
ਵੈਟ ਸਮਾਨਤਾ ਦੀ ਮੰਗ: ਪੰਜਾਬ ਪੈਟਰੋਲ ਪੰਪ ਡੀਲਰਜ ਵੱਲੋਂ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜਨਵਰੀ:
ਪੈਟਰੋਲ ਪੰਪ ਡੀਲਰਸ ਐਸੋਸਿਏਸ਼ਨ ਆਫ ਪੰਜਾਬ (ਪੀਪੀਡੀਏਪੀ) ਨੇ ਰਾਜ ਵਿੱਚ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਨੂੰ ਗੁਆਂਢੀ ਰਾਜ ਦੇ ਬਰਾਬਰ ਲਿਆਉਣ ਦੇ ਲਈ ਆਪਣੀ ਮੰਗ ਦੇ ਸਮਰਥਨ ’ਚ ਅਣਚਾਹੇ ਸਮੇਂ ਲਈ ਭੁੱਖ ਹੜਤਾਲ ਨੂੰ ਸ਼ੁਰੂ ਕਰ ਦਿੱਤਾ ਹੈ। ਐਸੋਸਿਏਸ਼ਨ ਦੇ ਮੈਂਬਰਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਮੰਗਾਂ ਪੂਰੀਆਂ ਨਾ ਕਰਨ ’ਤੇ ਭੁੱਖ ਹੜਤਾਲ ਨੂੰ ਜਾਰੀ ਰੱਖਣ ਦੀ ਘੋਸ਼ਣਾ ਕੀਤੀ ਹੈ। ਪੰਜਾਬ ਸਰਕਾਰ ਦੇ ਖਿਲਾਫ ਨਾਅਰੇ ਲਗਾਉਂਦੇ ਹੋਏ ਪੈਟਰੋਲ ਪੰਪ ਡੀਲਰਾਂ ਨੇ ਕਿਹਾ ਕਿ ਕਾਰੋਬਾਰ ਦੇ ਦੂਜੇ ਰਾਜਾਂ ’ਚ ਜਾਣ ਨਾਲ ਉਨ੍ਹਾਂ ਦਾ ਕਾਰੋਬਾਰ ਤਾਂ ਬੰਦ ਹੋ ਹੀ ਰਿਹਾ ਹੈ, ਸਰਕਾਰ ਨੂੰ ਆਪ ਵੀ ਹਰ ਸਾਲ 2,000 ਕਰੋੜ ਰੁਪਏ ਦੇ ਰੈਵੀਨਿਊ ਤੋਂ ਹੱਥ ਧੋਣਾ ਪੈ ਰਿਹਾ ਹੈ। ਇਸਦਾ ਮੁੱਖ ਕਾਰਨ ਰਾਜ ’ਚ ਵੈਟ ਦੀਆਂ ਉਚ ਦਰਾਂ, ਜਿਸਦੇ ਕਾਰਨ ਦੂਜੇ ਰਾਜਾਂ ਤੋਂ ਪੈਟਰੋਲ ਤਸਕਰੀ ਹੋ ਕੇ ਪੰਜਾਬ ’ਚ ਆਉਂਦਾ ਹੈ।
ਰਾਜ ਦੇ ਸਾਰੇ ਪੈਟਰੋਲ ਪੰਪ ਡੀਲਰਾਂ ਨੇ ਚਾਵਲਾ ਪੈਟਰੋਲ ਪੰਪ, ਫੇਜ 7, ਮੋਹਾਲੀ ’ਚ ਆਪਣੀ ਭੁੱਖ ਹੜਤਾਲ ਸ਼ੁਰੂ ਕਥਤੀ। ਅੰਦੋਲਨ ਦੇ ਪਹਿਲੇ ਦਿਨ ਪੀਪੀਡੀਏਪੀ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਸਾਥੀ ਡੀਲਰਾਂ ਸ਼੍ਰੀ ਸੋਹਨ ਲਾਲ ਅਤੇ ਸ਼੍ਰੀ ਮੌਂਟੀ ਸਹਿਗਲ ਦੇ ਨਾਲ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ। ਪੀਪੀਡੀਏਪੀ ਦੇ ਬੁਲਾਰਿਆਂ ਸ਼੍ਰੀ ਪਰਮਜੀਤ ਸਿੰਘ ਦੋਆਬਾ ਅਤੇ ਸ਼੍ਰੀ ਜੀ ਐਸ ਚਾਵਲਾ ਨੇ ਜੋਰ ਦੇ ਕੇ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਉਦੋਂ ਤੱਕ ਭੁੱਖ ਹੜਤਾਲ ਜਾਰੀ ਰੱਖੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀ ਖਸਤਾ ਹਾਲਤ ਪ੍ਰਤੀ ਬੇਚਿੰਤ ਹੈ ਅਤੇ ਇਹ ਸਭ ਕੁਝ ਦੇਖ ਕੇ ਹੀ ਉਨ੍ਹਾਂ ਨੇ ਰਾਜ ਪੱਧਰੀ ਅੰਦੋਲਨ ਦਾ ਸਹਾਰਾ ਲੈਣ ਦੇ ਲਈ ਮਜ਼ਬੂਰ ਕੀਤਾ ਗਿਆ ਹੈ। ਅਸੀਂ ਸਰਕਾਰ ਨੂੰ ਆਪਣੇ ਕਈ ਮੰਗ ਪੱਤਰ ਦਿੱਤੇ ਪਰ ਉਨ੍ਹਾਂ ਦਾ ਕੋਈ ਹੱਲ ਨਹੀਂ ਨਿਕਲਿਆ। ਜੇਕਰ ਸਾਡੀ ਭੁੱਖ ਹੜਤਾਲ ਵੀ ਸਰਕਾਰ ਦੀ ਨੀਂਦ ਖੋਲ੍ਹਣ ’ਚ ਫੇਲ੍ਹ ਹੋ ਜਾਂਦੀ ਹੈ, ਤਾਂ ਅਸੀਂ ਪੈਟਰੋਲ ਪੰਪ ਬੰਦ ਕਰਕੇ ਆਪਣੇ ਵਿਰੋਧ ਹੋਰ ਵੀ ਤੇਜ ਕਰਾਂਗੇ।
ਪੀਪੀਡੀਏਪੀ ਦੇ ਬੁਲਾਰਿਆਂ ਨੇ ਜੋਰ ਦੇ ਕੇ ਕਿਹਾ ਕਿ ਪੰਜਾਬ ’ਚ ਪੈਟਰੋਲ ਅਤੇ ਡੀਜ਼ਲ ’ਤੇ ਗਲਤ ਰੂਪ ਨਾਲ ਜ਼ਿਆਦਾ ਵੈਟ ਦੇ ਕਾਰਨ 40,000 ਕਰੋੜ ਰੁਪਏ ਦੇ ਭਾਰੀ ਭਰਕਮ ਘੋਟਾਲੇ ਦਾ ਦਾਅਵਾ ਕਰਦੇ ਹੋਏ ਪੀਪੀਡੀਏਪੀ ਬੁਲਾਰੇ ਜੀ ਐਸ ਚਾਵਲਾ ਨੇ ਕਿਹਾ ਕਿ, ‘ਪੰਜਾਬ ਦੀ ਰੈਵੀਨਿਊ ਵਸੂਲੀ ’ਚ ਵਾਧੇ ਦੀ ਬਜਾਏ, ਵੈਟ ਦੀਆਂ ਜ਼ਿਆਦਾ ਦਰਾਂ ਨੇ ਪਿਛਲੇ 17 ਸਾਲਾਂ ’ਚ ਪੰਜਾਬ ਦੇ ਖਜ਼ਾਨੇ ਨੂੰ 40,000 ਕਰੋੜ ਰੁਪਏ ਦਾ ਨੁਕਸਾਨ ਕੀਤਾ ਹੈ ਅਤੇ ਇਹ ਪੈਸਾ ਆਸੇ ਪਾਸੇ ਦੇ ਰਾਜਾਂ ਦੇ ਖਜ਼ਾਨੇ ’ਚ ਗਿਆ ਹੈ। ਗੁਆਂਢੀ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੀ ਤੁਲਨਾਂ ’ਚ ਵੈਟ ’ਚ ਅਸਮਾਨਤਾ ਦੇ ਕਾਰਨ ਪੰਜਾਬ ਨੂੰ ਹਰ ਸਾਲ 2,000 ਕਰੋੜ ਰੁਪਏ ਦਾ ਰੈਵੀਨਿਊ ਨੁਕਸਾਨ ਹੋ ਰਿਹਾ ਹੈ। ਪਿਛਲੇ ਸਾਲ ਦੇ ਇਸੇ ਸਮੇਂ ਦੀ ਤੁਲਨਾਂ ’ਚ 2017-18 ਦੀ ਪਹਿਲੀ ਛਿਮਾਹੀ ’ਚ ਪੈਟਰੋਲ ਅਤੇ ਡੀਜ਼ਲ ’ਤੇ ਪੰਜਾਬਬ ਦੇ ਰੈਵੀਨਿਊ ’ਚ 190 ਕਰੋੜ ਰੁਪਏ ਦੀ ਗਿਰਾਵਟ ਆਈ ਹੈ। ਉੱਥੇ ਹੀ ਇਸਦੇ ਉਲਟ ਗੁਆਂਢੀ ਰਾਜ ਹਰਿਆਣਾ ਨੇ ਵੈਟ ਵਸੂਲੀ ’ਚ ਰਿਕਾਰਡ 308 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਹੈ।
ਪੀਪੀਡੀਏਪੀ ਦੇ ਬੁਲਾਰਿਆਂ ਨੇ ਕਿਹਾ ਉਨ੍ਹਾਂ ਨੇ ਕਿਹਾ ਕਿ ਇਸ ਪੂਰੇ ਖੇਡ ’ਚ ਸਿਰਫ ਟੈਕਸ ਅਧਿਕਾਰੀਆਂ ਅਤੇ ਕੁਝ ਅਲਗ ਤੱਤਾਂ ਨੂੰ ਲਾਭ ਹੋ ਰਿਹਾ ਹੈ ਜਿਨ੍ਹਾਂ ’ਚ ਡੀਲਰਸ ਵੀ ਸ਼ਾਮਿਲ ਹਨ ਜਿਹੜੇ ਲਗਾਤਾਰ ਤਸਕਰੀ ਕਰਕੇ ਪੰਜਾਬ ਦਾ ਟੈਕਸ ਆਪਣੀ ਝੋਲੀ ’ਚ ਪਾ ਰਹੇ ਹਨ। ਇਸ ਨਾਲ ਪੰਜਾਬ ਦਾ ਤੇਲ ਕਾਰੋਬਾਰ ਪੂਰੀ ਤਰ੍ਹਾਂ ਨਾਲ ਗੁਆਂਢੀ ਰਾਜਾਂ ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਨੂੰ ਜਾ ਰਿਹਾ ਹੈ। ਪੀਪੀਡੀਏਪੀ ਦੇ ਬੁਲਾਰਿਆਂ ਨੇ ਕਿਹਾ ਕਿ ਰਾਜ ’ਚ ਵੈਟ ਦੀ ਦਰ ਘੱਟ ਕਰਨ ਨਾਲ ਹਰ ਸਾਲ 2,000 ਕਰੋੜ ਰੁਪਏ ਦਾ ਵਾਧੂ ਰੈਵੀਨਿਊ ਹਾਸਿਲ ਕਰਨ ’ਚ ਸਫਲਤਾ ਮਿਲੇਗੀ ਅਤੇ ਤਸਕਰੀ ਨੂੰ ਬੰਦ ਕੀਤਾ ਜਾ ਸਕੇਗਾ। ਨਾਲ ਹੀ ਜਿਹੜਾ ਕਾਰੋਬਾਰ ਗੁਆਂਢੀ ਰਾਜਾਂ ਨੂੰ ਜਾ ਰਿਹਾ ਹੈ, ਉਹ ਵੀ ਬੰਦ ਹੋ ਜਾਵੇਗਾ।
