nabaz-e-punjab.com

ਪੁੱਡਾ\ਗਮਾਡਾ ਵਿੱਚ ਠੇਕਾ ਪ੍ਰਣਾਲੀ ਅਧੀਨ ਕੰਮ ਕਰਦੇ 250 ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੂਨ:
ਇੱਥੋਂ ਦੇ ਪੁੱਡਾ/ਗਮਾਡਾ ਮੁਹਾਲੀ ਵਿਖੇ ਲਗਾਤਾਰ 10-10 ਸਾਲਾਂ ਤੋ ਠੇਕੇ ’ਤੇ ਕੰਮ ਕਰਦੇ ਕਰਮਚਾਰੀਆਂ ਨੂੰ ਰੈਗੂਲਰ ਕਰਵਾਉਣ ਸਬੰਧੀ ਮੁਹਾਲੀ ਦੇ ਫੇਜ਼ 9 ਵਿੱਚ ਮੁਹਾਲੀ ਦੇ ਪੰਜਾਬ ਫੀਲਡ ਅਤੇ ਵਰਕਸ਼ਾਪ ਯੁਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ,ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਸ ਸੁਖਦੇਵ ਸਿੰਘ ਸੈਣੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੁਹਾਲੀ ਦੇ ਸਮੂਚੇ ਪਾਰਕਾਂ ਵਿੱਚ 10-10 ਸਾਲਾਂ ਤੋਂ ਲਗਾਤਾਰ ਕੰਟ੍ਰੈਕਟ ਤੇ ਲੱਗ ਭੱਗ 250 ਕਰਮਚਾਰੀ ਕੰਮ ਕਰਦੇ ਆ ਰਹੇ ਹਨ,ਹੁਣ ਇਹ ਕਰਮਚਾਰੀ ਪਹਿਲੀ ਜੂਨ ਤੋਂ ਨਗਰ ਨਿਗਮ ਵਿੱਚ ਸ਼ਿਫਟ ਕਰ ਦਿੱਤੇ।ਹੁਣ ਇਹ ਕੰਟ੍ਰੈਕਟ ਕਾਰਤਿਕ ਇਲੈਕਟ੍ਰੀਕਲ ਕੰਪਨੀ ਕੋਲ ਚਲਾ ਗਿਆ ਹੈ,ਇਸ ਕੰਪਨੀ ਨੇ 10-10 ਸਾਲਾਂ ਤੋਂ ਲਗਾਤਾਰ ਕੰਮ ਕਰਦੇ ਇਹਨਾ ਮੁਲਾਜ਼ਮਾ ਦੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸੁਖਦੇਵ ਸਿੰਘ ਸੈਣੀ ਨੇ ਜੋਰ ਦੇ ਕਿ ਕਿਹਾ ਕਿ ਕੰਪਨੀ ਤੁਰੰਤ ਛਾਂਟੀ ਕਰਨੀ ਬੰਦ ਕਰੇ ਤੇ ਛਾਂਟੀ ਕੀਤੇ ਮੁਲਾਜ਼ਮ ਤੁਰੰਤ ਕਮ ਤੇ ਲਏ ਜਾਣ ਨਹੀ ਤਾਂ ਜਥੇਬੰਦੀ ਮਜ਼ਬੂਰ ਹੋ ਕਿ ਤਿੱਖਾ ਸਘੰਰਸ਼ ਕਰੇਗੀ। ਸਾਥੀ ਸੈਣੀ ਨੇ ਮੀਟਿੰਗ ਵਿੱਚ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਇਹਨਾ ਕਰਮਚਾਰੀਆ ਨੂੰ 2006 ਦੇ ਨੋਟੀਫਿਕੇਸ਼ਨ ਅਨੁਸਾਰ ਸਿੱਧਾ ਵਿਭਾਗ ਵਿੱਚ ਲੈ ਕਿ ਰੈਗੂਲਰ ਕਰੇ।

Load More Related Articles
Load More By Nabaz-e-Punjab
Load More In General News

Check Also

Punjab Police Arrests Four Operatives Of Landa Module After Brief Encounter; Two Grenades, Two Pistols Recovered

Punjab Police Arrests Four Operatives Of Landa Module After Brief Encounter; Two Grenades,…