nabaz-e-punjab.com

ਲੁਧਿਆਣਾ-ਚੰਡੀਗੜ੍ਹ ਰਾਜ ਮਾਰਗ ’ਤੇ ਮੋਰਿੰਡਾ ਵਿੱਚ ਚੂੰਨੀ ਚੌਕ ਵਿੱਚ ਲਾਈਟਾਂ ਲਗਾਉਣ ਦੀ ਮੰਗ

ਕਰਨੈਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਮੋਰਿੰਡਾ, 25 ਅਕਤੂਬਰ:
ਮੋਰਿੰਡਾ ਸ਼ਹਿਰ ਅਤੇ ਨੇੜਲੇ ਵੱਖ ਵੱਖ ਪਿੰਡਾਂ ਦੇ ਪਤਵੰਤੇ ਵਿਅਕਤੀਆਂ ਨੇ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਲੁਧਿਆਣਾ ਚੰਡੀਗੜ੍ਹ ਰਾਜ ਮਾਰਗ ’ਤੇ ਮੋਰਿੰਡਾ ਵਿੱਜ ਚੂੰਨੀ ਚੌਕ ਵਿੱਚ ਇਸ਼ਾਰਾ ਬੱਤੀਆ ਲਗਾਈਆਂ ਜਾਣ ਅਤੇ ਲਾÎਈਟ ਦਾ ਪ੍ਰਬੰਧ ਕੀਤਾ ਜਾਵੇ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਭਗਤ ਕਬੀਰ ਵੈਲਫੇਅਰ ਕਲੱਬ ਦਤਾਰਪੁਰ ਦੇ ਪ੍ਰਧਾਨ ਸਤਵੰਤ ਸਿੰਘ ਦਤਾਰਪੁਰ, ਗੁਰੂ ਰਵਿਦਾਸ ਵੈਲਫੇਅਰ ਕਲੱਬ ਕਲਹੇੜੀ ਦੇ ਆਗੂ ਗਿਆਨੀ ਕੁਲਵਿੰਦਰ ਸਿੰਘ ਕਲਹੇੜੀ, ਦਸਮੇਸ਼ ਯੂਥ ਵੈਲਫੇਅਰ ਕਲੰੱਬ ਰਾਮਗੜ੍ਹ ਮੰਡਾਂ ਦੇ ਆਗੂ ਗੁਰਪ੍ਰੀਤ ਸਿੰਘ, ਸਹੀਦ ਭਗਤ ਸਿੰਘ ਯੂਥ ਵੈਲਫੇਅਰ ਕਲੱਬ ਰਤਨਗੜ ਦੇ ਆਗੂ ਰਣਯੋਧ ਸਿੰਘ, ਪਿੰਡ ਬਡਵਾਲੀ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ, ਪਿੰਡ ਦਤਾਰਪੁਰ ਦੇ ਸਰਪੰਚ ਹਰਮੇਸ ਸਿੰਘ ਅਤੇ ਪਿੰਡ ਮੰਡਾਂ ਦੇ ਸਰਪੰਚ ਨਾਗਰ ਸਿੰਘ ਸਮੇਤ ਅਨੇਕਾਂ ਪਤਵੰਤੇ ਸਜਨਾ ਨੇ ਦਸਿਆ ਕਿ ਰਾਜ ਮਾਰਗ ਨੂੰ ਕਰਾਸ ਕਰਦੀ ਮੋਰਿੰਡਾ ਚੂੰਨੀ ਸੜਕ ਦਾ ਰਾਜਪੁਰੇ ਨਾਲ ਲਿੰਕ ਹੈ ਇਸ ਸੜਕ ਤੇ ਅਨੇਕਾਂ ਪਿੰਡ ਪੈਦੇ ਹਨ ਇਸ ਕਾਰਨ ਇਸ ਸੜਕ ਤੇ ਬਹੁਤ ਆਵਾਜਾਈ ਰਹਿੰਦੀ ਹੈ।
ਰਾਜ ਮਾਰਗ ਨੂੰ ਕਰਾਸ ਕਰਦੇ ਮੋਰਿੰਡਾ ਚੁੰਨੀ ਚੌਕ ’ਤੇ ਰੋਸ਼ਨੀ ਦਾ ਕੋਈ ਪ੍ਰਬੰਧ ਨਹੀ ਹੈ ਅਤੇ ਇਸ਼ਾਰਾ ਬੱਤੀਆਂ ਵੀ ਨਹੀਂ ਹਨ। ਇਸ ਕਾਰਨ ਰੋਜ਼ਾਨਾ ਹੀ ਸੜਕ ਹਾਦਸੇ ਵਾਪਰ ਰਹੇ ਹਨ। ਰਾਤ ਸਮੇ ਇਸ ਸੜਕ ਨੂੰ ਕਰਾਸ ਕਰਨਾ ਮੁਸਿਕਲ ਹੀ ਨਹੀ ਨਾਮੁਮਕਿਨ ਹੈ। ਉਪਰੋਕਤ ਆਗੂਆਂ ਨੇ ਦੱਸਿਆ ਕਿ ਇਸ ਸਬੰਧੀ ਪਹਿਲਾ ਵੀ ਅਸੀ ਪ੍ਰਸਾਸਨ ਨੂੰ ਜਾਣੂ ਕਰਵਾ ਚੁੱਕੇ ਹਾਂ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ ਸਾਇਦ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ। ਉਹਨਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਸਮੱਸਿਆ ਦਾ ਤੁਰੰਤ ਹੱਲ ਨਾ ਕੀਤਾ ਤਾਂ ਇਲਾਕਾ ਨਿਵਾਸੀ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਗੇ।

Load More Related Articles
Load More By Nabaz-e-Punjab
Load More In Development and Work

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…