Share on Facebook Share on Twitter Share on Google+ Share on Pinterest Share on Linkedin ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਕੋਲੋਂ ਖਰੜ ਦੇ ਵਿਧਾਇਕ ਖ਼ਿਲਾਫ਼ ਕਾਰਵਾਈ ਦੀ ਮੰਗ ਖਰੜ ਕੌਂਸਲ ਦੀ ਉਪ ਚੋਣ ਵਿੱਚ ਕੋਈ ਉਮੀਦਵਾਰ ਖੜਾ ਨਾ ਕਰਨਾ ਦਾ ਮਾਮਲਾ ਖਰੜ ਹਲਕੇ ਵਿੱਚ ਆਪ ਦਾ ਵਜੂਦ ਖਤਮ ਕਰਨ ਦੀ ਰਚੀ ਜਾ ਰਹੀ ਵੱਡੀ ਸਾਜ਼ਿਸ਼: ਹਰਜੀਤ ਬੰਟੀ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 15 ਫਰਵਰੀ: ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਹਰਜੀਤ ਸਿੰਘ ਬੰਟੀ ਤੇ ਆਗੂ ਕੁਲਵੰਤ ਸਿੰਘ ਗਿੱਲ ਨੇ ਆਪ ਦੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਤੋਂ ਮੰਗ ਕੀਤੀਕਿ ਖਰੜ ਦੇ ਮੌਜ਼ੂਦਾ ਵਿਧਾਇਕ ਕੰਵਰ ਸੰਧੂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇ ਕਿਉਕਿ ਖਰੜ ਕੌਸਲ ਦੀ ਉਪ ਚੋਣ ਲਈ ਪਾਰਟੀ ਵਲੋਂ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ। ਉਨ੍ਹਾਂ ਅੱਜ ਇੱਥੇੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਆਖਿਆ ਕਿ ਆਮ ਆਦਮੀ ਪਾਰਟੀ ਵੱਲੋ ਖਰੜ ਦੇ ਵਾਰਡ ਨੰਬਰ-14 ਦੀ ਹੋ ਰਹੀ ਉਪ ਚੋਣ ਲਈ ਕੋਈ ਉਮੀਦਵਾਰ ਖੜਾ ਨਹੀਂ ਕੀਤਾ। ਜਿਸ ਕਾਰਨ ਪਾਰਟੀ ਦੇ ਮੌਜੂਦਾ ਵਿਧਾਇਕ, ਜ਼ਿਲ੍ਹਾ ਅਤੇ ਬਲਾਕ ਪ੍ਰਧਾਨ ਦੀ ਕਾਰਜ਼ਸੈਲੀ ਅਤੇ ਮਾਨਸਿਕਤਾ ’ਤੇ ਸਵਾਲਿਆ ਨਿਸ਼ਾਨ ਖੜਾ ਕਰਦਾ ਹੈ। ਆਗੂਆਂ ਨੇ ਕਿਹਾ ਕਿ ਪਾਰਟੀ ਦਾ ਕੋਈ ਵੀ ਨੁਮਾਇੰਦਾ ਨਾ ਖੜਾ ਕਰਨਾ ਉਨ੍ਹਾਂ ਦੀ ਅਤੇ ਪਾਰਟੀ ਅਹੁੱਦੇਦਾਰਾਂ ਦੀ ਦੂਸਰੀਆ ਪਾਰਟੀਆ ਨਾਲ ਮਿਲੀਭੂਗਤ ਅਤੇ ਪਾਰਟੀ ਨੂੰ ਖਰੜ ੍ਹਸ਼ਹਿਰ ਵਿੱਚੋ ਖਤਮ ਕਰਨ ਦੀ ਇਕ ਡੂੰਘੀ ਸਾਜਿਸ਼ ਰਚੀ ਗਈ ਹੈ। ਉਨ੍ਹਾਂ ਹਲਕਾ ਵਿਧਾਇਕ, ਜਿਲਾ ਪ੍ਰਧਾਨ ਅਤੇ ਬਲਾਕ ਪ੍ਰਧਾਨ ਤੇ ਗਭੀਰ ਦੋੋਸ਼ ਲਗਾਉਦੇ ਹੋਏ ਕਿਹਾ ਕਿ ਇਹਨਾਂ ਵੱਲੋ ਤਾਂ ਪਾਰਟੀ ਨੂੰ ਖਰੜ ਹਲਕੇ ਵਿੱਚੋ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ ਸੀ ਜਦੋ ਇਹਨਾਂ ਨੇ ਪਾਰਟੀ ਦੇ ਤਕਰੀਬਨ ਸਾਰੇ ਹੀ ਫਾਉਡਰ ਮੈਬਰਾਂ ਨੂੰ ਵਿਧਾਨ ਸਭਾ ਚੌਣਾ ਤੋਂ ਬਾਅਦ ਸਾਇਡ ਲਾਇਨ ਕਰ ਦਿੱਤਾ ਅਤੇ ਵਿਧਾਨ ਸਭਾ ਚੋਣਾ ਤੋ ਮਹਿਨਾ ਕੁ ਪਹਿਲਾ ਆਏ ਦੂਸਰੀਆ ਪਾਰਟੀਆ ਦੇ ਲੋਕਾ ਨੂੰ ਇਕ ਸਾਿ੦ਸਾ ਤਹਿਤ ਅਹੁਦੇ ਦੇ ਕੇ ਪਾਰਟੀ ਦੇ ਅਸੂਲਾ ਅਤੇ ਨੀਤੀਆ ਦਾ ਗਲਾ ਘੁੱਟ ਦਿਤਾḩਅੱਜ ਉਹੀ ਦੂਸਰੀਆ ਪਾਰਟੀਆ ਚੋ ਆਏ ਲੋਕ ਹੀ ਆਪਣੀਆ ਯਾਰੀਆ ਪੁਗਾਉਣ ਲਈ ਪਾਰਟੀ ਨੂੰ ਖਰੜ ਹਲਕੇ ਵਿੱਚੋ ਖਤਮ ਕਰਨ ਲਈ ਪੂਰੀ ਵਾਹ ਲਾ ਰਹੇ ਹਨ ਉਨ੍ਹਾਂ ਕਿਹਾ ਕਿ ਜਨਤਾ ਇਹ ਮਹਿਸੂਸ ਕਰ ਰਹੀ ਹੈ ਕਿ ਸਾਡੀ ਪਾਰਟੀ ਦੇ ਕੁੱਝ ਅਹੁਦੇਦਾਰ ਵਿਕ ਚੁਕੇ ਨੇ, ਜਿਸ ਕਰਕੇ ਉਹਨਾਂ ਨੇ ਆਪ ਪਾਰਟੀ ਉਮੀਦਵਾਰ ਨੂੰ ਕਾਗਜ ਭਰਨ ਨਹੀ ਦਿੱਤੇ ਗਏ। ਇਸ ਤਰ੍ਹਾਂ ਕਰਕੇ ਉਹ ਅਪਣੇ ਕਾਗਰਸੀਆਂ/ਅਕਾਲੀਆਂ ਦੇ ਨਾਲ ਕਥਿਤ ਤੌਰ ’ਤੇ ਗੁਜਾਰੇ ਪਲਾਂ ਅਤੇ ਅਹਿਸਾਨਾਂ ਦਾ ਮੁੱਲ ਉਤਾਰਨਾ ਚਾਹੁੰਦੇ ਹਨ। ਪਾਰਟੀ ਵਲਟੀਅਰਾ ਵੱਲੋ ਇਸ ਸਾਜ਼ਿਸ਼ ਦੀ ਤਹਿ ਤੱਕ ਜਾਣ ਦਾ ਪ੍ਰਣ ਲਿਆਂ ਗਿਆ ਅਤੇ ਪਾਰਟੀ ਪ੍ਰਧਾਨ ਪੰਜਾਬ ਭਗਵੰਤ ਮਾਨ ਜੀ ਨੂੰ ਬੇਨਤੀ ਕੀਤੀ ਗਈ ਕਿ ਪਾਰਟੀ ਫੋਰਮ ਜਿਲਾ ਪ੍ਰਧਾਨ ਅਤੇ ਬਲਾਕ ਪ੍ਰਧਾਨ ਅਤੇ ਹੋਰ ਵੀ ਜਿਸ ਦੀ ਡਿਉਟੀ ਫਾਰਮ ਭਰਨ ਲਈ ਲਗਾਈ ਗਈ ਸੀ ਨੂੰ ਸਸਪੈਂਡ ਕੀਤਾ ਜਾਵੇ ਅਤੇ ਵਿਧਾਇਕ ਕੰਵਰ ਸੰਧੂ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇ ਕਿ ਕਿਉਂ ਨਹੀਂ ਉਹ ਆਪਣੇ 1 ਸਾਲ ਦੇ ਕਾਰਜਕਾਲ ਵਿੱਚ ਇੱਕ ਉਮੀਦਵਾਰ ਵੀ ਖਰੜ ਵਿੱਚ ਖੜਾ ਨਹੀਂ ਕਰ ਸਕੇ। ਪਾਰਟੀ ਉਹਦੇਦਾਰਾ ਵੱਲੋ ਅਪਣਾਈ ਇਸ ਲਿਵੇਕਲੀ ਕਾਰਜਸੇਲੀ ਅਤੇ ਜੁਮੇਵਾਰੀ ਨਾਲ ਅੱਜ ਆਮ ਵਲਟੀਅਰ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਜਿਸ ਦੇ ਗੰਭੀਰ ਸਿੱਟੇ ਪਾਰਟੀ ਨੂੰ ਕਿਸੇ ਵੇਲੇ ਵੀ ਭੁਗਤਣੇ ਪੈ ਸਕਦੇ ਹਨ ਜੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਮੇ ਰਹਿੰਦਿਆ ਇਹਨਾਂ ਤੇ ਕੋਈ ਐਕਸਨ ਨਾ ਲਿਆ। ਦੂਸਰੇ ਪਾਸੇ ਖਰੜ ਦੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਕੰਵਰ ਸੰਧੂ ਨੇ ਇਸ ਮਾਮਲੇ ਵਿੱਚ ਕੋਈ ਟਿੱਪਣੀ ਕਰਨ ਤੋਂ ਸਾਫ਼ ਮਨਾਂ ਕਰ ਦਿੱਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