Nabaz-e-punjab.com

ਪੰਜਾਬ ਵਿੱਚ ਦਸਵੀਂ ਤੇ ਬਾਰ੍ਹਵੀਂ ਦੀ ਸਾਲਾਨਾ ਪ੍ਰੀਖਿਆਵਾਂ ਸਵੇਰ ਦੇ ਇਕੋ ਸੈਸ਼ਨ ਵਿੱਚ ਲੈਣ ਦੀ ਮੰਗ

ਲੈਕਚਰਾਰ ਯੂਨੀਅਨ ਦਾ ਵਫ਼ਦ ਸਿੱਖਿਆ ਬੋਰਡ ਦੇ ਚੇਅਰਮੈਨ ਅਤੇ ਕੰਟਰੋਲਰ ਪ੍ਰੀਖਿਆਵਾਂ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਨਵੰਬਰ:
ਪੰਜਾਬ ਵਿੱਚ ਅਗਲੇ ਸਾਲ ਮਾਰਚ 2020 ਵਿੱਚ ਹੋਣ ਵਾਲੀਆਂ ਦਸਵੀਂ ਅਤੇ ਬਾਰ੍ਹਵੀਂ ਸ਼ੇ੍ਰਣੀ ਦੀਆਂ ਸਾਲਾਨਾ ਪ੍ਰੀਖਿਆਵਾਂ ਇਕੋ ਸੈਸ਼ਨ ਵਿੱਚ ਕਰਵਾਉਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਾਕਮ ਸਿੰਘ ਵਾਲੀਆ ਅਤੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਗੋਸਲ ਦੀ ਅਗਵਾਈ ਹੇਠ ਵਫ਼ਦ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਅਤੇ ਕੰਟਰੋਲਰ (ਪ੍ਰੀਖਿਆਵਾਂ) ਜਨਕ ਰਾਜ ਮਹਿਰੋਕ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਦਿੱਤੇ ਗਏ।
ਜਸਵੀਰ ਸਿੰਘ ਗੋਸਲ ਨੇ ਦੱਸਿਆ ਕਿ ਮਾਰਚ 2020 ਦੀਆਂ ਦਸਵੀਂ ਅਤੇ ਬਾਰ੍ਹਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਸਮਾਂ 10.30 ਵਜੇ ਤੋਂ 1.45 ਦੁਪਹਿਰ ਰੱਖਣ ਅਤੇ ਕੇਂਦਰ ਸੁਪਰਡੈਂਟ ਅਤੇ ਹੋਰ ਅਮਲੇ ਦੀਆਂ ਡਿਊਟੀਆਂ ਸਬੰਧਤ ਸਕੂਲ ਦੇ ਸਟਾਫ਼ ਦੀ ਲਗਾਈਆਂ ਜਾਣ। ਮੌਜੂਦਾ ਸਮੇਂ ਵਿੱਚ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਸਵੇਰੇ ਅਤੇ ਸ਼ਾਮ ਦੇ ਦੋ ਸੈਸ਼ਨਾਂ ਵਿੱਚ ਲਈ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਮਾਰਚ 2017, ਮਾਰਚ 2018 ਅਤੇ ਮਾਰਚ 2019 ਦੀਆਂ ਪ੍ਰੀਖਿਆਵਾਂ ਦਾ ਬਕਾਇਆਂ ਮਿਹਨਤਾਨਾ ਅਤੇ ਪੇਪਰ ਮਾਰਕਿੰਗ ਦੀਆਂ ਅਦਾਇਗੀਆਂ ਛੇਤੀ ਕੀਤੀਆਂ ਜਾਣ।
