ਸੈਕਟਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਜਲਦੀ ਹੱਲ ਕਰਨ ਦੀ ਮੰਗ ਉੱਠੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੂਨ:
ਇੱਥੋਂ ਦੇ ਰੈਜ਼ੀਡੈਂਟ ਵੈੱਲਫੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ-78 ਦੀ ਜਨਰਲ ਬਾਡੀ ਮੀਟਿੰਗ ਕ੍ਰਿਸ਼ਨਾ ਮਿੱਤੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਨਰਲ ਸਕੱਤਰ ਇੰਦਰਜੀਤ ਸਿੰਘ, ਮੁੱਖ ਸਲਾਹਕਾਰ ਮੇਜਰ ਸਿੰਘ, ਵਿੱਤ ਸਕੱਤਰ ਰਮਣੀਕ ਸਿੰਘ ਅਤੇ ਹੋਰ ਬੁਲਾਰਿਆਂ ਨੇ ਅਰਬਨ ਪਬਲਿਕ ਹੈਲਥ ਸੈਂਟਰ ਸੈਕਟਰ-79 ਦਾ ਬੰਦ ਪਿਆ ਕੰਮ ਜਲਦੀ ਸ਼ੁਰੂ ਕਰਨ, ਕਮਿਊਨਿਟੀ ਸੈਂਟਰ ਦੀ ਉਸਾਰੀ ਕਰਨ, ਸ਼ਹੀਦ ਭਗਤ ਸਿੰਘ ਦੇ ਨਾਂਅ ’ਤੇ ਲਾਇਬ੍ਰੇਰੀ ਬਣਾਉਣ, ਰਿਹਾਇਸ਼ੀ ਪਾਰਕ ਨੰਬਰ-16 ਵਿੱਚ ਸੈਕਟਰ-71 ਦੀ ਤਰਜ਼ ’ਤੇ ਲੜਕੀਆਂ ਲਈ ਬੈਡਮਿੰਟਨ ਕੋਰਟ ਬਣਾਉਣ, ਨਾਜਾਇਜ਼ ਖੜਦੀਆਂ ਇੱਟਾਂ ਦੀਆਂ ਟਰਾਲੀਆਂ/ਨਿੱਜੀ ਬੱਸਾਂ ਅਤੇ ਝੁੱਗੀਆਂ ਹਟਾਉਣ ਸਮੇਤ ਪਾਰਕਾਂ ਦੀ ਸਫ਼ਾਈ/ਸਾਂਭ-ਸੰਭਾਲ, ਨਗਰ ਨਿਗਮ ਵੱਲੋਂ ਪਾਰਕ ਨੰਬਰ-17 ’ਚੋਂ ਪੁੱਟੇ ਓਪਨ ਏਅਰ ਜਿਮ ਨੂੰ ਦੁਬਾਰਾ ਉਸ ਥਾਂ ਉੱਤੇ ਹੋਰ ਵੱਡਾ ਜਿਮ ਜਲਦੀ ਲਗਾਉਣ ਦੀ ਮੰਗ ਕੀਤੀ।
ਸੈਕਟਰ ਵਾਸੀਆਂ ਨੇ ਕਿਹਾ ਕਿ ਪਾਰਕਾਂ ਵਿੱਚ ਟੁੱਟੇ ਝੁੱਲੇ ਠੀਕ ਕਰਨ ਅਤੇ ਬੱਚਿਆਂ ਦੇ ਖੇਡਣ ਲਈ ਨਵੇਂ ਸਿਰਿਓਂ ਵੱਡੇ ਝੁੱਲੇ ਲਗਾਉਣ, ਖੇਡ ਗਰਾਉਂਡ ਬਣਾਉਣ, ਪਾਰਕਾਂ ਵਿੱਚ ਹੋਰ ਬੈਂਚ ਲਗਾਉਣ, ਪਾਣੀ ਦੀ ਨਿਕਾਸੀ ਲਈ ਲੋਨ ਅਨੁਸਾਰ ਹੋਰ ਰੋਡ ਗਲੀਆਂ ਬਣਾਉਣ, ਸੜਕਾਂ ਦੇ ਨਾਲ-ਨਾਲ ਕਰਵ ਚੈਨਲ ਬਣਾਉਣ, ਪੁਰਾਣਿਆਂ ਦੀ ਸਫ਼ਾਈ ਕਰਨ, ਲਾਵਾਰਿਸ ਪਸ਼ੂਆਂ ਅਤੇ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ ਗਈ।
ਮੀਟਿੰਗ ਵਿੱਚ ਦਰਸ਼ਨ ਸਿੰਘ, ਗੁਰਨਾਮ ਸਿੰਘ, ਜਸਪਾਲ ਸਿੰਘ ਢਿੱਲੋਂ, ਹਰਜਿੰਦਰ ਸਿੰਘ ਪੰਨੂ, ਗੁਰਮੇਲ ਸਿੰਘ ਢੀਂਡਸਾ, ਗੁਰਮੀਤ ਸਿੰਘ, ਜਸਵਿੰਦਰ ਸਿੰਘ, ਅਮਰਜੀਤ ਸਿੰਘ, ਅਮਰੀਕ ਸਿੰਘ, ਚਰਨ ਸਿੰਘ, ਹਾਕਮ ਸਿੰਘ, ਗੁਰਜੀਤ ਬਾਜਵਾ, ਬਲਵਿੰਦਰ ਸਿੰਘ, ਮਦਨ ਲਾਲ, ਕਰਮਿੰਦਰ ਸਿੰਘ, ਪਾਖਰ ਸਿੰਘ ਮਾਂਗਟ, ਮਦਨ ਲਾਲ ਸ਼ਰਮਾ, ਰਾਜਿੰਦਰ ਸਿੰਘ ਉੱਪਲ, ਸੰਤੋਖ ਸਿੰਘ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…