Nabaz-e-punjab.com

ਸਿੱਖਿਆ ਵਿਭਾਗ ਵਿੱਚ ਡਿਪਟੀ ਡਾਇਰੈਕਟਰਾਂ ਦੀਆਂ ਖਾਲੀ ਅਸਾਮੀਆਂ ਛੇਤੀ ਭਰਨ ਦੀ ਮੰਗ

ਰੈਸਨਲਾਈਜੇਸ਼ਨ ਨੀਤੀ: ਲੈਕਚਰਾਰਾਂ ਨੂੰ ਅਲਾਟ ਕੀਤੇ ਪੀਰੀਅਡਾਂ ਦੀ ਵੰਡ ਤੇ ਦਫ਼ਤਰੀ ਕੰਮਾਂ ਬਾਰੇ ਚਰਚਾ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਦਸੰਬਰ:
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੀ ਕੋਰ ਕਮੇਟੀ ਦੀ ਮੀਟਿੰਗ ਸਰਪ੍ਰਸਤ ਸੁਖਦੇਵ ਸਿੰਘ ਰਾਣਾ ਅਤੇ ਸੂਬਾ ਪ੍ਰਧਾਨ ਹਾਕਮ ਸਿੰਘ ਵਾਲੀਆ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਸਿੱਖਿਆ ਵਿਭਾਗ ਵਿੱਚ ਖਾਲੀ ਪਈਆਂ ਡਿਪਟੀ ਡਾਇਰੈਕਟਰਾਂ ਦੀਆਂ ਅਸਾਮੀਆਂ ਨੂੰ ਤੁਰੰਤ ਭਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਰੈਸਨਲਾਈਜੇਸ਼ਨ ਨੀਤੀ ਤਹਿਤ ਲੈਕਚਰਾਰਾਂ ਨੂੰ ਅਲਾਟ ਕੀਤੇ ਪੀਰੀਅਡਾਂ ਦੀ ਵੰਡ ਅਤੇ ਸਕੂਲ ਵਿੱਚ ਪ੍ਰਿੰਸੀਪਲਾਂ ਵੱਲੋਂ ਅਲਾਟ ਕੀਤੇ ਕੰਮਾਂ ਬਾਰੇ ਵੀ ਚਰਚਾ ਕੀਤੀ ਗਈ।
ਆਗੂਆਂ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਅਪੀਲ ਹੈ ਕਿ ਸਿੱਧੀ ਭਰਤੀ ਰਾਹੀਂ ਨਿਯੁਕਤ ਕੀਤੇ ਪ੍ਰਿੰਸੀਪਲਾਂ ਵਾਂਗ ਪੱਦ-ਉੱਨਤ ਪ੍ਰਿੰਸੀਪਲਾਂ ਨੂੰ ਵੀ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਕੰਪਿਊਟਰ ਦੀ ਟਰੇਨਿੰਗ ਦਿੱਤੀ ਜਾਵੇ ਤਾਂ ਜੋ ਸਕੂਲਾਂ ਵਿੱਚ ਅਧਿਆਪਕਾਂ ਨੂੰ ਪੜ੍ਹਾਈ ਦੇ ਕੰਮ ਤੋਂ ਹਟਾ ਕੇ ਦਫ਼ਤਰੀ ਕੰਮਾਂ ਵਿੱਚ ਨਾ ਲਗਾਇਆ ਜਾ ਸਕੇ। ਉਨ੍ਹਾਂ ਮੰਗ ਕੀਤੀ ਕਿ ਸਿੱਧੀ ਭਰਤੀ ਰਾਹੀਂ ਨਿਯੁਕਤ ਕੀਤੇ ਗਏ ਪ੍ਰਿੰਸੀਪਲਾਂ ਦੀ ਨਿਯੁਕਤੀਆਂ ਮੈਰਿਟ ਦੇ ਅਧਾਰ ’ਤੇ ਮੈਰੀਟੋਰੀਅਸ ਸਕੂਲਾਂ ਅਤੇ ਮਾਡਲ ਸਕੂਲਾਂ ਵਿੱਚ ਕੀਤੀਆਂ ਜਾਣ।
ਸੂਬਾ ਪ੍ਰਧਾਨ ਹਾਕਮ ਸਿੰਘ ਵਾਲੀਆ ਨੇ ਸਿੱਖਿਆ ਸਕੱਤਰ ਤੋਂ ਮੰਗ ਕੀਤੀ ਹੈ ਕਿ ਈ-ਕੰਟੈਂਟ ਰਾਹੀਂ ਪੜ੍ਹਾਈ ਕਰਵਾਉਣ ਸਕੂਲਾਂ ਵਿੱਚ ਸਮਾਰਟ ਕਲਾਸ ਰੂਮ ਅਤੇ ਲੋੜੀਂਦਾ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾਵੇ। ਯੂਨੀਅਨ ਦੇ ਸਕੱਤਰ ਜਰਨਲ ਸੁਰਿੰਦਰ ਭਰੂਰ ਨੇ ਕਿਹਾ ਕਿ ਅਧਿਆਪਕਾਂ ਦੀਆਂ ਏਸੀਆਰ ਆਨਲਾਈਨ ਭਰਨ ਲਈ ਸਾਫ਼ਟਵੇਅਰ ਤਿਆਰ ਕੀਤੀ ਜਾਵੇ, ਮੌਜੂਦਾ ਵਿਧੀ ਰਾਹੀਂ ਕਾਗਜਾਂ ਦੀ ਬਹੁਤ ਵੇਸਟੇਸ ਹੁੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਕਰਕੇ ਸਿੱਖਿਆ ਵਿਭਾਗ ਵਿੱਚ ਖਾਲੀ ਪਈਆਂ ਡਿਪਟੀ ਡਾਇਰੈਕਟਰ ਦੀਆਂ ਅਸਾਮੀਆਂ ਜਲਦੀ ਭਰੀਆ ਜਾਣ ਅਤੇ ਡੀਜੀਐਸਈ ਦਫ਼ਤਰ ਵਿੱਚ ਏਐਸਪੀਡੀ ਦੀਆਂ ਅਸਾਮੀਆਂ ’ਤੇ ਪ੍ਰਿੰਸੀਪਲ ਕਾਡਰ ਦੇ ਅਧਿਕਾਰੀ ਲਗਾਏ ਜਾਣ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਗੋਸਲ, ਸੁਰਿੰਦਰ ਸਿੰਘ ਭਰੂਰ, ਅਮਨ ਸ਼ਰਮਾ, ਸੁਖਦੇਵ ਲਾਲ ਬੱਬਰ, ਸੰਜੀਵ ਸ਼ਰਮਾ, ਅਮਰਜੀਤ ਸਿੰਘ ਵਾਲੀਆ, ਲਲਿਤ ਕੁਮਾਰ, ਸਰਦੂਲ ਸਿੰਘ ਬਰਾੜ, ਕਾਨੂੰਨੀ ਸਲਾਹਕਾਰ ਚਰਨ ਦਾਸ ਅਤੇ ਹਰਕੀਰਤ ਸਿੰਘ ਬਨੂੜ ਹਾਜ਼ਰ ਸਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…