nabaz-e-punjab.com

ਪੰਜਾਬੀ ਅਧਿਆਪਕਾਂ ਵੱਲੋਂ ਨੌਵੀਂ, ਦਸਵੀਂ ਜਮਾਤ ਦੇ ਪੰਜਾਬੀ ਵਿਸ਼ੇ ਦਾ ਸਿਲੇਬਸ ਘਟਾਉਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਨਵੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਤਿਹਾਸ ਅਤੇ ਪੰਜਾਬੀ ਵਿਸ਼ੇ ਤੋਂ ਇਲਾਵਾ ਸਾਰੇ ਵਿਸ਼ਿਆਂ ਦਾ ਸਿਲੇਬਸ ਘਟਾ ਦਿੱਤਾ ਗਿਆ ਹੈ, ਜਦਕਿ ਪੰਜਾਬੀ ਵਿਸ਼ੇ ਦਾ ਸਿਲੇਬਸ ਤਾਂ ਵੀ ਘਟਾਉਣਾ ਜ਼ਰੂਰੀ ਸੀ, ਜੇਕਰ ਕੋਰੋਨਾ ਦੀ ਮਹਾਂਮਾਰੀ ਨਾ ਵੀ ਹੁੰਦੀ ਕਿਉਂਕਿ ਪੰਜਾਬੀ ਵਿਸ਼ੇ ਦਾ ਸਿਲੇਬਸ ਦੂਜੇ ਵਿਸ਼ਿਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ, ਪੰਜਾਬੀ ਹੀ ਇਕ ਅਜਿਹਾ ਵਿਸ਼ਾ ਹੈ ਜਿਸ ਦੇ ਦੋ ਪੇਪਰ ਹੁੰਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਅਧਿਆਪਕ ਜਸਵੀਰ ਸਿੰਘ ਗੜਾਂਗ ਨੇ ਦੱਸਿਆ ਕੇ ਸਿੱਖਿਆ ਬੋਰਡ ਵੱਲੋਂ ਪਿਛਲੇ ਸਮੇਂ ਵਿੱਚ ਜਦੋਂ ਸਮੈਸਟਰ ਪ੍ਰਣਾਲੀ ਸ਼ੁਰੂ ਕੀਤੀ ਗਈ ਸੀ ਤਾਂ ਪੰਜਾਬੀ ਵਿਸ਼ੇ ਦੇ ਸਿਲੇਬਸ ਵਿਚ ਕਰੀਬ 25 ਫੀਸਦੀ ਵਾਧਾ ਕੀਤਾ ਗਿਆ ਸੀ, ਪਰ ਮੁੜ ਸਾਲਾਨਾ ਪ੍ਰਣਾਲੀ ਦੇ ਸ਼ੁਰੂ ਹੋਣ ਤੇ ਵੀ ਸਿੱਖਿਆ ਬੋਰਡ ਵੱਲੋਂ ਸਲੇਬਸ ਨਹੀਂ ਘਟਾਇਆ ਗਿਆ, ਜਦਕਿ ਪੰਜਾਬੀ ਅਧਿਆਪਕਾਂ ਵੱਲੋਂ ਉਸ ਸਮੇਂ ਵੀ ਸਿਲੇਬਸ ਘਟਾੳਣ ਦੀ ਲਿਖਤੀ ਤੌਰ ਤੇ ਜ਼ੋਰਦਾਰ ਮੰਗ ਕੀਤੀ ਸੀ, ਪਰ ਕਿਸੇ ਵੀ ਸਬੰਧਤ ਅਧਿਕਾਰੀ ਨੇ ਇਸ ਮੁੱਦੇ ਵੱਲ ਕੋਈ ਧਿਆਨ ਨਹੀਂ ਦਿੱਤਾ।
ਪੰਜਾਬੀ ਅਧਿਆਪਕਾਂ ਰਜਿੰਦਰ ਸਿੰਘ, ਹਰਪ੍ਰੀਤ ਕੌਰ, ਪਰਮਜੀਤ ਕੌਰ, ਸਤਿੰਦਰਜੀਤ ਕੌਰ, ਸੁਖਨਿੰਦਰ ਕੌਰ, ਅਮਰਜੀਤ ਕੌਰ ਨੇ ਦੱਸਿਆ ਕੇ ਇਸ ਸਾਲ ਕੋਵਡ 19 ਦੇ ਚੱਲਦਿਆਂ ਪੂਰੇ ਸੈਸ਼ਨ ਤੋਂ ਸਕੂਲ ਬੰਦ ਹਨ ਇਸ ਦੂਜੇ ਵਿਸ਼ਿਆ ਦੀ ਤਰ੍ਹਾਂ ਪੰਜਾਬੀ ਵਿਸ਼ੇ ਦਾ ਸਿਲੇਬਸ ਘਟਾਉਣਾ ਅਤਿ ਜ਼ਰੂਰੀ ਹੈ। ਸਰਕਾਰ ਵੱਲੋਂ ਭਾਵੇਂ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹ ਦਿੱਤੇ ਹਨ, ਪਰ ਵਿਦਿਆਰਥੀਆਂ ਦੀ ਹਾਜ਼ਰੀ ਨਾਂਹ ਦੇ ਬਰਾਬਰ ਹੈ, ਹਾਜ਼ਰੀ ਘੱਟ ਹੋਣ ਦਾ ਕਾਰਨ ਮਾਪਿਆਂ ਵਿਚ ਇਸ ਭਿਆਨਕ ਬਿਮਾਰੀ ਦਾ ਬਹੁਤ ਜ਼ਿਆਦਾ ਖ਼ੌਫ਼ ਹੈ। ਇਸ ਲਈ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਹੀ ਨਹੀਂ ਚਾਹੁੰਦੇ ਸੋ ਅਜਿਹੇ ਘਾਤਕ ਸਮੇਂ ਤੇ ਸਲੇਬਸ ਘਟਾਉਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਸਿਮਰਤਪਾਲ ਕੌਰ, ਬਲਜੀਤ ਕੌਰ, ਹਰਪ੍ਰੀਤ ਸਿੰਘ ਅਤੇ ਦਿਲਬਾਗ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪੰਜਾਬੀ ਵਿਸ਼ੇ ਦੇ ਸਿਲੇਬਸ ਨੂੰ ਵੀ ਘਟਾਇਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …