nabaz-e-punjab.com

ਅਯੋਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੂਨ ਨਾਲ ਲਿਖ ਕੇ ਭੇਜਿਆ ਮੰਗ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਗਸਤ:
ਸ਼ਿਵ ਸੈਨਾ ਹਿੰਦੂ ਵੱਲੋਂ ਬੁੱਧਵਾਰ ਨੂੰ ਮੁਹਾਲੀ ਪ੍ਰੈੱਸ ਕਲੱਬ ਵਿੱਚ ਕੀਤੇ ਗਏ ਇੱਕ ਪੱਤਰਕਾਰ ਸੰਮੇਲਨ ਦੌਰਾਨ ਪਾਰਟੀ ਦੇ ਪ੍ਰਧਾਨ ਸ੍ਰੀ ਨਿਸ਼ਾਂਤ ਸ਼ਰਮਾ ਅਤੇ ਮਹਿਲਾ ਇਕਾਈ ਦੀ ਪ੍ਰਧਾਨ ਸਾਧਵੀ ਦੇਵਾ ਠਾਕੁਰ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਆਪਣੇ ਖੂਨ ਨਾਲ ਪੱਤਰ ਲਿਖਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਅਯੋਧਿਆ ਵਿਚ ਰਾਮ ਮੰਦਰ ਦੀ ਉਸਾਰੀ ਜਲਦੀ ਕੀਤੀ ਜਾਵੇ। ਇਸ ਮੌਕੇ ਸੰਬੋਧਨ ਕਰਦਿਆਂ ਨਿਸ਼ਾਂਤ ਸ਼ਰਮਾ ਅਤੇ ਸਾਧਵੀ ਦੇਵਾ ਠਾਕੁਰ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਕਰੋੜਾਂ ਹਿੰਦੁਆ ਦਾ ਸੁਪਨਾ ਹੈ ਕਿ ਅਯੋਧਿਆ ਵਿਚ ਰਾਮ ਮੰਦਰ ਦੀ ਉਸਾਰੀ ਜਲਦੀ ਕੀਤੀ ਜਾਵੇ,ਕਈ ਦਹਾਕਿਆਂ ਤੋੱ ਕਰੋੜਾਂ ਹਿੰਦੂਆਂ ਨੇ ਆਪਣਾਂ ਇਹ ਸੁਪਨਾ ਆਪਣੇ ਦਿਲ ਵਿਚ ਰਖਿਆ ਹੋਇਆ ਹੈ।
ਉਹਨਾਂ ਕਿਹਾ ਕਿ ਰਾਮ ਮੰਦਰ ਦੀ ਉਸਾਰੀ ਲਈ ਸ਼ਿਵ ਸੈਨਾ ਹਿੰਦ ਵੱਲੋੱ ਪੂਰੇ ਦੇਸ਼ ਵਿਚ ਹੀ ਭਗਵਾ ਸਭਾਵਾਂ ਆਯੋਜਿਤ ਕਰਕੇ ਦੇਸ਼ ਦੀ ਜਨਤਾ ਨੂੰ ਵੀ ਰਾਮ ਮੰਦਰ ਦੀ ਉਸਾਰੀ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਦੇਸ਼ ਦੇ ਹਿੰਦੂਆਂ ਨੇ ਰਾਮ ਮੰਦਰ ਬਣਾਉਣ ਲਈ ਹੀ ਭਾਜਪਾ ਨੂੰ ਵੋਟਾਂ ਪਾ ਕੇ ਮੋਦੀ ਸਰਕਾਰ ਬਣਾਈ ਸੀ ਅਤੇ ਹੁਣ ਪ੍ਰਧਾਨ ਮੰਤਰੀ ਮੋਦੀ ਨੂੰ ਚਾਹੀਦਾ ਹੈ ਕਿ ਉਹ ਜਲਦੀ ਹੀ ਅਯੋਧਿਆ ਵਿਚ ਰਾਮ ਮੰਦਰ ਦੀ ਉਸਾਰੀ ਕਰਵਾਉਣ। ਉਹਨਾਂ ਕਿਹਾ ਕਿ ਅਯੋਧਿਆ ਵਿਚ ਰਾਮ ਮੰਦਰ ਦੀ ਉਸਾਰੀ ਦਾ ਕੰਮ ਉਦੋੱ ਹੀ ਪੂਰਾ ਹੋਵੇਗਾ ਜਦੋਂ ਪੂਰਾ ਹਿੰਦੂ ਸਮਾਜ ਇਕ ਜੁਟ ਹੋਵੇਗਾ। ਉਹਨਾਂ ਕਿਹਾ ਕਿ ਸ਼ਿਵ ਸੈਨਾਂ ਹਿੰਦ ਦਾ ਦੋ ਮਹੀਨੇ ਵਿਚ ਹੀ 12 ਰਾਜਾਂ ਵਿੱਚ ਦਾਇਰਾ ਬਹੁਤ ਵੱਧ ਗਿਆ ਹੈ। ਉਹਨਾਂ ਮੰਗ ਕੀਤੀ ਕਿ ਅਯੋਧਿਆ ਵਿੱਚ ਜਲਦੀ ਤੋਂ ਜਲਦੀ ਰਾਮ ਮੰਦਿਰ ਦੀ ਉਸਾਰੀ ਕੀਤੀ ਜਾਵੇ।
ਇਸ ਮੌਕੇ ਰਾਸ਼ਟਰੀ ਜਨਰਲ ਸਕੱਤਰ ਰੋਹਿਤ ਸਾਹਨੀ ਚੈਅਰਮੈਨ ਤੇ ਰਾਸ਼ਟਰੀ ਪ੍ਰਮੁੱਖ ਵੇਦ ਅਮਰਜੀਤ ਸ਼ਰਮਾ, ਰਾਸ਼ਟਰੀ ਉਪ ਪ੍ਰਮੁੱਖ ਮਹੰਤ ਕਸ਼ਮੀਰ ਗਿਰੀ, ਸੰਤ ਬੁਜੇਸ਼ ਚੇਤਨ ਗਿਰੀ ਜੀ ਰਾਸ਼ਟਰੀ ਉਪ ਪ੍ਰਧਾਨਤੇ ਚੇਅਰਮੈਨ ਅਨੁਸ਼ਾਸਨ ਕਮੇਟੀ, ਰਾਸ਼ਟਰੀ ਯੂਥ ਪ੍ਰਧਾਨ ਰਾਹੁਲ ਸ਼ਰਮਾ, ਰਾਸ਼ਟਰੀ ਬੁਲਾਰੇ ਅਸ਼ੋਕ ਤਿਵਾੜੀ, ਪੰਜਾਬ ਚੇਅਰਮੈਨ ਰਾਜਿੰਦਰ ਧਾਲੀਵਾਲ, ਪੰਜਾਬ ਪ੍ਰਧਾਨ ਸੌਰਵ ਅਰੋੜਾ, ਪੰਜਾਬ ਯੂਵਾ ਪ੍ਰਧਾਨ ਇਸ਼ਾਂਤ ਸ਼ਰਮਾ, ਮਹਿਲਾ ਵਿੰਗ ਪੰਜਾਬ ਪ੍ਰਧਾਨ ਆਸ਼ਾ ਕਾਲੀਆ, ਹਿਮਾਚਲ ਪ੍ਰਭਾਰੀ ਜਗਦੀਪ ਸਿੰਘ ਰਾਣਾ, ਰਣਦੀਪ ਸ਼ਰਮਾ ਪੰਜਾਬ ਉਪ ਪ੍ਰਧਾਨ, ਦੁਆਬਾ ਪ੍ਰਧਾਨ ਕਿਰਤ ਮੁਹਾਲੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…