ਸ੍ਰੀ ਚਾਵਲਾ ਨੇ ਕਿਹਾ ਕਿ ਰਾਜ ਨੂੰ ਹਰ ਦਿਨ ਕਰੋੜਾਂ ਰੁਪਏ ਦਾ ਨਵਾਂ ਰੈਵੀਨਿਊ ਮਿਲੇਗਾ। ਪੈਟਰੋਲੀਅਮ ਪਲਾਨਿੰਗ ਅਤੇ ਐਨਾਲਸਿਸ ਸੇਲ ਨੇ ਇੱਕ ਵਿਸਤਰਿਤ ਰਿਸਰਚ ਦੇ ਅਧਾਰ ’ਤੇ ਨਿਚੋੜ ਕੱਢਿਆ ਹੈ ਕਿ ਜੇਕਰ ਪੰਜਾਬ ’ਚ ਪੈਟਰੋਲ ਅਤੇ ਵੈਟ ਹੋਰ ਰਾਜ ਚਾਰਜ 37.54 ਪ੍ਰਤੀਸ਼ਤ ਤੋਂ ਘਟਾ ਕੇ 25 ਪ੍ਰਤੀਸ਼ਤ ਕਰ ਦਿੱਤਾ ਜਾਵੇ ਤਾਂ ਇਸ ਨਾਲ ਟੈਕਸ ’ਚ 12.54 ਪ੍ਰਤੀਸ਼ਤ ਦੀ ਕਮੀ ਹੋਵੇਗੀ, ਪਰ ਵਿਕਰੀ 100 ਪ੍ਰਤੀਸ਼ਤ ਤੱਕ ਵਧ ਜਾਵੇਗੀ। ਚਾਵਲਾ ਨੇ ਕਿਹਾ ਕਿ ਇਸ ਖੁੱਲ੍ਹੇ ਘੋਟਾਲੇ ਨੇ ਵੀ ਉਨ੍ਹਾਂ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਨਾਲ ਮਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਭ ਕੁਝ ਪੂਰੇ ਪੰਜਾਬ ’ਚ ਹਜ਼ਾਰਾਂ ਪੈਟਰੋਲ ਪੰਪ ਕਰਮਚਾਰੀਆਂ ਦੀ ਰੋਜੀ ਰੋਟੀ ਦੀ ਧਮਕੀ ਦੇ ਰਿਹਾ ਹੈ। ਅਸੀਂ ਛੰਟਾਈ ’ਤੇ ਵਿਚਾਰ ਕਰ ਰਹੇ ਹਾਂ। ਪੰਜਾਬ ਦੇ ਸਰਹਦੀ ਜ਼ਿਲ੍ਹਿਆਂ ’ਚੋਂ ਮੋਹਾਲੀ ’ਚ ਹਾਲਾਤ ਸਭ ਤੋਂ ਖਰਾਬ ਹਨ ਕਿਉਂਕਿ ਇਹ ਚੰਡੀਗੜ੍ਹ ਦੇ ਨਾਲ ਹੈ, ਜਿੱਥੇ ਪੈਟਰੋਲ 8.24 ਰੁਪਏ ਪ੍ਰਤੀ ਲੀਟਰ ਅਤੇ ਡੀਜਲ 2.23 ਰੁਪਏ ਪ੍ਰਤੀ ਲੀਟਰ ਸਸਤਾ ਹੈ।
