਾ ਸਿਸਟਮ ਰੁਕ ਜਾਂਦਾ ਹੈ। ਜਿਸ ਕਰਮਚਾਰੀ ਦੇ ਅੰਗੂਠਾ ਲਗ ਕੇ ਇਹ ਸਾਫ਼ਟਵੇਅਰ ਚੱਲਦਾ ਹੈ, ਜੇ ਉਹ ਕਰਮਚਾਰੀ ਛੱੁਟੀ ਤੇ ਹੋਵੇ ਤਾਂ ਸਾਰਾ ਕੰਮ ਰੁਕ ਜਾਂਦਾ ਹੈ ਜਿਸ ਕਾਰਨ ਆਮ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੇ ਵਫ਼ਦ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਸਾਫਟਵੇਅਰ ਠੀਕ ਕਰਨ ਜਾਂ ਬਦਲਣ ਦਾ ਅਧਿਕਾਰ ਖੇਤਰ ਗਮਾਡਾ ਦੇ ਸੈਕਟਰੀ ਕੋਲ ਹੈ ਅਤੇ ਉਹ ਜਲਦੀ ਹੀ ਵਫ਼ਦ ਦੀ ਸੈਕਟਰੀ ਨਾਲ ਮੀਟਿੰਗ ਕਰਵਾ ਦੇਣਗੇ ਤਾਂ ਕਿ ਇਹ ਮਸਲਾ ਹਲ ਕੀਤਾ ਜਾ ਸਕੇ। ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਪਾਰਸ ਮਹਾਜਨ, ਮੁੱਖ ਸਰਪ੍ਰਸਤ ਹਰਜਿੰਦਰ ਸਿੰਘ ਧਵਨ, ਮੀਤ ਪ੍ਰਧਾਨ ਅਮਿਤ ਮਰਵਾਹਾ, ਸਕੱਤਰ ਪ੍ਰਦੀਪ ਜੋਸ਼ਨ, ਪ੍ਰੈਸ ਸਕੱਤਰ ਬਲਜੀਤ ਸਿੰਘ ਮਠਾੜੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…