
ਡੇਲੀਵੇਜ਼ ਕਰਮਚਾਰੀਆਂ ਦੀ ਰੀ-ਸਟਕਚਰਿੰਗ ਸਬੰਧੀ ਮੀਟਿੰਗ ਰੱਦ ਕਰਨ ਦੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਦਸੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਡੇਲੀਵੇਜ਼ ਕਰਮਚਾਰੀ ਯੂਨੀਅਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਡੇਲੀਵੇਜ ਕਰਮਚਾਰੀਆਂ ਦੀ ਰੀ-ਸਟਕਚਰਿੰਗ ਸਬੰਧੀ ਭਲਕੇ 23 ਦਸੰਬਰ ਨੂੰ ਰਖੀ ਗਈ ਮੀਟਿੰਗ ਨੂੰ ਰੱਦ ਕੀਤਾ ਜਾਵੇ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋੱ ਬੋਰਡ ਦੇ 525 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਫਾਰਮ ਭਰ ਕੇ ਦੇਣ ਦੀ ਪ੍ਰਵਾਨਗੀ 21 ਨਵੰਬਰ 2022 ਨੂੰ ਦੇ ਦਿੱਤੀ ਗਈ ਸੀ। ਜਿਸ ਤਹਿਤ ਬੋਰਡ ਦੇ 525 ਮੁਲਾਜ਼ਮਾਂ ਨੇ ਆਪਣੇ ਫਾਰਮ ਭਰਕੇ ਬੋਰਡ ਦਫਤਰ ਜਮ੍ਹਾਂ ਕਰਵਾ ਦਿੱਤੇ ਸੀ। ਦੂਜੇ ਪਾਸੇ ਮੈਨੇਜਮੈਂਟ ਡੇਲੀਵੇਜ਼ ਕਰਮਚਾਰੀਆਂ ਦੀ ਰੀ-ਸਟਰਕਚਰਿੰਗ ਕਰਨ ਲਈ 23 ਦਸੰਬਰ ਨੂੰ ਸਵੇਰੇ 11 ਵਜੇ ਵਾਈਸ ਚੇਅਰਮੈਨ ਦੇ ਦਫ਼ਤਰ ਵਿਖੇ ਮੀਟਿੰਗ ਰੱਖੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਡੇਲੀਵੇਜ਼ ਕਰਮਚਾਰੀਆਂ ਰੀ-ਸਟਕਚਰਿੰਗ ਸਬੰਧੀ 23 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਨੂੰ ਤੁਰੰਤ ਰੱਦ ਕੀਤਾ ਜਾਵੇ।
ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ, ਖਜਾਨਚੀ ਬੂਟਾ ਸਿੰਘ, ਮਨਦੀਪ ਸਿੰਘ, ਤੇਜਿੰਦਰ ਸਿੰਘ, ਭਗਵੰਤ ਸਿੰਘ, ਗੁਰਪ੍ਰੀਤ ਸਿੰਘ, ਸੰਗਤ ਸਿੰਘ, ਮੰਗਾ ਸਿੰਘ, ਸੁਖਵੀਰ ਸਿੰਘ, ਰਾਜਪਾਲ ਕੌਰ, ਸੁਸਮਾ, ਸੁਖਵਿੰਦਰ ਕੌਰ, ਸਰਿਸਟਾ, ਸਤਿੰਦਰ ਕੌਰ, ਗੁਰਜੀਤ ਕੌਰ, ਨਰਿੰਦਰ ਕੌਰ, ਸੁਖਰਾਜ ਕੌਰ, ਮਨਿੰਦਰ ਕੌਰ, ਸੀਮਾ ਰਾਣੀ ਅਤੇ ਹੋਰ ਕਰਮਚਾਰੀ ਹਾਜ਼ਰ ਸਨ।