ਵਫ਼ਦ ਨੇ ਇਹ ਵੀ ਮੰਗ ਕੀਤੀ ਕਿ ਦਸਵੀਂ ਅਤੇ ਬਾਰ੍ਹਵੀਂ ਸ਼ੇ੍ਰਣੀ ਦਾ ਪਹਿਲਾ ਪੇਪਰ ਪੰਜਾਬੀ ਵਿਸ਼ੇ ਦਾ ਲਿਆ ਜਾਵੇ, ਸਮੁੱਚੀ ਪ੍ਰੀਖਿਆਵਾਂ ਦੇ ਸੰਚਾਲਨ ਦੀ ਜ਼ਿੰਮੇਵਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਸਕੂਲ ਮੁਖੀ ਦੀ ਤੈਅ ਕੀਤੀ ਜਾਵੇ। ਉਡਣ ਦਸਤੇ ਪ੍ਰਿੰਸੀਪਲ ਅਤੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿੱਚ ਭੇਜਣ ਦੀ ਦਾ ਸੁਝਾਅ ਦਿੱਤਾ। ਅੰਗਰੇਜ਼ੀ ਅਤੇ ਪੰਜਾਬੀ ਵਿਸ਼ੇ ਦੇ ਵਿਦਿਆਰਥੀਆਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰੀਖਿਆ ਡਿਊਟੀ ਦੀ ਥਾਂ ਪੇਪਰ ਮਾਰਕਿੰਗ ਦੀ ਡਿਊਟੀ ਲਗਾਈ ਜਾਵੇ ਅਤੇ ਕੈਂਸਰ ਪੀੜਤ, ਗਰਭਵਤੀ ਅੌਰਤਾਂ ਨੂੰ ਪ੍ਰੀਖਿਆ ਡਿਊਟੀ ਤੋਂ ਛੋਟ ਦਿੱਤੀ ਜਾਵੇ। ਅਬਜ਼ਰਵਰ ਦੀ ਡਿਊਟੀ ਗਿਣਤੀ ਅਨੁਸਾਰ ਅਤੇ ਕੇਵਲ ਖਾਸ ਲੋੜ ਪੈਣ ’ਤੇ 10 ਕਿੱਲੋਮੀਟਰ ਦੇ ਘੇਰੇ ਵਿੱਚ ਹੀ ਲਗਾਈ ਜਾਵੇ।
ਚੇਅਰਮੈਨ ਨੇ ਸਾਰੀਆਂ ਮੰਗਾਂ ਨੂੰ ਹਮਦਰਦੀ ਨਾਲ ਲਾਗੂ ਕਰਨ ਅਤੇ ਪਿਛਲੇ ਸਮੇਂ ਦੇ ਬਕਾਏ ਦੀਆਂ ਅਦਾਇਗੀਆਂ ਜਲਦੀ ਕਰਵਾਉਣ ਦਾ ਭਰੋਸਾ ਦਿੱਤਾ। ਬੋਰਡ ਮੁਖੀ ਨੇ ਆਸ ਪ੍ਰਗਟ ਕੀਤੀ ਕਿ ਸਮੁੱਚਾ ਅਧਿਆਪਕ ਵਰਗ ਪ੍ਰੀਖਿਆਵਾਂ ਨੂੰ ਨੇਪਰੇ ਚੜ੍ਹਾਉੇਣ ਵਿੱਚ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ਸਕੱਤਰ ਜਰਨਲ ਸੁਰਿੰਦਰ ਭਰੂਰ, ਮੀਤ ਪ੍ਰਧਾਨ ਅਮਨ ਸ਼ਰਮਾ, ਸੁਖਦੇਵ ਲਾਲ ਬੱਬਰ, ਅਜੀਤਪਾਲ ਸਿੰਘ ਮੋਗਾ, ਬਲਰਾਜ ਬਾਜਵਾ, ਡਾ. ਭੁਪਿੰਦਰਪਾਲ ਸਿੰਘ, ਜਸਵੀਰ ਸਿੰਘ ਸਿੰਘਪੁਰਾ, ਹਰਪਾਲ ਸਿੰਘ, ਰਣਬੀਰ ਸਿੰਘ ਅਤੇ ਦਲਜੀਤ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…