ਸ੍ਰੀ ਚਾਵਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਵੀ ਸੱਤਾ ’ਚ ਆਉਣ ਤੋਂ ਬਾਅਦ ਵੈਟ ਘੱਟ ਕਰਨ ਦੇ ਲਈ ਕੁਝ ਨਹੀਂ ਕੀਤਾ, ਜਦੋਂ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਅਜਿਹਾ ਕਰਨ ਦਾ ਚੁਣਾਵੀ ਵਾਅਦਾ ਕੀਤਾ ਸੀ। ਪੀਪੀਡੀਏਪੀ ਮੈਂਬਰਾਂ ਦੇ ਨਾਲ ਉਨ੍ਹਾਂ ਨੇ ਰਾਜ ’ਚ ਬਹੁਤ ਜ਼ਿਆਦਾ ਵੈਟ ਦੇ ਵਿਰੋਧ ’ਚ ਅਪ੍ਰੈਲ 2016 ’ਚ ਇੱਕ ਭੁੱਖ ਹੜਤਾਲ ਵੀ ਕੀਤੀ ਸੀ। ਉਸ ਸਮੇਂ ਸਾਨੂੰ ਪਟਿਆਲਾ ਤੋਂ ਸਾਬਕਾ ਸਾਂਸਦ ਪ੍ਰਨੀਤ ਕੌਰ ਦੀ ਅਗਵਾਈ ’ਚ ਮੁੱਖ ਕਾਂਗਰਸੀ ਨੇਤਾਵਾਂ ਨੇ ਵਿਸ਼ਵਾਸ ਦਵਾਇਆ ਸੀ ਕਿ ਪੰਜਾਬ ’ਚ ਸੱਤਾ ’ਚ ਆਉਣ ’ਤੇ ਕਾਂਗਰਸ ਵੈਟ ’ਚ ਜ਼ਰੂਰੀ ਕਟੋਤੀ ਕਰੇਗੀ। ਜਿਸ ਤੋਂ ਬਾਅਦ ਹੜਤਾਲ ਨੂੰ ਬੰਦ ਕਰ ਦਿੱਤਾ ਗਿਆ ਸੀ। ਸਾਡੇ ਕੋਲ ਨਹੀਂ ਕੀਤਾ ਗਿਆ ਹੈ। ਚਾਵਲਾ, ਜਿਨ੍ਹਾਂ ਨੇ ਮੋਹਾਲੀ ਫੇਜ 7 ਸਥਿਤ ਆਪਣੇ ਪੰਪ ’ਤੇ ਭੁੱਖ ਹੜਤਾਲ ਵਿੱਚ ਭਾਗ ਲਿਆ ਸੀ, ਨੂੰ ਤੀਜੇ ਦਿਨ ਹਾਲਾਤ ਖਰਾਬ ਹੋਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਸ੍ਰੀ ਚਾਵਲਾ ਨੇ ਕਿਹਾ ਕਿ, ‘ਪੈਟਰੋਲ ਪੰਪ ਡੀਲਰਸ ਕਮਿਊਨਿਟੀ ਦੇ ਅਨੁਭਵੀ ਡੀਲਰ ਅਤੇ ਮੁੱਖ ਮੈਂਬਰ ਦੇ ਤੌਰ ’ਤੇ, ਮੈਂ ਆਪਣੇ ਵਰਗ ਦੇ ਅਧਿਕਾਰਾਂ ਦੇ ਲਈ ਲੜਾਈ ਦੀ ਅਗਵਾਈ ਕਰਾਂਗਾ ਜਦੋਂ ਤੱਕ ਕਿ ਸਰਕਾਰ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ। ਫਿਰ ਚਾਹੇ ਇਸ ਨਾਲ ਮੇਰੀ ਜਿੰਦਗੀ ਖਤਰੇ ਵਿੱਚ ਆ ਜਾਵੇ।’